ਕੇਜਰੀਵਾਲ ਦੀ ਪੰਜਾਬ ਕੈਬਨਿਟ ਨਾਲ ਬੈਠਕ ਤੇ ਔਰਤਾਂ ਨੂੰ ਮਿਲਣਗੇ 1100-1100 ਰੁਪਏ, ਅੱਜ ਦੀਆਂ ਟੌਪ-10 ਖਬਰਾਂ
Tuesday, Feb 11, 2025 - 06:31 PM (IST)
![ਕੇਜਰੀਵਾਲ ਦੀ ਪੰਜਾਬ ਕੈਬਨਿਟ ਨਾਲ ਬੈਠਕ ਤੇ ਔਰਤਾਂ ਨੂੰ ਮਿਲਣਗੇ 1100-1100 ਰੁਪਏ, ਅੱਜ ਦੀਆਂ ਟੌਪ-10 ਖਬਰਾਂ](https://static.jagbani.com/multimedia/2025_2image_18_30_1298546609.jpg)
ਜਲੰਧਰ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਅਸੰਤੋਸ਼ ਦੀਆਂ ਅਫਵਾਹਾਂ ਦੇ ਵਿਚਕਾਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਅਤੇ ਵਿਧਾਇਕਾਂ ਨਾਲ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਮੀਟਿੰਗ ਹੋਈ। ਇਸ ਮੀਟਿੰਗ ਵਿਚ ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਚੋਣਾਂ ਵਿਚ 'ਆਪ' ਦੇ ਪ੍ਰਦਰਸ਼ਨ ਦੀ ਸਮੀਖਿਆ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਯੋਜਨਾ ਨੂੰ ਲੈ ਕੇ ਚਰਚਾ ਹੋਈ। ਮੀਟਿੰਗ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ ਸਮੇਤ ਸੀਨੀਅਰ ਆਗੂ ਵੀ ਸ਼ਾਮਲ ਰਹੇ। ਮੀਟਿੰਗ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ 'ਆਪ' ਵਿਧਾਇਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿੱਲੀ ਚੋਣ ਪ੍ਰਚਾਰ ਵਿਚ ਹਿੱਸਾ ਲਿਆ। ਇਸ ਦੇ ਨਾਲ ਹੀ ਦਿੱਲੀ ਦੇ ਚੋਣ ਨਤੀਜਿਆਂ ਪਿੱਛੋਂ ਹੁਣ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ 1100 ਰੁਪਏ ਦੀ ਰਕਮ ਦੇਣ ਦਾ ਫੈਸਲਾ ਜਲਦ ਲੈ ਸਕਦੀ ਹੈ। 2022 ’ਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1100 ਰੁਪਏ ਦੀ ਰਕਮ ਦੇਣ ਦੀ ਗਾਰੰਟੀ ਦਿੱਤੀ ਸੀ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਲੋਕਾਂ ਨੂੰ ਮੁਫਤ ਬਿਜਲੀ ਦੇ ਕੇ ਇਕ ਵੱਡੀ ਗਾਰੰਟੀ ਪੂਰੀ ਕੀਤੀ ਸੀ ਪਰ ਔਰਤਾਂ ਨੂੰ ਦਿੱਤੀ ਗਾਰੰਟੀ ਅਜੇ ਪੂਰੀ ਕਰਨੀ ਹੈ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1100-1100 ਰੁਪਏ!
