ਪੰਜਾਬ ਦਾ 20,000 ਕਰੋੜ ਰੁਪਿਆ ਇਸ ਸਾਲ ਚਲਾ ਜਾਵੇਗਾ ਵਿਦੇਸ਼ਾਂ ''ਚ

12/6/2019 11:26:11 AM

ਜਲੰਧਰ (ਸੋਮਨਾਥ): ਰੋਜ਼ਗਾਰ ਦੇ ਸੀਮਤ ਸਾਧਨ ਅਤੇ ਹਰ ਕਿਸੇ ਦੇ ਵਿਦੇਸ਼ਾਂ ਦੇ ਵਸਨੀਕ ਹੋਣ ਦੀ ਖਾਹਿਸ਼ ਕਾਰਣ ਨੌਜਵਾਨ ਲੜਕੇ-ਲੜਕੀਆਂ ਨੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਯੂਰਪੀ ਦੇਸ਼ਾਂ ਵੱਲ ਮੂੰਹ ਕੀਤਾ ਹੋਇਆ ਹੈ। ਇਸ ਸਾਲ ਪੰਜਾਬ ਤੋਂ ਤਕਰੀਬਨ ਡੇਢ ਲੱਖ ਵਿਦਿਆਰਥੀ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਵੱਡੇ ਪੈਮਾਨੇ 'ਤੇ ਪੰਜਾਬ ਤੋਂ ਵਿਦੇਸ਼ਾਂ ਵਿਚ ਪੈਸਾ ਵੀ ਵੱਡੇ ਪੱਧਰ 'ਤੇ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਦੇਸ਼ ਤੋਂ 28,600 ਕਰੋੜ ਰੁਪਏ ਤੋਂ ਵੱਧ ਦੀ ਰਕਮ ਵਿਦੇਸ਼ਾਂ ਵਿਚ ਤਬਦੀਲ ਹੋਈ ਅਤੇ ਸਾਲ 2019-20 'ਚ ਇਹ ਰਕਮ ਵਧ ਕੇ 40,000 ਕਰੋੜ ਰੁਪਏ ਦਾ ਅੰਕੜਾ ਛੂਹਣ ਜਾ ਰਹੀ ਹੈ ਜਦੋਂ ਕਿ ਉਸ ਤੋਂ ਅੱਧੀ ਰਕਮ ਭਾਵ 20,000 ਕਰੋੜ ਰੁਪਏ ਸਿਰਫ ਪੰਜਾਬ ਤੋਂ ਦੂਜੇ ਦੇਸ਼ਾਂ ਵਿਚ ਫੀਸ ਦੀ ਸ਼ਕਲ ਵਿਚ ਜਾਣਗੇ। ਇਸ ਵਿਚੋਂ 60 ਲੱਖ ਰੁਪਏ ਦੇ ਲਗਭਗ ਫੀਸ ਅਤੇ 5 ਲੱਖ ਰੁਪਏ ਤੋਂ ਵੱਧ ਜੀ. ਆਈ. ਸੀ. ਖਾਤੇ ਵਿਚ ਜਾਂਦੇ ਹਨ।

ਇਹ ਮੋਟੀ ਰਕਮ ਤਾਂ ਸਿਰਫ ਸਟੱਡੀ ਵੀਜ਼ਿਆਂ ਦੇ ਲਈ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਖਾਤਿਆਂ ਵਿਚ ਗਈ ਹੈ ਜਾਂ ਫਿਰ ਵਿਦਿਆਰਥੀ ਇਕ ਸਾਲ ਦੇ ਖਰਚ ਦੇ ਤੌਰ 'ਤੇ ਨਾਲ ਲੈ ਕੇ ਗਏ ਹਨ ਪਰ ਇਸ ਤੋਂ ਵੀ ਕਿਤੇ ਜ਼ਿਆਦਾ ਰਕਮ ਗੈਰ ਕਾਨੂੰਨੀ ਤੌਰ 'ਤੇ ਕੰਮ ਕਰ ਰਹੇ ਟਰੈਵਲ ਏਜੰਟਾਂ ਵਲੋਂ ਹੜੱਪ ਲਈ ਜਾਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਚਾਹੇ ਅਜਿਹਾ ਕਾਨੂੰਨੀ ਤੌਰ 'ਤੇ ਜਾਂ ਫਿਰ ਗੈਰ-ਕਾਨੂੰਨੀ ਤੌਰ 'ਤੇ ਸੰਭਵ ਹੋਵੇ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਮਹੀਨੇ ਅਮਰੀਕਾ ਤੋਂ 145 ਭਾਰਤੀਆਂ ਨੂੰ ਦੇਸ਼ ਬਦਰ ਕੀਤਾ ਗਿਆ ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਸਨ। ਇਸੇ ਤਰ੍ਹਾਂ ਅਕਤੂਬਰ ਮਹੀਨੇ ਵਿਚ 311 ਭਾਰਤੀਆਂ ਨੂੰ ਮੈਕਸੀਕੋ ਤੋਂ ਦੇਸ਼ ਬਦਰ ਕੀਤਾ ਗਿਆ ਜਿਹੜੇ ਕਿ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀਆਂ ਤਿਆਰੀਆਂ ਕਰ ਰਹੇ ਸਨ।

