ਪੰਜਾਬ ਕੈਬਨਿਟ ਦੇ ਵੱਡੇ ਫੈਸਲੇ ਤੇ ਜ਼ਿਲ੍ਹਾਂ ਪ੍ਰੀਸ਼ਦ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ, ਅੱਜ ਦੀਆਂ ਟੌਪ-10 ਖਬਰਾਂ

Thursday, Feb 13, 2025 - 06:25 PM (IST)

ਪੰਜਾਬ ਕੈਬਨਿਟ ਦੇ ਵੱਡੇ ਫੈਸਲੇ ਤੇ ਜ਼ਿਲ੍ਹਾਂ ਪ੍ਰੀਸ਼ਦ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ, ਅੱਜ ਦੀਆਂ ਟੌਪ-10 ਖਬਰਾਂ

ਜਲੰਧਰ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇਸੇ ਮਹੀਨੇ 24 ਤੇ 25 ਫਰਵਰੀ ਨੂੰ ਸੱਦਿਆ ਗਿਆ ਹੈ ਕਿਉਂਕਿ ਕਾਫੀ ਸਮੇਂ ਤੋਂ ਸੰਵਿਧਾਨਿਕ ਕੰਮਕਾਰ ਪੈਂਡਿੰਗ ਪਏ ਸਨ। ਇਸ ਲਈ ਇਹ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਚੋਣਾਂ 31 ਮਈ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ 'ਚ 153 ਪੰਚਾਇਤ ਕਮੇਟੀਆਂ ਅਤੇ 23 ਜ਼ਿਲ੍ਹਾ ਪਰਿਸ਼ਦਾਂ ਹਨ, ਜਿੱਥੇ ਚੋਣਾਂ ਕਰਵਾਈਆਂ ਜਾਣਗੀਆਂ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...

ਮਾਨ ਸਰਕਾਰ ਨੇ ਸੱਦਿਆ ਵਿਸ਼ੇਸ਼ ਇਜਲਾਸ, ਜਾਣੋ ਪੰਜਾਬ ਕੈਬਨਿਟ ਦੇ ਹੋਰ ਵੱਡੇ ਫ਼ੈਸਲੇ (ਵੀਡੀਓ)
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇਸੇ ਮਹੀਨੇ 24 ਤੇ 25 ਫਰਵਰੀ ਨੂੰ ਸੱਦਿਆ ਗਿਆ ਹੈ ਕਿਉਂਕਿ ਕਾਫੀ ਸਮੇਂ ਤੋਂ ਸੰਵਿਧਾਨਿਕ ਕੰਮਕਾਰ ਪੈਂਡਿੰਗ ਪਏ ਸਨ। ਇਸ ਲਈ ਇਹ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਬਾਰੇ ਵੱਡੀ ਖ਼ਬਰ, ਜਾਰੀ ਹੋ ਗਈ ਨੋਟੀਫਿਕੇਸ਼ਨ
ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਚੋਣਾਂ 31 ਮਈ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ 'ਚ 153 ਪੰਚਾਇਤ ਕਮੇਟੀਆਂ ਅਤੇ 23 ਜ਼ਿਲ੍ਹਾ ਪਰਿਸ਼ਦਾਂ ਹਨ, ਜਿੱਥੇ ਚੋਣਾਂ ਕਰਵਾਈਆਂ ਜਾਣਗੀਆਂ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਚੁੱਕਿਆ ਗਿਆ ਵੱਡਾ ਕਦਮ, ਦਿੱਤੀ ਗਈ ਚਿਤਾਵਨੀ
ਪੁਲਸ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਸਾਂਝੇ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ’ਤੇ ਮੁੱਖ ਵਿਰਾਸਤੀ ਸੜਕ ’ਤੇ ਵੱਡੀ ਕਾਰਵਾਈ ਕੀਤੀ ਹੈ। ਇਸ ਸਬੰਧੀ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ’ਤੇ ਆਉਂਦੇ ਬਾਜ਼ਾਰਾਂ ਅਤੇ ਹੈਰੀਟੇਜ ਸਟਰੀਟ ਵਿਚ ਫੁੱਟਪਾਥਾਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਅਤੇ ਉੱਥੇ ਪਏ ਦੁਕਾਨਦਾਰਾਂ ਦੇ ਸਾਰੇ ਸਾਮਾਨ ਨੂੰ ਜ਼ਬਤ ਕਰ ਲਿਆ। ਦਰਅਸਲ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੇ ਨਿਰਦੇਸ਼ਾਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਪੂਰਾ ਰਸਤਾ ਸਾਫ਼ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਟ੍ਰੈਫਿਕ ਜਾਮ ਨਾ ਹੋਵੇ। ਇਸ ਸਬੰਧ ਵਿਚ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਖਾਸ ਗੱਲ ਇਹ ਹੈ ਕਿ ਪੁਲਸ ਅਧਿਕਾਰੀਆਂ ਨੇ ਹੁਣ ਉਕਤ ਸੜਕ ’ਤੇ ਆਉਣ ਵਾਲੇ ਸਾਰੇ ਦੁਕਾਨਦਾਰਾਂ ਨੂੰ ਅੰਤਿਮ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਕੋਈ ਦੁਕਾਨਦਾਰ ਆਪਣਾ ਸਾਮਾਨ ਰੱਖ ਕੇ ਉਕਤ ਸੜਕ ਵੱਲ ਜਾਣ ਵਾਲੀ ਸੜਕ ’ਤੇ ਕਬਜ਼ਾ ਕਰਦਾ ਹੈ ਤਾਂ ਉਸ ਦੁਕਾਨਦਾਰ ਵਿਰੁੱਧ ਸਿੱਧੇ ਤੌਰ ’ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਇਸ ਸਬੰਧ ਵਿਚ ਹਰ ਹਫ਼ਤੇ ਸਮੀਖਿਆ ਵੀ ਕੀਤੀ ਜਾਵੇਗੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