ਦਿੱਲੀ ਦੇ ਚੋਣ ਨਤੀਜਿਆਂ ਪਿੱਛੋਂ ਹੁਣ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ 1100 ਰੁਪਏ ਦੀ ਰਕਮ ਦੇਣ ਦਾ ਫੈਸਲਾ ਜਲਦ ਲੈ ਸਕਦੀ ਹੈ। 2022 ’ਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1100 ਰੁਪਏ ਦੀ ਰਕਮ ਦੇਣ ਦੀ ਗਾਰੰਟੀ ਦਿੱਤੀ ਸੀ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਲੋਕਾਂ ਨੂੰ ਮੁਫਤ ਬਿਜਲੀ ਦੇ ਕੇ ਇਕ ਵੱਡੀ ਗਾਰੰਟੀ ਪੂਰੀ ਕੀਤੀ ਸੀ ਪਰ ਔਰਤਾਂ ਨੂੰ ਦਿੱਤੀ ਗਾਰੰਟੀ ਅਜੇ ਪੂਰੀ ਕਰਨੀ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ 'ਚ ਵੀਰਵਾਰ ਲਈ ਹੋ ਗਿਆ ਵੱਡਾ ਐਲਾਨ
ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇਸ ਵੀਰਵਾਰ ਯਾਨੀ 13 ਫ਼ਰਵਰੀ ਨੂੰ ਬਠਿੰਡਾ ਦੇ ਜਿਓਂਦ ਪਿੰਡ ਵਿਚ ਵੱਡੀ ਰੈਲੀ ਕਰਨ ਜਾ ਰਹੀ ਹੈ। ਇਸ ਰੈਲੀ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਕਿਸਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਤੇ ਲੋਕਾਂ ਨੂੰ ਵੱਡੇ ਕਾਫ਼ਲੇ ਨਾਲ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਪੁਲਸ ਨੇ ਨਾਕੇ 'ਤੇ ਰੋਕ ਲਈ IPS ਅਫ਼ਸਰ, ਫ਼ਿਰ ਜੋ ਹੋਇਆ ਜਾਣ ਰਹਿ ਜਾਓਗੇ ਦੰਗ
ਪੰਜਾਬ 'ਚ ਆਏ ਦਿਨ ਨੌਜਵਾਨ ਕੋਈ ਨਾ ਕੋਈ ਅਜਿਹਾ ਕੰਮ ਕਰਦੇ ਹਨ, ਜਿਸ ਨਾਲ ਪੂਰੇ ਸੂਬੇ ਦੀ ਅਤੇ ਘਰਦਿਆਂ ਦੀ ਬਦਨਾਮੀ ਹੁੰਦੀ ਹੈ। ਬੀਤੇ ਦਿਨੀਂ ਦੋ ਨੌਜਵਾਨ ਨਕਲੀ ਪੁਲਸ ਮੁਲਜ਼ਮ ਬਣੇ ਫੜੇ ਗਏ ਸਨ। ਇਸੇ ਇਸੇ ਵਿਚਾਲੇ ਅਹਿਜਾ ਇਕ ਹੋਰ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿਥੇ ਕਿ ਨੌਜਵਾਨ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਕੁੜੀ ਆਪਣੇ ਆਪ ਨੂੰ ਆਈ. ਪੀ. ਐੱਸ. ਅਫ਼ਸਰ ਦੱਸ ਰਹੀ ਸੀ ਪਰ ਉਹ ਇਸ ਅਹੁਦੇ ਨਾਲ ਸਬੰਧਿਤ ਕੋਈ ਪਛਾਣ ਪੱਤਰ ਜਾਂ ਆਈ. ਡੀ. ਕਾਰਡ ਪੇਸ਼ ਨਹੀਂ ਕਰ ਸਕੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਹਾਦਸਾ, 1 ਦੀ ਗਈ ਜਾਨ
ਸ਼ਹਿਰ ਦੇ ਅਮਲੋਹ ਰੋਡ 'ਤੇ ਸਨਸਿਟੀ ਨੇੜੇ ਸਕੂਲ ਬੱਸ ਦੀ ਟੱਕਰ ਨਾਲ ਇਕ ਮੋਟਰ ਸਾਈਕਲ ਸਵਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਹਾਦਸੇ ਮਗਰੋਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ। ਮ੍ਰਿਤਕ ਦੀ ਪਛਾਣ ਹਰਜੋਤ ਸਿੰਘ (22) ਵਾਸੀ ਫ਼ਤਹਿਗੜ੍ਹ ਨਿਊਆਂ ਜ਼ਿਲ੍ਹਾ ਫਤ਼ਹਿਗੜ੍ਹ ਸਾਹਿਬ ਵਜੋਂ ਹੋਈ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪਤੀ ਦੇ ਅਮਰੀਕਾ ਜਾਂਦੇ ਹੀ ਕੁੜੀ ਦੇ ਸਹੁਰੇ ਪਹੁੰਚ ਗਿਆ ਆਸ਼ਕ, ਨੂੰਹ ਦੀਆਂ ਇਤਰਾਜ਼ਯੋਗ ਤਸਵੀਰਾਂ ਵੇਖ ਸਹੁਰੇ...
