ਕੈਮਿਸਟਾਂ ਦੀਆਂ ਸਮੱਸਿਆਂ ਦੇ ਹੱਲ ਸਬੰਧੀ ਹੋਇਆ ਵਿਚਾਰ-ਵਟਾਂਦਰਾ
Monday, Mar 04, 2019 - 04:30 AM (IST)
ਜਲੰਧਰ (ਰੱਤਾ)-ਰਿਟੇਲ ਕੈਮਿਸਟ ਐਸੋਸੀਏਸ਼ਨ (ਆਰ. ਸੀ. ਏ. ) ਦੀ 15ਵੀਂ ਸਾਲਾਨਾ ਮੀਟਿੰਗ ਬੀਤੀ ਰਾਤ ਸਥਾਨਕ ਇਕ ਰਿਜ਼ੋਰਟ ਵਿਚ ਹੋਈ। ਆਰ. ਸੀ. ਏ. ਦੇ ਪ੍ਰਧਾਨ ਸੰਜੇ ਸਹਿਗਲ ਦੀ ਪ੍ਰਧਾਨਗੀ ਅਤੇ ਸਕੱਤਰ ਸਤੀਸ਼ ਪਰਾਸ਼ਰ ਦੀ ਦੇਖ-ਰੇਖ ਵਿਚ ਆਯੋਜਿਤ ਇਸ ਮੀਟਿੰਗ ਦੇ ਸ਼ੁਰੂ ਵਿਚ ਚੇਅਰਮੈਨ ਤੇਜਿੰਦਰ ਪਾਲ ਸਿੰਘ ਬਿੱਟੂ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਸਕੱਤਰ ਸ਼੍ਰੀ ਪਰਾਸ਼ਰ ਨੇ ਐਸੋਸੀਏਸ਼ਨ ਦੀਆਂ ਸਰਗਰਮੀਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਕੈਮੀਸਟਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਮੀਟਿੰਗ ਵਿਚ ਜਿੱਥੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ, ਉਥੇ ਹਾਜ਼ਰ ਸਾਰੇ ਕੈਮਿਸਟਾਂ ਨੂੰ ਡਰੇਗਜ਼ ਵਿਭਾਗ ਦੀ ਨਵੀਂ ਗਾਈਡ ਲਾਈਨ ਬਾਰੇ ਜਾਣੂ ਕਰਵਾਇਆ ਗਿਆ। ਪ੍ਰਧਾਨ ਸਹਿਗਲ ਨੇ ਮੀਟਿੰਗ ਵਿਚ ਭਰੋਸਾ ਦਿੱਤਾ ਕਿ ਉਹ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਕੈਮਿਸਟਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ । ਇਸ ਮੌਕੇ ਜਤਿੰਦਰ ਸਿੰਘ, ਦੇਵ ਸ਼ਰਮਾ, ਮਨੋਜ ਕਾਲੜਾ, ਜਸਪਾਲ ਸਿੰਘ, ਦਿਨੇਸ਼ ਕੁਮਾਰ, ਸਤਨਾਮ ਸਿੰਘ, ਸੁਨੀਲ ਕੱਕੜ, ਮਨਿੰਦਰ ਸਿੰਘ ਸਮੇਤ ਹੋਰ ਕਈ ਕੈਮਿਸਟ ਮੌਜੂਦ ਸਨ।