ਪੈਸਾ ਹੀ ਨਹੀਂ, ਹੁਨਰ ਵੀ ਹੁੰਦਾ ਹੈ ਤਬਦੀਲ
ਬੇਰੋਜ਼ਗਾਰੀ ਤੋਂ ਦੇਸ਼ ਦਾ ਕੋਈ ਕੋਨਾ ਅਛੂਤਾ ਨਹੀਂ ਹੈ। ਭਾਰਤ ਦੀਆਂ ਕੁਲ ਨੌਕਰੀਆਂ ਤਕਰੀਬਨ 20 ਤੋਂ 22 ਕਰੋੜ ਹਨ। ਦੇਸ਼ ਦੀ 10 ਫੀਸਦੀ ਆਬਾਦੀ ਯਾਨੀ 13 ਕਰੋੜ ਲੋਕ ਬੇਰੋਜ਼ਗਾਰ ਹਨ। ਉਨ੍ਹਾਂ ਵਿਚੋਂ 8 ਕਰੋੜ ਪੜ੍ਹੇ-ਲਿਖੇ ਬੇਰੋਜ਼ਗਾਰ ਅਤੇ 5 ਕਰੋੜ ਗੈਰ ਪੜ੍ਹੇ-ਲਿਖੇ ਨੌਜਵਾਨ ਹਨ। ਕਾਲਜਾਂ ਤੇ ਯੂਨੀਵਰਸਿਟੀਆਂ ਤੋਂ ਲਗਭਗ 50 ਲੱਖ ਨੌਜਵਾਨ ਹਰ ਸਾਲ ਬੇਰੋਜ਼ਗਾਰਾਂ ਦੀ ਇਸ ਕਤਾਰ ਵਿਚ ਸ਼ਾਮਲ ਹੋ ਰਹੇ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਹਰ ਸਾਲ ਲੱਖਾਂ ਵਿਦਿਆਰਥੀ ਇੰਜੀਨੀਅਰਿੰਗ ਅਤੇ ਡਾਕਟਰੀ ਦੀਆਂ ਡਿਗਰੀਆਂ ਲੈ ਕੇ ਨਿਕਲਦੇ ਹਨ। ਡਿਗਰੀ ਲੈਣ ਪਿੱਛੋਂ ਜਦੋਂ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਲੱਗਦਾ ਹੈ ਤਾਂ ਉਹ ਵਿਦੇਸ਼ਾਂ ਵੱਲ ਮੂੰਹ ਕਰ ਲੈਂਦੇ ਹਨ। ਡਿਗਰੀ ਧਾਰਕਾਂ ਨੂੰ ਨੌਕਰੀਆਂ ਨਾ ਮਿਲਦੀਆਂ ਦੇਖ ਕੇ ਹੁਣ 10+2 ਪਾਸ ਜ਼ਿਆਦਾਤਰ ਵਿਦਿਆਰਥੀ ਵੀ ਵਿਦੇਸ਼ ਜਾ ਰਹੇ ਹਨ।