ਥਾਣਾ ਦਾਖਾ ਦੀ ਪੁਲਸ ਨੇ ਇਕ ਵਿਆਹੁਤਾ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦੇ ਦੋਸ਼ ਵਿਚ ਅਮਰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮੋਹੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਅੰਮ੍ਰਿਤਪਾਲ ਸਿਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਨੇ ਜੀ. ਐੱਨ. ਐੱਮ. ਦਾ ਕੋਰਸ ਕੀਤਾ ਹੈ ਅਤੇ 2016 ਵਿਚ ਸੀਰਤ ਨਰਸਿੰਗ ਹੋਮ ਮੁੱਲਾਂਪੁਰ ਵਿਖੇ ਨੌਕਰੀ ਕਰਨ ਲੱਗ ਗਈ ਸੀ। ਸਾਡੇ ਸਟਾਫ ਵਿਚ ਅਮਰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਸੋਹੀ ਜੋ ਕਿ ਪਹਿਲਾਂ ਹੀ ਨਰਸਿੰਗ ਹੋਮ ਵਿਚ ਨੌਕਰੀ ਕਰਦਾ ਸੀ ਨਾਲ ਉਸ ਦੀ ਦੋਸਤੀ ਹੋ ਗਈ ਅਤੇ ਇਕ ਦੂਸਰੇ ਨਾਲ ਮੋਬਾਇਲ 'ਤੇ ਤਸਵੀਰਾਂ ਵੀ ਖਿੱਚ ਲਈਆਂ ਸਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਨੂੰ ਮਾਡਲ ਸੂਬਾ ਬਣਾ ਦੇਸ਼ ਸਾਹਮਣੇ ਰੱਖਾਂਗੇ, ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਬੋਲੇ CM ਮਾਨ
ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਅਸੰਤੋਸ਼ ਦੀਆਂ ਅਫਵਾਹਾਂ ਦੇ ਵਿਚਕਾਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ ਅਤੇ ਵਿਧਾਇਕਾਂ ਨਾਲ ਦਿੱਲੀ ਦੇ ਕਪੂਰਥਲਾ ਹਾਊਸ ਵਿਚ ਮੀਟਿੰਗ ਹੋਈ । ਇਸ ਮੀਟਿੰਗ ਵਿਚ ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਚੋਣਾਂ ਵਿਚ 'ਆਪ' ਦੇ ਪ੍ਰਦਰਸ਼ਨ ਦੀ ਸਮੀਖਿਆ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਯੋਜਨਾ ਨੂੰ ਲੈ ਕੇ ਚਰਚਾ ਹੋਈ। ਮੀਟਿੰਗ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ ਸਮੇਤ ਸੀਨੀਅਰ ਆਗੂ ਵੀ ਸ਼ਾਮਲ ਰਹੇ। ਮੀਟਿੰਗ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ 'ਆਪ' ਵਿਧਾਇਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿੱਲੀ ਚੋਣ ਪ੍ਰਚਾਰ ਵਿਚ ਹਿੱਸਾ ਲਿਆ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਰਾਕੇਟ ਦੀ ਰਫ਼ਤਾਰ ਨਾਲ ਦੌੜੀਆਂ ਸੋਨੇ ਦੀਆਂ ਕੀਮਤਾਂ, ਜਲਦ ਹੀ ਕਰੇਗਾ 90 ਹਜ਼ਾਰ ਨੂੰ ਪਾਰ
ਸੋਨਾ ਹਰ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ ਅਤੇ ਅੱਜ ਇਕ ਹੋਰ ਨਵੀਆਂ ਉਚਾਈਆਂ 'ਤੇ ਪਹੁੰਚ ਗਿਆ ਹੈ। ਸਵੇਰ ਦੇ ਕਾਰੋਬਾਰ 'ਚ ਰਾਹਤ ਤੋਂ ਬਾਅਦ 12 ਵਜੇ ਦੇ ਕਰੀਬ ਸੋਨੇ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲੀ। ਖ਼ਬਰ ਲਿਖੇ ਜਾਣ ਤੱਕ MCX 'ਤੇ ਅੱਜ 11 ਫਰਵਰੀ ਨੂੰ ਸੋਨੇ ਦੀ ਫਿਊਚਰ ਕੀਮਤ 86000 ਦੇ ਆਸਪਾਸ ਵਪਾਰ ਕਰ ਰਹੀ ਹੈ। ਹੁਣ 10 ਗ੍ਰਾਮ ਸੋਨੇ ਦੀ ਕੀਮਤ 85,950 ਰੁਪਏ ਪ੍ਰਤੀ 10 ਗ੍ਰਾਮ ਹੈ। ਚਾਂਦੀ ਦੀ ਗੱਲ ਕਰੀਏ ਤਾਂ ਇਸ 'ਚ ਗਿਰਾਵਟ ਦਰਜ ਕੀਤੀ ਗਈ ਹੈ। ਕਈ ਰਿਪੋਰਟਾਂ 'ਚ ਸੋਨੇ ਦੀ ਕੀਮਤ 90 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਅਮਰੀਕਾ ਪਿੱਛੋਂ ਐਕਸ਼ਨ 'ਚ UK, 609 ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫਤਾਰ, ਹੋਣਗੇ ਡਿਪੋਰਟ
ਅਮਰੀਕਾ 'ਚ ਟਰੰਪ ਦੇ ਗੱਦੀ ਸੰਭਾਲਦੇ ਹੀ ਗੈਰ-ਕਾਨੂੰਨੀ ਪ੍ਰਵਾਸੀਆਂ ਉੱਤੇ ਦੇਸ਼ ਨਿਕਾਲੇ ਦੀ ਗਾਜ਼ ਡਿੱਗੀ ਹੈ। ਬਹੁੱਤੇ ਗੈਰ-ਕਾਨੂੰਨੀ ਪ੍ਰਵਾਸੀਆਂ ਉੱਤੇ ਤਾਂ ਅਮਰੀਕੀ ਪ੍ਰਸ਼ਾਸਨ ਵਲੋਂ ਰੋਜ਼ਾਨਾ ਛਾਪੇਮਾਰੀ ਕਰਕੇ ਉਨ੍ਹਾਂ ਦੀ ਫੜ੍ਹੋ-ਫੜ੍ਹੀ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆ ਦੇ ਨੌਜਵਾਨ ਵੀ ਸ਼ਾਮਲ ਹਨ। ਬੀਤੇ ਦਿਨੀਂ ਅਮਰੀਕਾ ਨੇ ਅਜਿਹੇ ਹੀ 105 ਨੌਜਵਾਨਾਂ ਨਾਲ ਭਰਿਆ ਆਪਣਾ ਫੌਜੀ ਜਹਾਜ਼ ਅੰਮ੍ਰਿਤਸਰ ਭੇਜਿਆ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਧਾਕੜ ਵਿਕਟਕੀਪਰ ਬੱਲੇਬਾਜ਼ ਨੇ ਲਿਆ ਸੰਨਿਆਸ, ਜੜ ਚੁੱਕੈ 31 ਸੈਂਕੜੇ
ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਟੀਮ ਇੰਡੀਆ ਦਾ ਪਹਿਲਾ ਮੈਚ 20 ਫਰਵਰੀ ਤੋਂ ਹੋਵੇਗਾ। ਪਰ ਇਸ ਮੈਚ ਤੋਂ ਪਹਿਲਾਂ, ਭਾਰਤੀ ਖਿਡਾਰੀ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਖਿਡਾਰੀ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ 11000 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸਦੇ ਬੱਲੇ ਤੋਂ 31 ਸੈਂਕੜੇ ਵੀ ਲੱਗੇ ਹਨ। ਪਰ ਹੁਣ ਉਸਨੇ ਅਚਾਨਕ ਆਪਣੇ ਕਰੀਅਰ ਨੂੰ ਅਲਵਿਦਾ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਹ ਖਿਡਾਰੀ ਕੌਣ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਫਿਰ ਵੱਡੇ ਹਾਦਸੇ ਦਾ ਸ਼ਿਕਾਰ ਹੋਏ ਮਸ਼ਹੂਰ ਅਦਾਕਾਰ, ਚਕਨਾਚੂਰ ਹੋਈ ਕਾਰ
ਸਾਊਥ ਐਕਟਰ ਅਜੀਤ ਕੁਮਾਰ ਦੇ ਪ੍ਰਸ਼ੰਸਕਾਂ ਲਈ ਇਕ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਭਿਨੇਤਾ ਨੂੰ ਇੱਕ ਆਗਾਮੀ ਰੇਸਿੰਗ ਈਵੈਂਟ ਦੀ ਸਿਖਲਾਈ ਦੇ ਦੌਰਾਨ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਉਸਦੀ ਕਾਰ ਨੂੰ ਵੱਡਾ ਨੁਕਸਾਨ ਹੋਇਆ। ਇਸ ਹਾਦਸੇ ਵਿਚ ਅਦਾਕਾਰ ਦੀ ਜਾਨ ਬਹੁਤ ਮੁਸ਼ਕਲ ਨਾਲ ਬਚੀ ਅਤੇ ਉਹ ਪੂਰੀ ਤਰ੍ਹਾਂ ਠੀਕ ਹਨ। ਇਸ ਤੋਂ ਬਾਅਦ ਵੀ 'ਅਜੀਤ' ਦੇ ਪ੍ਰਸ਼ੰਸਕ ਉਸ ਦੇ ਹਾਦਸੇ ਦੀ ਖ਼ਬਰ ਜਾਣ ਕੇ ਚਿੰਤਤ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।