ਪਿੰਡ ਰਾਏਪੁਰ ਪ੍ਰੌਹਲਾ ਦੇ ਗੁਰਦੁਆਰਾ ਸਾਹਿਬ ’ਚ ਹੋਇਆ ਧਾਰਮਕ ਸਮਾਗਮ

02/21/2019 4:30:11 AM

ਜਲੰਧਰ (ਮਹੇਸ਼)—ਪਿੰਡ ਰਾਏਪੁਰ ਪ੍ਰੌਹਲਾ ਹਲਕਾ ਜਲੰਧਰ ਕੈਂਟ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਮੁੱਖ ਪ੍ਰਬੰਧਕ ਜਸਪਾਲ ਸਿੰਘ ਢੇਸੀ ਅਤੇ ਦਲਵਿੰਦਰ ਕੌਰ ਢੇਸੀ ਦੀ ਦੇਖ-ਰੇਖ ਵਿਚ ਵਿਸ਼ਾਲ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਧੰਨ-ਧੰਨ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਬੀਬੀ ਆਸ਼ੂਪ੍ਰੀਤ ਕੌਰ ਦੇ ਜਥੇ ਨੇ ਕੀਰਤਨ ਰਾਹੀਂ ਨਿਹਾਲ ਕੀਤਾ। ਗੁਲਕੋਮਲ ਕੌਰ ਢੇਸੀ, ਇੰਗਲੈਂਡ ਦੇ ਐੱਮ.ਪੀ. ਤਨਮਨਜੀਤ ਸਿੰਘ ਢੇਸੀ, ਐੈੱਸ.ਜੀ.ਪੀ.ਸੀ. ਮੈਂਬਰ ਪਰਮਜੀਤ ਸਿੰਘ ਰਾਏਪੁਰ, ਸਾਹਿਬ ਸਿੰਘ ਢੇਸੀ ਸਮੇਤ ਸਮੂਹ ਢੇਸੀ ਪਰਿਵਾਰ ਨੇ ਸਾਧ ਸੰਗਤ ਦੀ ਰੱਜ ਕੇ ਸੇਵਾ ਕੀਤੀ। ਸਾਬਕਾ ਐੱਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ, ਰਿਟਾਇਰਡ ਚੀਫ ਜਸਟਿਸ ਜਸਵੀਰ ਸਿੰਘ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪ੍ਰਗਟ ਸਿੰਘ, ਸਰਵਣ ਸਿੰਘ ਫਿਲੌਰ ਸਾਬਕਾ ਮੰਤਰੀ ਪੰਜਾਬ, ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈਡ ਪੰਜਾਬ, ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ਸਰਵਣ ਸਿੰਘ ਕੁਲਾਰ, ਦਵਿੰਦਰ ਕੌਰ ਕਾਲਰਾ, ਬਲਦੇਵ ਸਿੰਘ ਕਲਿਆਣ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ, ਗੁਰਚਰਨ ਸਿੰਘ ਚੰਨੀ, ਬਲਜੀਤ ਸਿੰਘ ਨੀਲਾਮਹਿਲ, ਗੁਰਦੇਵ ਕੌਰ ਸੰਘਾ, ਅਵਤਾਰ ਸਿੰਘ ਕਲੇਰ ਐਡਵੋਕੇਟ, ਨਵਤੇਜ ਸਿੰਘ ਬਾਸੀ, ਹਰਨਾਮ ਸਿੰਘ ਅਲਾਵਲਪੁਰ,ਕੁਲਵੰਤ ਸਿੰਘ ਠੇਠੀ, ਪ੍ਰੋ. ਮਨਜੀਤ ਸਿੰਘ, ਕੁਲਵੰਤ ਸਿੰਘ ਢੇਸੀ, ਮਲਕੀਤ ਸਿੰਘ ਢੇਸੀ, ਦਵਿੰਦਰ ਸਿੰਘ, ਜਗਤੇਸ਼ਵਰ ਸਿੰਗ ਮਜੀਠਾ, ਦਵਿੰਦਰ ਸਿੰਘ ਬੁਢਿਆਣਾ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਢੇਸੀ ਪਰਿਵਾਰ ਵਲੋਂ ਪਿੰਡ ਦੇ ਗੁਰੂ ਘਰਾਂ ਤੇ ਸਰਕਾਰੀ ਸਕੂਲਾਂ ਵਾਸਤੇ ਦੋ ਲੱਖ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ।

Related News