ਹਰ ਜੀਵ ਆਤਮਾ ਦਾ ਲਕਸ਼ ਹੈ ਪ੍ਰਮਾਤਮਾ ਨਾਲ ਮਿਲਨ : ਸਵਾਮੀ ਵਿਸ਼ਨੂੰ ਦੇਵਾਨੰਦ

Wednesday, Feb 13, 2019 - 05:03 AM (IST)

ਹਰ ਜੀਵ ਆਤਮਾ ਦਾ ਲਕਸ਼ ਹੈ ਪ੍ਰਮਾਤਮਾ ਨਾਲ ਮਿਲਨ : ਸਵਾਮੀ ਵਿਸ਼ਨੂੰ ਦੇਵਾਨੰਦ
ਜਲੰਧਰ (ਸ਼ਰਮਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਆਸ਼ਰਮ ’ਚ ਮਾਸਿਕ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸੇਵਕ ਸਵਾਮੀ ਵਿਸ਼ਨੂੰ ਦੇਵਾਨੰਦ ਜੀ ਨੇ ਬਸੰਤ ਉਤਸਵ ਮੌਕੇ ਕੁਦਰਤ ਦੀ ਰੰਗ-ਬਿਰੰਗੀ ਸੁੰਦਰਤਾ ਦੇ ਨਾਲ-ਨਾਲ ਮਹਾਨ ਪ੍ਰੇਰਣਾ ਬਾਰੇ ਉਜਾਗਰ ਕਰਦੇ ਹੋਏ ਦੱਸਿਆ ਕਿ ਇਸ ਦਿਨ ਸੰਪੂਰਨ ਸ੍ਰਿਸ਼ਟੀ ਦੇ ਪਾਲਕ ਦਾ ਸ਼ਕਤੀ ਦੇ ਨਾਲ, ਪੁਰਖ ਦਾ ਪ੍ਰਕਿਰਤੀ ਨਾਲ ਮਹਾਸੰਗਮ ਹੋਇਆ ਸੀ। ਅਧਿਆਤਮਿਕ ਭਾਸ਼ਾ ’ਚ ਇਹ ਮੰਗਲ ਮਿਲਨ ਲਕਸ਼ ਪ੍ਰਾਪਤੀ ਦਾ ਪ੍ਰਤੀਕ ਹੈ। ਹਰ ਜੀਵ ਆਤਮਾ ਦਾ ਲਕਸ਼ ਹੈ ਪ੍ਰਮਾਤਮਾ ਨਾਲ ਮਿਲਨ। ਬਸੰਤ ਪੰਚਮੀ ਦਾ ਤਿਉਹਾਰ ਸਾਨੂੰ ਪ੍ਰੇਰਣਾ ਦਿੰਦਾ ਹੈ ਕਿ ਸਾਡੀ ਹਰ ਸੰਭਵ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਪ੍ਰਮਾਤਮਾ ਦੇ ਨਾਲ ਜੁੜ ਜਾਈਏ ਕਿਉਂਕਿ ਪ੍ਰਮਾਤਮਾ ਦੀ ਪ੍ਰਾਪਤੀ ਦੇ ਨਾਲ ਹੀ ਮਾਨਵ ਦਾ ਜੀਵਨ ਸਦਾ ਲਈ ਹਰਾ-ਭਰਾ ਅਤੇ ਖੁਸ਼ਹਾਲ ਰਹਿੰਦਾ ਹੈ। ਅੱਗੇ ਸਾਧਵੀ ਮਨੇਂਦਰਾ ਭਾਰਤੀ ਨੇ ਗੁਰੂ ਅਤੇ ਸੇਵਕ ਦੇ ਆਕਰਸ਼ਣ ਦੇ ਸਬੰਧ ਬਾਰੇ ਦੱਸਦੇ ਹੋਏ ਕਿਹਾ ਕਿ ਜਿੱਥੇ ਗੁਰੂ ਦੁਨੀਆ ਦਾ ਸਭ ਤੋਂ ਵੱਡਾ ਦਾਨੀ ਹੈ ਅਤੇ ਉੱਥੇ ਸੇਵਕ ਸਭ ਤੋਂ ਵੱਡੀ ਮੰਗ ਕਰਨ ਵਾਲਾ ਹੈ। ਪੂਰਨ ਤੋਂ ਅਪੂਰਨ ਦਾ ਆਕਰਸ਼ਣ, ਬ੍ਰਹਿਮੰਡ ਦਾ ਸਭ ਤੋਂ ਵੱਡਾ ਆਕਰਸ਼ਣ ਹੈ। ਸੇਵਕ ਦੇ ਵਿਅਕਤੀਤਵ ਦਾ ਰੂਪਾਂਤਰਣ ਕਰਨ ਲਈ ਗੁਰੂ ਸਭ ਔਗੁਣਾਂ ਦਾ ਵਿਨਾਸ਼ ਕਰ ਦਿੰਦਾ ਹੈ ਪਰ ਕਦੇ-ਕਦੇ ਉਹ ਸੇਵਕ ਦੀਆਂ ਅੱਖਾਂ ਨੂੰ ਦਰਦ ਭਰੇ ਹੰਝੂਆਂ ਦੇ ਨਾਲ ਧੋ ਦਿੰਦਾ ਹੈ ਤਾਂ ਕਿ ਸਾਧਕ ਭਗਤੀ ਪੱਥ ’ਤੇ ਵਧਣ ਦਾ ਰਾਹ ਚੰਗੀ ਤਰ੍ਹਾਂ ਦੇਖ ਸਕੇ।

Related News