ਹੰਸ ਰਾਜ ਹੰਸ ਨੇ ਸਾਢੇ 5 ਲੱਖ ਵੋਟਾਂ ਨਾਲ ਜਿੱਤ ਦਰਜ ਕਰ ਕੇ ਦਿੱਲੀ ਵਿਚ ਨਵਾਂ ਇਤਿਹਾਸ ਬਣਾਇਆ

05/26/2019 9:34:02 AM

ਜਲੰਧਰ (ਮਹੇਸ਼) : ਰਾਜ ਗਾਇਕ ਹੰਸ ਰਾਜ ਹੰਸ ਨੇ ਨਵੀਂ ਦਿੱਲੀ ਦੇ ਉੱਤਰੀ-ਪੱਛਮੀ ਹਲਕੇ ਤੋਂ ਸਾਢੇ 5 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰ ਕੇ ਰਾਜਧਾਨੀ ਦਿੱਲੀ ਵਿਚ ਨਵਾਂ ਇਤਿਹਾਸ ਬਣਾਇਆ ਹੈ। 2017 ਵਿਚ ਹੰਸ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ ਅਤੇ ਉਸ ਤੋਂ ਬਾਅਦ ਕੁਝ ਹੀ ਸਮੇਂ ਵਿਚ ਉਨ੍ਹਾਂ ਨੇ ਪਾਰਟੀ ਵਿਚ ਬਹੁਤ ਹੀ ਚੰਗੀ ਕਾਰਗੁਜ਼ਾਰੀ ਦਿਖਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ ਇੰਨਾ ਵੱਡਾ ਵਿਸ਼ਵਾਸ ਹਾਸਲ ਕੀਤਾ ਕਿ ਮੋਦੀ ਤੇ ਸ਼ਾਹ ਨੇ ਲੋਕ ਸਭਾ ਚੋਣਾਂ ਵਿਚ ਹੰਸ ਨੂੰ ਦਿੱਲੀ ਵਿਚ ਉੱਤਰੀ-ਪੱਛਮੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਐਲਾਨ ਕਰ ਦਿੱਤਾ। ਕੁਝ ਹੀ ਦਿਨਾਂ ਵਿਚ ਉਨ੍ਹਾਂ ਨੂੰ ਇੰਨੀ ਵੱਡੀ ਜਿੱਤ ਦੁਆ ਕੇ ਦੇਸ਼ ਦੀ ਸੰਸਦ ਵਿਚ ਭੇਜ ਦਿੱਤਾ।

ਹੰਸ ਨੇ ਆਪਣੀ ਜਿੱਤ ਦਾ ਸਿਹਰਾ ਖਾਸਕਰ ਮੋਦੀ ਤੇ ਸ਼ਾਹ ਨੂੰ ਦਿੱਤਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨੇ ਘੱਟ ਸਮੇਂ ਵਿਚ ਉਸ ਮੁਕਾਮ 'ਤੇ ਪਹੁੰਚਾ ਦਿੱਤਾ ਜਿਸ ਬਾਰੇ ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਉਨ੍ਹਾਂ ਨੇ ਕਿਹਾ ਕਿ ਉੱਤਰੀ-ਪੱਛਮੀ ਹਲਕੇ ਦੇ ਲੱਖਾਂ ਲੋਕਾਂ ਨੇ ਜੋ ਪਿਆਰ ਤੇ ਵਿਸ਼ਵਾਸ ਉਨ੍ਹਾਂ 'ਤੇ ਕੀਤਾ ਹੈ, ਉਸ ਦਾ ਕਰਜ਼ ਉਤਾਰਨ ਲਈ ਉਹ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਲੋਕਾਂ ਦੀ ਸੇਵਾ ਵਿਚ ਮੌਜੂਦ ਰਹਿਣਗੇ ਅਤੇ ਮੋਦੀ ਸਰਕਾਰ ਦੀਆਂ ਸਾਰੀਆਂ ਭਲਾਈ ਸਕੀਮਾਂ ਦਾ ਲੋਕਾਂ ਨੂੰ ਪੂਰਾ ਲਾਭ ਪਹੁੰਚਾਇਆ ਜਾਵੇਗਾ।


cherry

Content Editor

Related News