ਸਭ ਪਤਾ ਹੈ ਸਰਕਾਰਾਂ ਨੂੰ
ਅਜਿਹਾ ਨਹੀਂ ਕਿ ਸਰਕਾਰਾਂ ਨੂੰ ਪਤਾ ਹੀ ਨਹੀਂ ਕਿ ਭਾਰਤ ਤੋਂ ਨੌਜਵਾਨਾਂ ਦੇ ਨਾਲ-ਨਾਲ ਹਰ ਸਾਲ ਅਰਬਾਂ ਰੁਪਏ ਫੀਸਾਂ ਦੇ ਰੂਪ ਵਿਚ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਹਾਲਾਤ ਸਰਕਾਰਾਂ ਦੇ ਕਾਬੂ ਵਿਚ ਨਹੀਂ ਹਨ। ਮੰਦੀ ਦੀ ਮਾਰ ਕਾਰਨ ਨਿੱਜੀ ਕੰਪਨੀਆਂ ਵਿਚ ਕੰਮ ਕਰਦੇ ਲੱਖਾਂ ਨੌਜਵਾਨ ਬੇਰੋਜ਼ਗਾਰ ਹੋ ਗਏ ਹਨ ਅਤੇ ਅਜੇ ਵੀ ਲੱਖਾਂ ਦੇ ਸਿਰ 'ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਸਰਕਾਰ ਸਰਕਾਰੀ ਅਦਾਰਿਆਂ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਸ਼ੇਅਰ ਵੇਚੇ ਜਾ ਰਹੇ ਹਨ। ਸਰਕਾਰੀ ਜਾਂ ਜਨਤਕ ਖੇਤਰ ਦੇ ਅਦਾਰਿਆਂ ਦੇ ਸ਼ੇਅਰ ਵੇਚੇ ਜਾ ਰਹੇ ਹਨ। ਇਸ ਦੀ ਮਿਸਾਲ ਹਾਲ ਹੀ ਵਿਚ ਬੀ. ਐੱਸ. ਐੱਨ. ਐੱਲ. ਤੋਂ ਸਰਕਾਰੀ ਹਿੱਸੇਦਾਰੀ ਬਾਹਰ ਕੱਢਣ ਦਾ ਫੈਸਲਾ ਹੈ। ਤੇਲ ਕੰਪਨੀਆਂ ਨਿੱਜੀ ਹੱਥਾਂ ਵਿਚ ਦਿੱਤੀਆਂ ਜਾ ਰਹੀਆਂ ਹਨ। ਰੇਲਵੇ ਦੇ ਨਿੱਜੀਕਰਨ ਦਾ ਵੀ ਰੌਲਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿਚ ਹਰ ਕੋਈ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣ ਲਈ ਭੱਜ-ਦੌੜ ਕਰ ਰਿਹਾ ਹੈ।

ਬੱਚੇ ਤੇ ਬਜ਼ੁਰਗ ਹੀ ਨਜ਼ਰ ਆਉਣਗੇ ਪਿੰਡਾਂ 'ਚ
ਸ਼ਹਿਰਾਂ ਵਾਂਗ ਦਿਹਾਤੀ ਖੇਤਰਾਂ ਵਿਚ ਵੀ ਵੱਡੇ ਪੱਧਰ 'ਤੇ ਲੋਕ ਵਿਦੇਸ਼ਾਂ ਵਿਚ ਵਸ ਗਏ ਹਨ ਅਤੇ ਜਿਹੜੇ ਬਚੇ ਵੀ ਹਨ ਉੇਹ ਵੀ ਕਿਸੇ ਨਾ ਕਿਸੇ ਰੂਪ ਵਿਚ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹਨ। ਕਈ ਪਿੰਡ ਤਾਂ ਅਜਿਹੇ ਹਨ ਜਿਥੇ ਹਰ ਤੀਜੇ ਘਰ 'ਤੇ ਤਾਲਾ ਲੱਗਾ ਹੋਇਆ ਹੈ। ਕਾਰਣ ਇਹ ਹੈ ਕਿ ਹੁਣ ਇਨ੍ਹਾਂ ਘਰਾਂ ਵਿਚ ਰਹਿਣ ਵਾਲਾ ਕੋਈ ਨਹੀਂ ਹੈ। ਵਿਦੇਸ਼ਾਂ ਵਿਚ ਵਸੇ ਗੈਰ ਵਸਨੀਕ ਭਾਰਤੀ (ਐੱਨ. ਆਰ. ਆਈ.) ਆਪਣੇ 'ਤੇ ਨਿਰਭਰ ਰਿਸ਼ਤੇਦਾਰਾਂ ਨੂੰ ਵੀ ਵਿਦੇਸ਼ਾਂ ਵਿਚ ਲੈ ਗਏ ਹਨ। ਇਹ ਲੋਕ ਸਾਲ ਦੋ ਸਾਲ ਬਾਅਦ ਵਿਚ ਪੰਜਾਬ 'ਚ ਘੁੰਮਣ ਫਿਰਨ ਆਉਂਦੇ ਹਨ। ਪਿੰਡਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਜ਼ਿਆਦਾਤਰ ਬੱਚੇ ਤੇ ਬਜ਼ੁਰਗ ਹੀ ਨਜ਼ਰ ਆਉਂਦੇ ਹਨ।

