‘ਮਿਸ਼ਨ ਮੋਦੀ ਅਗੇਨ ਪੀ. ਐੱਮ.’ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਮਾਰਚ

Sunday, Mar 31, 2019 - 04:32 AM (IST)

‘ਮਿਸ਼ਨ ਮੋਦੀ ਅਗੇਨ ਪੀ. ਐੱਮ.’ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਮਾਰਚ
ਜਲੰਧਰ (ਜ.ਬ.)-ਮਿਸ਼ਨ ਮੋਦੀ ਅਗੇਨ ਪੀ. ਐੱਮ. ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਮਾਰਚ ਕੀਤਾ। ਇਸ ਦੌਰਾਨ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਭ੍ਰਿਸ਼ਟਾਚਾਰ ਦਾ ਪੁਤਲਾ ਬਣਾਇਆ ਗਿਆ, ਜਿਸ ਨੂੰ ਫੂਕਣ ਦੀ ਬਜਾਏ ਕਾਰਜਕਰਤਾਵਾਂ ਨੇ ਕੂੜੇ ਦੇ ਢੇਰ ’ਤੇ ਸੁੱਟ ਕੇ ਆਪਣਾ ਰੋਸ ਜਤਾਇਆ।ਮਿਸ਼ਨ ਮੋਦੀ ਅਗੇਨ ਪੀ. ਐੱਮ. ਦੇ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ ’ਚ ਕੀਤੇ ਗਏ ਮਾਰਚ ’ਚ ਜਿਥੇ ਲੋਕਾਂ ਨੂੰ ਵੋਟਿੰਗ ਲਈ ਜਾਗਰੂਕ ਕੀਤਾ ਗਿਆ, ਉਸ ਦੇ ਨਾਲ ਹੀ ਭ੍ਰਿਸ਼ਟ ਨੇਤਾਵਾਂ ਨੂੰ ਕਿਸੇ ਵੀ ਸਿਆਸੀ ਦਲ ਵਲੋਂ ਚੋਣਾਂ ’ਚ ਉਮੀਦਵਾਰ ਨਾ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਰਮੇਸ਼ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਰੈਲੀ ’ਚ ਕਿਸੇ ਵੀ ਤਰ੍ਹਾਂ ਦੇ ਨਾਅਰੇ ਨਹੀਂ ਲਾਏ ਗਏ ਤੇ ਨਾ ਹੀ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ’ਚ ਸਫਾਈ ਕਰ ਕੇ ਕੂੜਾ ਕੂੜੇ ਦੇ ਢੇਰ ’ਤੇ ਸੁੱਟਦੇ ਹਾਂ, ਉਸੇ ਤਰ੍ਹਾਂ ਅਸੀਂ ਅੱਜ ਭ੍ਰਿਸ਼ਟਾਚਾਰ ਦਾ ਪੁਤਲਾ ਕੂੜੇ ਦੇ ਢੇਰ ’ਤੇ ਸੁੱਟ ਕੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਦਾ ਸੰਦੇਸ਼ ਦਿੱਤਾ ਹੈ। ਰਾਸ਼ਟਰੀ ਸਕੱਤਰ ਰਾਜੇਸ਼ ਸ਼ਾਂਤੀ ਦੂਤ ਨੇ ਵੀ ਇਸ ਜਾਗਰੂਕਤਾ ਮਾਰਚ ’ਚ ਹਿੱਸਾ ਲਿਆ।ਇਸ ਮੌਕੇ ਸੂਬਾ ਜਨਰਲ ਸਕੱਤਰ ਅਰੁਣ ਸ਼ਰਮਾ, ਮਾਰਗ ਦਰਸ਼ਕ ਕਾਂਤ ਕਰੀਰ, ਕੀਮਤੀ ਭਗਤ, ਰਜਤ ਮਹਿੰਦਰੂ, ਅਨਿਲ ਸੱਚਰ, ਵਰਿੰਦਰ ਅਰੋੜਾ, ਸੁਰੇਸ਼ ਮਰਵਾਹਾ, ਮਾਸਟਰ ਮੁਨੀ ਲਾਲ, ਜ਼ਿਲਾ ਜਨਰਲ ਸਕੱਤਰ ਐੱਚ. ਐੱਚ. ਬੇਦੀ, ਉਪ ਪ੍ਰਧਾਨ ਸੁਭਾਸ਼ ਭਗਤ, ਵਿਪਨ ਆਨੰਦ, ਭਗਵੰਤ ਪ੍ਰਭਾਕਰ, ਸਕੱਤਰ ਊਸ਼ਾ ਸ਼ਰਮਾ, ਸੰਦੀਪ ਕੁਮਾਰ, ਕਰਮ ਸਿੰਘ, ਯੁਵਾ ਵਾਹਿਨੀ ਪ੍ਰਧਾਨ ਰਾਕਸੀ ਉੱਪਲ, ਐੱਸ. ਸੀ. ਵਿੰਗ ਪ੍ਰਧਾਨ ਸੋਨੂੰ ਹੰਸ ਤੇ ਸ਼ਹਿਰੀ ਇਲਾਕਾ ਪ੍ਰਧਾਨ ਸ਼ਿਆਮ ਸ਼ਰਮਾ ਆਦਿ ਵੀ ਮੌਜੂਦ ਸਨ।

Related News