ਇੰਸਪੈਕਟਰ ਹਰਿੰਦਰ ਸਿੰਘ ਹੋਣਗੇ ਥਾਣਾ ਜਲੰਧਰ ਕੈਂਟ ਦੇ ਨਵੇਂ ਮੁਖੀ
Thursday, Feb 13, 2025 - 11:41 AM (IST)
![ਇੰਸਪੈਕਟਰ ਹਰਿੰਦਰ ਸਿੰਘ ਹੋਣਗੇ ਥਾਣਾ ਜਲੰਧਰ ਕੈਂਟ ਦੇ ਨਵੇਂ ਮੁਖੀ](https://static.jagbani.com/multimedia/2025_2image_11_41_318479293untitled-2copy.jpg)
ਜਲੰਧਰ (ਕੁੰਦਨ, ਪੰਕਜ)- ਜਲੰਧਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਲੰਧਰ ਕੈਂਟ ਪੁਲਸ ਸਟੇਸ਼ਨ ਦੀ ਕਮਾਨ ਤੇਜ਼ ਤਰਾਰ ਇੰਸਪੈਕਟਰ ਹਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਇੰਸਪੈਕਟਰ ਹਰਿੰਦਰ ਸਿੰਘ ਪਹਿਲਾਂ ਸੀ. ਆਈ. ਏ. ਸਟਾਫ਼, ਕ੍ਰਾਈਮ ਬ੍ਰਾਂਚ, ਪੁਲਸ ਸਟੇਸ਼ਨ ਮਾਡਲ ਟਾਊਨ, ਪੁਲਸ ਸਟੇਸ਼ਨ ਬਸਤੀ ਬਾਵਾ ਖੇਲ, ਡਿਵੀਜ਼ਨ ਨੰਬਰ 1, ਸਪੈਸ਼ਲ ਆਪ੍ਰੇਸ਼ਨ, ਜਲੰਧਰ ਵਿੱਚ ਇੰਚਾਰਜ ਵਜੋਂ ਸੇਵਾ ਨਿਭਾਅ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ ਤੇ ਕਾਲਜ
ਇੰਸਪੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਕੈਂਟ ਖੇਤਰ ਵਿੱਚ ਕਿਸੇ ਨੂੰ ਵੀ ਗੈਰ-ਕਾਨੂੰਨੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਇੰਸਪੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਕੈਂਟ ਖੇਤਰ ਵਿੱਚ ਨਸ਼ਾ ਤਸਕਰਾਂ ਅਤੇ ਗੁੰਡਿਆਂ ਵਿਰੁੱਧ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਪਣੀ ਡਿਊਟੀ ਸੰਭਾਲਣ ਤੋਂ ਬਾਅਦ, ਉਨ੍ਹਾਂ ਨੇ ਕੈਂਟ ਸਟਾਫ਼ ਅਤੇ ਫੀਲਡ ਵਿੱਚ ਤਾਇਨਾਤ ਅਧਿਕਾਰੀਆਂ ਨਾਲ ਇਕ ਮੀਟਿੰਗ ਵੀ ਕੀਤੀ ਅਤੇ ਸਾਰਿਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਦੋਸਤ ਨੂੰ ਮਾਰ ਮਾਪਿਆਂ ਨੂੰ ਕੀਤਾ ਫੋਨ, ਲੈ ਜਾਓ ਚੱਕ ਕੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e