ਰੇਲ ਗੱਡੀ ਥੱਲੇ ਆਉਣ ਨਾਲ ਵਿਅਕਤੀ ਦੀ ਮੌਤ
Thursday, Sep 21, 2017 - 05:28 PM (IST)
ਮੁਕੇਰੀਆਂ (ਝਾਵਰ) - ਵੀਰਵਾਰ ਸਵੇਰੇ ਜੰਮੂ ਤਵੀ ਰੇਲ ਗੱਡੀ ਜੋ ਜੰਮੂ ਤੋਂ ਜਲੰਧਰ ਵੱਲ ਜਾ ਰਹੀ ਸੀ ਮੁਕੇਰੀਆਂ ਨਜ਼ਦੀਕ ਰੇਲਵੇ ਲਾਈਨ ਪੁਆਰਾ ਵਿਖੇ ਇ 40 ਸਾਲਾ ਵਿਅਕਤੀ ਦੇ ਅਚਾਨਕ ਰੇਲ ਗੱਡੀ ਥੱਲੇ ਆਉਣ ਨਾਲ ਉਸ ਦੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਚੌਕੀ ਦੇ ਇੰਚਾਰਜ਼ ਹਰਦੀਪ ਸਿੰਘ ਤੇ ਹਵਲਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਮੁਕੇਰੀਆਂ ਹਸਪਤਾਲ ਦੀ ਮੋਰਚਰੀ 'ਚ 72 ਘੰਟੇ ਲਈ ਰੱਖਿਆ ਗਿਆ ਹੈ ਤਾਂ ਕਿ ਇਸ ਦੀ ਪਹਿਚਾਣ ਹੋ ਸਕੇ।
