ਨਕੋਦਰ ''ਚ ਜੰਗਲੀ ਜੀਵਾਂ ਦੀ ਸਮੱਗਲਿੰਗ ਦਾ ਪਰਦਾਫ਼ਾਸ਼! 2 ਦੁਕਾਨਦਾਰਾਂ ਸਮੇਤ 3 ਗ੍ਰਿਫ਼ਤਾਰ

Monday, Dec 15, 2025 - 04:24 PM (IST)

ਨਕੋਦਰ ''ਚ ਜੰਗਲੀ ਜੀਵਾਂ ਦੀ ਸਮੱਗਲਿੰਗ ਦਾ ਪਰਦਾਫ਼ਾਸ਼! 2 ਦੁਕਾਨਦਾਰਾਂ ਸਮੇਤ 3 ਗ੍ਰਿਫ਼ਤਾਰ

ਨਕੋਦਰ (ਪਾਲੀ)- ਸਿਟੀ ਪੁਲਸ ਨੇ ਬੀਤੇ ਦਿਨ ਜੰਗਲੀ ਜੀਵ ਵਿਭਾਗ ਜਲੰਧਰ ਵਣ ਰੇਂਜ ਅਫਸਰ ਜੰਗਲੀ ਜੀਵ ਜਲੰਧਰ ਦੀ ਸ਼ਿਕਾਇਤ ’ਤੇ ਜੰਗਲੀ ਜੀਵਾਂ ਦੀ ਸਮੱਗਲਿੰਗ (ਅੰਗ ਵੇਚਣ) ਵਾਲੇ ਨਕੋਦਰ ਦੇ 2 ਦੁਕਾਨਦਾਰਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰ ਜੰਗਲੀ ਜੀਵਾਂ ਦੇ ਅੰਗ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨਿਰਮਲਜੀਤ ਸਿੰਘ ਇੰਚਾਰਜ ਜੰਗਲੀ ਜੀਵ ਬਲਾਕ ਜਲੰਧਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਕਿ ਨਕੋਦਰ ’ਚ ਕੁਝ ਵਿਅਕਤੀ ਜੰਗਲੀ ਜੀਵਾਂ ਦੀ ਸਮੱਗਲਿੰਗ ਕਰ ਰਹੇ ਹਨ, ਜਿਸ ਸਬੰਧੀ ਜੰਗਲੀ ਜੀਵ ਰੇਂਜ ਜਲੰਧਰ ਦੇ ਸਟਾਫ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਲਾਏ ਟਰੈਪ ਦੌਰਾਨ ਬੋਨੀ ਅਰੋੜਾ ਉਰਫ ਗੋਰਾ ਪੁੱਤਰ ਭਾਰਤ ਭੂਸ਼ਣ ਵਾਸੀ ਮਲਕ ਬਾਜ਼ਾਰ ਨਕੋਦਰ ਨੂੰ ਸ਼ੰਕਰ ਰੋਡ ਸਕੂਲ ਨੇੜੇ ਮੌਕੇ ’ਤੇ ਜੰਗਲੀ ਜੀਵਾਂ ਦੇ ਅੰਗਾਂ ਦੀ ਸਪਲਾਈ ਕਰਦੇ ਸਮੇਂ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ: ਸ਼ੀਤਲ ਅੰਗੁਰਾਲ ਦੇ ਭਤੀਜੇ ਦੇ ਕਤਲ ਦੇ ਮਾਮਲੇ ’ਚ ਮੁੱਖ ਮੁਲਜ਼ਮ 3 ਦਿਨ ਪੁਲਸ ਰਿਮਾਂਡ 'ਤੇ, ਹੋਣਗੇ ਅਹਿਮ ਖ਼ੁਲਾਸੇ

ਉਕਤ ਬੋਨੀ ਅਰੋੜਾ ਨੇ ਦੱਸਿਆ ਕਿ ਉਹ ਸ਼ਿਵਮ ਗੁਪਤਾ ਪੁੱਤਰ ਗੁਲਸ਼ਨ ਰਾਏ (ਦੁਰਗਾ ਦਾਸ ਪੰਸਾਰੀ ਦੀ ਦੁਕਾਨ) ਛੋਟਾ ਚੌਕ ਨਕੋਦਰ ਵਿਖੇ ਕੰਮ ਕਰਦਾ ਹਾਂ। ਇਸ ਸਾਮਾਨ ਦੀ ਸਪਲਾਈ ਕਰਨ ਲਈ ਉਸ ਨੂੰ ਦੁਕਾਨ ਮਾਲਕ ਸ਼ਿਵਮ ਗੁਪਤਾ ਨੇ ਹੀ ਭੇਜਿਆ ਸੀ। ਉਕਤ ਟੀਮ ਵੱਲੋਂ ਤੁਰੰਤ ਪਰਥ ਦੁਰਗਾ ਦਾਸ ਪੰਸਾਰੀ ਦੀ ਦੁਕਾਨ ’ਤੇ ਰੇਡ ਕਰਕੇ ਸ਼ਿਵਮ ਗੁਪਤਾ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਕਤ ਬਰਾਮਦ ਸਾਮਾਨ ਉਸ ਨੇ ਵਲੈਤੀ ਰਾਮ ਦੀ ਦੁਕਾਨ ਸਬਜ਼ੀ ਮੰਡੀ ਨਕੋਦਰ ਦੇ ਮਾਲਕ ਦੀਪਕ ਉਰਫ ਕਾਲਾ ਪੁੱਤਰ ਵਿਜੇ ਕੁਮਾਰ ਗੁਪਤਾ ਨਕੋਦਰ ਤੋਂ ਖਰੀਦਿਆ ਸੀ। ਟੀਮ ਨੇ ਦੀਪਕ ਉਰਫ਼ ਕਾਲਾ ਦੀ ਦੁਕਾਨ ’ਤੇ ਛਾਪੇਮਾਰੀ ਕਰਕੇ ਜੰਗਲੀ ਬਰਾਮਦ ਕਰਵਾਇਆ ਗਿਆ।

