ਹੁਣ ਰਾਤ 10 ਵਜੇ ਤਕ ਚੱਲਣਗੇ ਡੀ. ਜੇ., ਰੈਸਟੋਰੈਂਟ-ਬਾਰ ਵੀ ਹੋਣਗੇ 12 ਵਜੇ ਤਕ ਬੰਦ

9/14/2019 7:08:02 PM

ਜਲੰਧਰ,(ਸੁਨੀਲ ਸ਼ਰਮਾ): ਸ਼ਹਿਰ 'ਚ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਕ ਵਾਰ ਫਿਰ ਤੋਂ ਦੇਰ ਰਾਤ ਚੱਲਣ ਵਾਲੇ ਰੈਸਟੋਰੈਂਟ ਤੇ ਪੱਬ ਬਾਰ ਦੀ ਸਮਾਂ ਸਾਰਣੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਜਾਰੀ ਹੈ। ਡੀ. ਸੀ. ਵਲੋਂ ਜਾਰੀ ਆਦੇਸ਼ਾਂ ਮੁਤਾਬਕ ਡੀ. ਜੇ. ਜਾਂ ਤੇਜ਼ ਆਵਾਜ਼ ਵਾਲਾ ਮਿਊਜ਼ਿਕ ਸਿਸਟਮ ਹਰ ਹਾਲ 'ਚ 10 ਵਜੇ ਤਕ ਬੰਦ ਕਰਨਾ ਹੋਵੇਗਾ। ਇਹ ਹੀ ਨਹੀਂ ਰਾਤ 12 ਵੱਜਦੇ ਹੀ ਅਜਿਹੇ ਤਮਾਮ ਰੈਸਟੋਰੈਂਟਸ, ਕਲੱਬ, ਬਾਰ ਆਦਿ ਦਾ ਸ਼ਟਰ ਡਾਊਨ ਕਰਨਾ ਹੋਵੇਗਾ। ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਆਦੇਸ਼ 16 ਸਤੰਬਰ ਤੋਂ ਲੈ ਕੇ 15 ਨਵੰਬਰ ਤਕ ਲਾਗੂ ਰਹਿਣਗੇ।

PunjabKesari

ਦੱਸਿਆ ਜਾ ਰਿਹਾ ਹੈ ਕਿ ਪੁਲਸ ਰਾਤ 'ਚ ਇਸ ਆਦੇਸ਼ ਨੂੰ ਸਖ਼ਤੀ ਨਾਲ ਲਾਗੂ ਕਰਨ 'ਤੇ ਨਜ਼ਰ ਰੱਖੇਗੀ। ਪੀ. ਸੀ. ਆਰ. ਦੇ ਬਾਈਕ ਦਸਤੇ ਤੇ ਕਾਰ ਸਵਾਰ ਟੀਮ ਲਗਾਤਾਰ ਆਪਣੇ ਏਰੀਏ 'ਚ ਚੱਲ ਰਹੇ ਰੈਸਟੋਰੈਂਟਸ, ਕਲੱਬ, ਬਾਰ ਤੇ ਪੱਬ ਆਦਿ ਦੀ ਚੈਕਿੰਗ ਕਰਦੇ ਰਹਿਣਗੇ। ਇਸ ਦੌਰਾਨ ਕਿਤੇ ਪਾਬੰਦੀ ਦੇ ਆਦੇਸ਼ਾਂ ਦਾ ਉਲੰਘਣ ਹੋਵੇਗਾ ਤਾਂ ਉਹ ਪਹਿਲਾਂ ਮਾਲਿਕ ਨੂੰ ਸਾਵਧਾਨ ਕਰਨਗੇ। ਕਹਿਣਾ ਨਾ ਮੰਨਣ 'ਤੇ ਸੰਬੰਧਿਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਤੁਰੰਤ ਪੁਲਸ ਟੀਮ ਉਥੇ ਪਹੁੰਚ ਕੇ ਕਾਰਵਾਈ ਕਰੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