ਬਜ਼ੁਰਗਾਂ ਦੇ ਨਾਲ ਖੜ੍ਹੀ ਪੰਜਾਬ ਸਰਕਾਰ, ਪੈਨਸ਼ਨ ਦੇ ਤੌਰ ''ਤੇ ਵੰਡ ਰਹੀ ਕਰੋੜਾਂ ਰੁਪਏ
Sunday, Feb 09, 2025 - 04:19 PM (IST)
![ਬਜ਼ੁਰਗਾਂ ਦੇ ਨਾਲ ਖੜ੍ਹੀ ਪੰਜਾਬ ਸਰਕਾਰ, ਪੈਨਸ਼ਨ ਦੇ ਤੌਰ ''ਤੇ ਵੰਡ ਰਹੀ ਕਰੋੜਾਂ ਰੁਪਏ](https://static.jagbani.com/multimedia/2025_2image_16_19_162275753cmmann.jpg)
ਜਲੰਧਰ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਜ਼ੁਰਗਾਂ ਨੂੰ ਹਰ ਸਹੂਲਤ ਦੇਣ ਲਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਇਸ ਦੇ ਤਹਿਤ ਪੰਜਾਬ ਸਰਕਾਰ ਵਲੋਂ ਸੂਬੇ ਦੇ ਬਜ਼ੁਰਗਾਂ ਨੂੰ ਪੈਨਸ਼ਨ ਦੇ ਤੌਰ 'ਤੇ ਹਰ ਮਹੀਨੇ 1500 ਰੁਪਏ ਦਿੱਤੇ ਜਾ ਰਹੇ ਹਨ, ਤਾਂ ਜੋ ਬਜ਼ੁਰਗਾਂ ਨੂੰ ਕਿਸੇ ਦੂਜੇ ਦੇ ਹੱਥਾਂ ਵੱਲ ਨਾ ਦੇਖਣਾ ਪਵੇ। ਹਾਲ ਹੀ 'ਚ ਸੂਬੇ ਦੇ ਬਜ਼ੁਰਗਾਂ ਲਈ ਪੰਜਾਬ ਸਰਕਾਰ ਵਲੋਂ ਪੈਨਸ਼ਨ ਸਕੀਮ ਤਹਿਤ 3368.89 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਪੰਜਾਬ ਸਰਕਾਰ ਨੇ 34.90 ਲੱਖ ਲਾਭਪਾਤਰੀਆਂ ਨੂੰ 4,532.60 ਕਰੋੜ ਰੁਪਏ ਦੀ ਪੈਨਸ਼ਨ ਵੰਡੀ ਹੈ। ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਬਜ਼ੁਰਗ ਸਾਡਾ ਮਾਣ ਅਤੇ ਸਾਡੀ ਪੂੰਜੀ ਹਨ। ਅਸੀਂ ਉਨ੍ਹਾਂ ਲਈ ਮਹੀਨੇਵਾਰ ਪੈਨਸ਼ਨ ਯਕੀਨੀ ਕਰਕੇ ਆਪਣਾ ਇਹ ਫ਼ਰਜ਼ ਪੂਰਾ ਕਰ ਰਹੇ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੈਂ ਇਕ ਅਜਿਹੇ ਰੰਗਲੇ ਪੰਜਾਬ ਦਾ ਸੁਫ਼ਨਾ ਦੇਖਦਾ ਹਾਂ, ਜਿੱਥੇ ਹਰ ਨਾਗਰਿਕ ਇਕ ਖ਼ੁਸ਼ਹਾਲ ਅਤੇ ਸੰਤੁਸ਼ਟ ਜੀਵਨ ਦਾ ਆਨੰਦ ਲੈ ਸਕੇ। ਪੰਜਾਬ ਸਰਕਾਰ ਨੇ ਬਜ਼ੁਰਗਾਂ ਦੇ ਨਾਲ-ਨਾਲ ਵਿਧਵਾਵਾਂ, ਬੇਸਹਾਰਾ ਔਰਤਾਂ, ਬੱਚਿਆਂ ਅਤੇ ਦਿਵਿਆਂਗ ਲੋਕਾਂ ਨੂੰ ਵੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਹੈ। ਇਨ੍ਹਾਂ ਲੋਕਾਂ ਲਈ 5,924.50 ਕਰੋੜ ਰੁਪਏ ਦਾ ਬਜਟ ਪ੍ਰਾਵਧਾਨ ਰੱਖਿਆ ਗਿਆ ਹੈ।