PunjabKesari

ਉਕਤ ਮੁਲਜ਼ਮ ਜੰਗਲੀ ਜੀਵਾਂ ਨਾਲ ਸਬੰਧਿਤ ਅੰਗਾਂ ਦੀ ਖਰੀਦੋ-ਫਿਰੋਕਤ ਕਰ ਰਹੇ ਸਨ, ਜੋਕਿ ਜੰਗਲੀ ਜੀਵ ਐਕਟ ਦੀ ਉਲੰਘਣਾ ਹੈ। ਨਿਰਮਲਜੀਤ ਸਿੰਘ ਇੰਚਾ. ਜੰਗਲੀ ਜੀਵ ਬਲਾਕ ਜਲੰਧਰ ਤੇ ਮਲਕੀਤ ਸਿੰਘ (ਵਣ ਗਾਰਡ) ਇੰਚਾ. ਜੰਗਲੀ ਜੀਵ ਨਕੋਦਰ ਨੇ ਆਪਣੀ ਰਿਪੋਰਟ ਵਣ ਰੇਂਜ ਅਫਸਰ ਜੰਗਲੀ ਜੀਵ ਜਲੰਧਰ ਨੂੰ ਭੇਜੀ ਗਈ, ਜਿਨ੍ਹਾਂ ਨੇ ਸਿਟੀ ਥਾਣਾ ਮੁਖੀ ਨੂੰ ਜੰਗਲੀ ਜੀਵ ਸੁਰੱਖਿਆ ਐਕਟ 1972, ਸੋਧ 2023 ਦੀ ਉਲੰਘਣਾ ਸਬੰਧੀ ਜੰਗਲੀ ਜੀਵਾ ਦੀ ਪਾਬੰਦੀਸ਼ੁਦਾ ਸਮੱਗਰੀ ਤੇ ਅੰਗਾਂ ਨੂੰ ਵੇਚਣ ਖਰੀਦ ਕਰਨ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸਿਟੀ ਪੁਲਸ ਨੇ ਬੋਨੀ ਅਰੋੜਾ ਉਰਫ਼ ਗੋਰਾ ਪੁੱਤਰ ਭਾਰਤ ਭੂਸ਼ਣ ਵਾਸੀ ਮਲਕ ਬਾਜ਼ਾਰ ਨਕੋਦਰ, ਸ਼ਿਵਮ ਗੁਪਤਾ ਪੁੱਤਰ ਗੁਲਸ਼ਨ ਰਾਏ ਛੋਟਾ ਚੌਕ ਨਕੋਦਰ ਅਤੇ ਦੀਪਕ ਉਰਫ਼ ਕਾਲਾ ਪੁੱਤਰ ਵਿਜੇ ਕੁਮਾਰ ਗੁਪਤਾ ਮੁਹੱਲਾ ਜਲੋਟਿਆਂ ਨਕੋਦਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਵਣ ਰੇਂਜ ਅਫ਼ਸਰ ਜੰਗਲੀ ਜੀਵ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਉਕਤ ਵਿਅਕਤੀਆਂ ’ਤੇ ਜੰਗਲੀ ਜੀਵਾਂ ਦੇ ਅੰਗ ਜਿਨ੍ਹਾਂ ’ਚ 4 ਪੀਸ ਸਿੰਞ (ਸਾਂਬਰ) ਕੱਟੇ ਹੋਏ, 7 ਪੀਸ ਹੱਥ ਜੋੜੀ ਤੇ 1 ਪੀਸ ਜੰਗਲੀ ਬਿੱਲੀ ਦੀ ਜੇਰ ਬਰਾਮਦ ਕੀਤੀ ਗਈ। ਉਕਤ ਦੁਕਾਨਦਾਰ ਮਿਲ ਕੇ ਲੋਕਾਂ ਨੂੰ ਜੰਗਲੀ ਜੀਵਾ ਦੇ ਅੰਗ ਕਾਫੀ ਮਹਿੰਗੇ ਵੇਚਦੇ ਸਨ।

ਇਹ ਵੀ ਪੜ੍ਹੋ: ਜਲੰਧਰ ਦੇ ਸਕੂਲਾਂ ਨੂੰ ਧਮਕੀ ਮਿਲਣ ਤੋਂ ਬਾਅਦ DC ਹਿਮਾਂਸ਼ੂ ਦਾ ਵੱਡਾ ਬਿਆਨ, ਸਕੂਲਾਂ 'ਚ ਕਰ 'ਤੀ ਛੁੱਟੀ


author

shivani attri

Content Editor

Related News