CM ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਕਰ 'ਤਾ ਵੱਡਾ ਐਲਾਨ, ਛੇਤੀ ਕਰੋ ਅਪਲਾਈ
ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਲਈ ਵੱਡਾ ਫ਼ੈਸਲਾ ਲਿਆ ਹੈ। ਨੌਜਵਾਨਾਂ ਕੋਲ ਪੰਜਾਬ ਪੁਲਸ ਵਿਚ ਨੌਕਰੀ ਕਰਨ ਦਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲਸ 'ਚ ਕਾਂਸਟੇਬਲਾਂ ਦੀਆਂ 1746 ਅਸਾਮੀਆਂ ਕੱਢਣ ਦਾ ਐਲਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਹੈ ਕਿ ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਵਿਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਨਾਲ ਹੀ ਪੂਰਾ ਹੋ ਸਕਦਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਬਠਿੰਡਾ 'ਚ ਇੱਟਾਂ ਮਾਰ-ਮਾਰ ਵਿਅਕਤੀ ਦਾ ਕਤਲ, ਹਾਲਤ ਦੇਖ ਕੰਬ ਗਿਆ ਭਰਾ
ਸਥਾਨਕ ਗ੍ਰੋਥ ਸੈਂਟਰ ਵਿਖੇ ਤਿੰਨ ਮੁਲਜ਼ਮਾਂ ਨੇ ਇਕ ਵਿਅਕਤੀ ਦੇ ਸਿਰ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਸਦਰ ਬਠਿੰਡਾ ਦੀ ਪੁਲਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸ਼ਬੀਰ ਵਾਸੀ ਗੰਗਾਸ਼ੇਰ, ਬੀਕਾਨੇਰ ਨੇ ਥਾਣਾ ਸਦਰ ਬਠਿੰਡਾ ਨੂੰ ਦੱਸਿਆ ਕਿ ਮੁਲਜ਼ਮ ਸੰਦੀਪ ਸਿੰਘ, ਵਿਕਰਮਜੀਤ ਸਿੰਘ ਅਤੇ ਦੀਪਕ ਕੁਮਾਰ ਵਾਸੀ ਬਠਿੰਡਾ ਨੇ ਮਿਲ ਕੇ ਉਸ ਦੇ ਭਰਾ ਜੈਦੇਵ ਅਲੀ (33) ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। 
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਅਮਰੀਕਾ ਤੋਂ Deport ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ਆ ਰਿਹੈ ਪੰਜਾਬ! ਇਸ ਦਿਨ ਹੋਵੇਗੀ ਲੈਂਡਿੰਗ
ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤੀ ਜਾਰੀ ਹੈ। ਪਿਛਲੇ ਹਫ਼ਤੇ ਹੀ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕਰ ਕੇ ਭਾਰਤ ਭੇਜਿਆ ਗਿਆ ਸੀ। ਹੁਣ ਸੂਤਰਾਂ ਮੁਤਾਬਕ ਅਮਰੀਕਾ ਵੱਲੋਂ ਇਕ ਹੋਰ ਫ਼ਲਾਈਟ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਪਹਿਲੀ ਫ਼ਲਾਈਟ ਦੀ ਤਰ੍ਹਾਂ ਹੀ ਇਸ ਫ਼ਲਾਈਟ ਨੂੰ ਵੀ ਅੰਮ੍ਰਿਤਸਰ ਏਅਰਪੋਰਟ 'ਤੇ ਹੀ ਲੈਂਡ ਕਰਵਾਇਆ ਜਾਵੇਗਾ ਤੇ ਉੱਥੋਂ ਚੈਕਿੰਗ ਮਗਰੋਂ ਸਾਰਿਆਂ ਨੂੰ ਆਪੋ-ਆਪਣੇ ਸੂਬਿਆਂ ਵੱਲ ਭੇਜ ਦਿੱਤਾ ਜਾਵੇਗਾ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ 'ਚ ਸੇਵਾ ਕਰ ਰਹੇ ਸੇਵਾਦਾਰ ਦੀ ਮੌਤ
ਅੰਮ੍ਰਿਤਸਰ ਤੋਂ ਬਹੁਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜੋੜਾ ਘਰ ਵਿਚ ਸੇਵਾ ਕਰ ਰਹੇ 38 ਸਾਲ ਦੇ ਵਿਅਕਤੀ ਬਲਵਿੰਦਰ ਸਿੰਘ ਉਰਫ਼ ਪ੍ਰਿੰਸ ਪੁੱਤਰ ਸਵ: ਅਨੂਪ ਸਿੰਘ ਵਾਸੀ ਨੇੜੇ ਤਾਰਾ ਵਾਲਾ ਪਲ ਅੰਮ੍ਰਿਤਸਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਵੱਡੀ ਖੁਸ਼ਖਬਰੀ: UK 'ਚ ਹਜ਼ਾਰਾਂ ਭਾਰਤੀਆਂ ਨੂੰ ਮਿਲੇਗੀ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ
ਵੱਡੀ ਖਬਰ ਦਿੰਦੇ ਹੋਏ ਬ੍ਰਿਟਿਸ਼ ਸਰਕਾਰ ਨੇ ਭਾਰਤੀ ਨੌਜਵਾਨਾਂ ਲਈ ਇਕ ਸ਼ਾਨਦਾਰ ਸਕੀਮ ਸ਼ੁਰੂ ਕੀਤੀ ਹੈ। ਯੂਕੇ ਸਰਕਾਰ ਨੇ ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲਜ਼ ਸਕੀਮ 2025 ਦੇ ਤਹਿਤ 3,000 ਭਾਰਤੀ ਨਾਗਰਿਕਾਂ ਨੂੰ ਦੋ ਸਾਲਾਂ ਲਈ ਯੂਕੇ ਵਿੱਚ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦਾ ਮੌਕਾ ਦਿੱਤਾ ਹੈ। ਇਸ ਸਕੀਮ ਲਈ ਅਰਜ਼ੀ ਦੀ ਪ੍ਰਕਿਰਿਆ ਬੈਲਟ (ਲਾਟਰੀ ਪ੍ਰਣਾਲੀ) ਰਾਹੀਂ ਹੋਵੇਗੀ, ਜੋ ਕਿ ਪੂਰੀ ਤਰ੍ਹਾਂ ਮੁਫਤ ਹੈ। ਬੈਲਟ ਅਰਜ਼ੀਆਂ gov.uk 'ਤੇ 18 ਫਰਵਰੀ 2025 ਨੂੰ ਦੁਪਹਿਰ 2:30 ਵਜੇ (IST) ਤੋਂ 20 ਫਰਵਰੀ 2025 ਨੂੰ ਦੁਪਹਿਰ 2:30 ਵਜੇ (IST) ਤੱਕ ਖੁੱਲ੍ਹਣਗੀਆਂ। ਚੁਣੇ ਗਏ ਉਮੀਦਵਾਰਾਂ ਨੂੰ ਵੀਜ਼ਾ ਲਈ ਅਪਲਾਈ ਕਰਨ ਲਈ ਸੱਦਾ ਮਿਲੇਗਾ, ਜਿਸ ਤੋਂ ਬਾਅਦ ਉਹ ਦੋ ਸਾਲਾਂ ਤੱਕ ਯੂਕੇ ਵਿੱਚ ਰਹਿ ਸਕਦੇ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਹਾਏ ਓ ਰੱਬਾ! ਮਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਖੋ ਕੇ ਲੈ ਗਏ 6 ਸਾਲ ਦਾ ਮੁੰਡਾ
ਵੀਰਵਾਰ ਸਵੇਰੇ ਇਕ ਸਨਸਨੀਖੇਜ਼ ਅਗਵਾ ਦੀ ਘਟਨਾ ਸਾਹਮਣੇ ਆਈ, ਜਿੱਥੇ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ 6 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚਾ ਆਪਣੀ ਮਾਂ ਨਾਲ ਸਕੂਲ ਬੱਸ ਤੱਕ ਜਾਣ ਲਈ ਨਿਕਲਿਆ ਸੀ। ਬਦਮਾਸ਼ਾਂ ਨੇ ਪਹਿਲਾਂ ਬੱਚੇ ਦੀ ਮਾਂ ਦੀਆਂ ਅੱਖਾਂ 'ਚ ਮਿਰਚ ਪਾਊਡਰ ਸੁੱਟਿਆ ਅਤੇ ਫਿਰ ਬੱਚੇ ਨੂੰ ਜ਼ਬਰਦਸਤੀ ਖੋਹ ਲਿਆ ਅਤੇ ਲਾਲ ਰੰਗ ਦੀ ਪਲਸਰ ਬਾਈਕ 'ਤੇ ਫਰਾਰ ਹੋ ਗਏ। ਇਹ ਘਟਨਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਸ਼ਹਿਰ ਭਰ 'ਚ ਨਾਕਾਬੰਦੀ ਕਰ ਦਿੱਤੀ ਹੈ। ਅਗਵਾ ਦੀ ਘਟਨਾ ਸਵੇਰੇ 8 ਵਜੇ ਗਵਾਲੀਅਰ ਦੇ ਮੁਰਾਰ ਸਥਿਤ ਸੀਪੀ ਕਲੋਨੀ 'ਚ ਵਾਪਰੀ। ਅਗਵਾ ਕੀਤਾ ਗਿਆ ਬੱਚਾ ਸ਼ਿਵਾਏ ਹੈ, ਜੋ ਸ਼ੱਕਰ ਕਾਰੋਬਾਰੀ ਰਾਹੁਲ ਗੁਪਤਾ ਦਾ ਪੁੱਤਰ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