ਹੁਣ ਪੈਸਾ ਆ ਰਿਹਾ ਹੈ ਘੱਟ, ਜਾ ਰਿਹਾ ਹੈ ਜ਼ਿਆਦਾ
ਕੋਈ ਸਮਾਂ ਸੀ ਜਦੋਂ ਲੋਕ ਵਿਦੇਸ਼ਾਂ ਵਿਚ ਕੰਮ ਲਈ ਜਾਂਦੇ ਸਨ ਅਤੇ ਪੈਸਾ ਕਮਾ ਕੇ ਪੰਜਾਬ ਨੂੰ ਭੇਜਦੇ ਸਨ ਪਰ ਹੁਣ ਲੋਕ ਕਮਾਉਣ ਦੇ ਨਾਲ-ਨਾਲ ਵਿਦੇਸ਼ਾਂ ਵਿਚ ਜਾ ਕੇ ਵਸ ਜਾਣਾ ਜ਼ਿਆਦਾ ਪਸੰਦ ਕਰਦੇ ਹਨ। ਇਨ੍ਹਾਂ ਲੋਕਾਂ ਦੇ ਆਪਣੇ ਸੂਬੇ ਵਿਚ ਆ ਕੇ ਵਸਣ ਦੀ ਉਮੀਦ ਘੱਟ ਹੈ। ਇਸ ਦੇ ਪਿੱਛੇ ਸਮਾਜਿਕ ਜੀਵਨ ਦੀ ਪੱਧਰ ਜ਼ਿਆਦਾ ਕੰਮ ਕਰ ਰਹੀ ਹੈ। ਜਿਹੜੀਆਂ ਸਹੂਲਤਾਂ ਇਨ੍ਹਾਂ ਲੋਕਾਂ ਨੂੰ ਵਿਦੇਸ਼ਾਂ ਵਿਚ ਮਿਲਦੀਆਂ ਹਨ ਉਹ ਸਹੂਲਤਾਂ ਇਥੇ ਨਾ ਮਿਲਣ ਕਾਰਨ ਵਿਦੇਸ਼ਾਂ ਵਿਚ ਵਸੇ ਲੋਕ ਆਪਣੇ ਦੇਸ਼ ਆਉਂਦੇ ਵੀ ਹਨ ਤਾਂ ਘੱਟ ਸਮੇਂ ਲਈ।
3 ਲੱਖ
1.50 ਲੱਖ
12 ਲੱਖ
7 ਤੋਂ 10 ਫੀਸਦੀ
33 ਫੀਸਦੀ

ਭਾਰਤੀ ਹਰ ਸਾਲ ਵਿਦੇਸ਼ ਜਾ ਰਹੇ ਹਨ ਵਿਦਿਆਰਥੀ ਵੀਜ਼ੇ 'ਤੇ
ਪੰਜਾਬੀ ਵਿਦਿਆਰਥੀ ਜਾ ਰਹੇ ਹਨ ਵਿਦੇਸ਼ਾਂ 'ਚ ਪੜ੍ਹਨ ਲਈ
ਰੁਪਏ ਦੇ ਕਰੀਬ ਫੀਸ ਅਤੇ ਜੀ. ਆਈ. ਸੀ. ਖਾਤੇ ਵਿਚ ਹੁੰਦੀ ਹੈ ਜਮ੍ਹਾ
ਹਰ ਸਾਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ
ਲੋਕ ਜਾਇਦਾਦਾਂ 'ਤੇ ਕਰਜ਼ਾ ਲੈ ਕੇ ਜਾ ਰਹੇ ਹਨ ਪੜ੍ਹਨ ਲਈਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Edited By Shyna