ਕੈਂਪ ’ਚ 36 ਯੂਨਿਟ ਖੂਨ ਕੀਤਾ ਦਾਨ
Tuesday, Mar 26, 2019 - 04:37 AM (IST)
ਜਲੰਧਰ (ਇਕਬਾਲ)-ਜੇ. ਸੀ. ਆਈ. ਯੂਨਿਟ ਬਿਲਗਾ ਵੱਲੋਂ ਨਗਰ ਬਿਲਗਾ ਦੇ ਵਾਰਡ ਨੰਬਰ 2 ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੂਸਰੇ ਖੂਨ-ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਅਸ਼ੋਕ ਕੁਮਾਰ ਅਗਰਵਾਲ ਨੇ ਕੀਤਾ। ਇਸ ਮੌਕੇ ਜੇ. ਸੀ. ਆਈ ਬਿਲਗਾ ਦੇ ਪ੍ਰਧਾਨ ਜਗਤਾਰ ਸਿੰਘ ਜੌਹਲ ਯੂਨਿਟ ਬਿਲਗਾ ਅਤੇ ਸਕੱਤਰ ਗੁਰਨਾਮ ਸਿੰਘ ਜੱਖੂ ਨੇ ਦੱਸਿਆ ਕਿ ਇਹ ਕੈਂਪ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਬਿਲਗਾ ਅਤੇ ਬਲੱਡ ਐਸੋਸੀਏਸ਼ਨ ਨਕੋਦਰ ਦੇ ਸਹਿਯੋਗ ਨਾਲ ਦੂਜੀ ਵਾਰ ਲਾਇਆ ਗਿਆ। ਕੈਂਪ ਵਿਚ 36 ਯੂਨਿਟ ਖੂਨ-ਦਾਨ ਕੀਤਾ ਗਿਆ। ਇਸ ਮੌਕੇ ਅਮਰਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬਿਲਗਾ ਨੇ ਜੇ. ਸੀ. ਆਈ. ਯੂਨਿਟ ਬਿਲਗਾ ਵੱਲੋਂ ਸਮਾਜ ਦੀ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜੇ. ਸੀ. ਆਈ. ਦੇ ਹਰਜੀਤ ਬਾਵਾ ਗੁਰਾਇਆ, ਸੁਖਜਿੰਦਰ ਬਿਲਗਾ, ਮਨਿੰਦਰ ਸਿੰਘ ਪ੍ਰੀਤ, ਪੁਸ਼ਕਰ ਅਰੋੜਾ, ਵਿਕਾਸ ਗੁਪਤਾ, ਬਲਜੀਤ ਔਜਲਾ, ਤਰਸੇਮ ਲਾਲ ਗੁਪਤਾ, ਸਿਮਰਨ ਸੰਘੇੜਾ, ਬਲਜਿੰਦਰ ਸਿੰਘ ਬਾਸੀ ਆਦਿ ਮੌਜੂਦ ਸਨ।