Indian Currency ਅੱਗੇ ਫਿਰ ਝੁਕਿਆ ਡਾਲਰ, ਚੀਨ ਤੇ ਜਾਪਾਨ ਦੀਆਂ ਮੁਦਰਾਵਾਂ ਨੂੰ ਵੀ ਪਛਾੜਿਆ
ਭਾਰਤੀ ਰੁਪਇਆ ਲਗਾਤਾਰ ਤੀਜੇ ਦਿਨ ਡਾਲਰ ਦੇ ਮੁਕਾਬਲੇ ਮਜ਼ਬੂਤ ​​ਬਣਿਆ ਹੋਇਆ ਹੈ। ਏਸ਼ੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਰੁਪਿਆ ਹਾਲ ਦੇ ਸਮੇਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਮੰਗਲਵਾਰ ਨੂੰ ਸ਼ੁਰੂ ਹੋਇਆ ਇਹ ਵਾਧਾ ਵੀਰਵਾਰ ਨੂੰ ਵੀ ਜਾਰੀ ਰਿਹਾ। ਬੁੱਧਵਾਰ ਨੂੰ ਕਾਰੋਬਾਰ ਦੌਰਾਨ ਰੁਪਿਆ ਮਜ਼ਬੂਤ ​​ਹੋਇਆ, ਹਾਲਾਂਕਿ ਬਾਜ਼ਾਰ ਬੰਦ ਹੋਣ ਦੇ ਸਮੇਂ ਇਸ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਦਖਲ, ਦੇਸ਼ 'ਚ ਮਹਿੰਗਾਈ ਦਰ 'ਚ ਗਿਰਾਵਟ ਅਤੇ ਅਮਰੀਕਾ 'ਚ ਉਮੀਦ ਤੋਂ ਜ਼ਿਆਦਾ ਮਹਿੰਗਾਈ ਕਾਰਨ ਰੁਪਿਆ ਮਜ਼ਬੂਤ ​​ਹੋ ਰਿਹਾ ਹੈ। ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਇਹ ਵਾਧਾ ਜਾਰੀ ਰਹਿ ਸਕਦਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
 


author

Baljit Singh

Content Editor

Related News