ਜਲੰਧਰ ’ਚ ਨਕੋਦਰ ਚੌਂਕ ਨੇੜੇ ਕੋਰੋਨਾ ਟੈਸਟਿੰਗ ਟੀਮ ’ਤੇ ਹਮਲਾ, ਡਾਕਟਰਾਂ ਨੂੰ ਦੌੜਾ-ਦੌੜਾ ਕੁੱਟਿਆ
Monday, Aug 30, 2021 - 04:42 PM (IST)
ਜਲੰਧਰ (ਸੋਨੂੰ)- ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦੇ ਹੋਏ ਪੰਜਾਬ ਦੇ ਕਈ ਸ਼ਹਿਰਾਂ ’ਚ ਅਜੇ ਵੀ ਕੋਰੋਨਾ ਦੇ ਟੈਸਟ ਲਈ ਡਾਕਟਰਾਂ ਦੀ ਸੈਂਪਲਿੰਗ ਟੀਮ ਬਿਠਾਈ ਜਾ ਰਹੀ ਹੈ ਅਤੇ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਜਲੰਧਰ ’ਚ ਅੱਜ ਨਕੋਦਰ ਚੌਂਕ ਨੇੜੇ ਕੋਰੋਨਾ ਟੈਸਟ ਕਰਨ ਵਾਲੀ ਟੈਸਟਿੰਗ ਟੀਮ ’ਤੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਡਾਕਟਰਾਂ ਨੂੰ ਦੌੜਾ-ਦੌੜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: ਜਲੰਧਰ: ਦੋ ਮਹੀਨੇ ਬਾਅਦ ਮਾਪਿਆਂ ਨੇ ਚਾਵਾਂ ਨਾਲ ਵਿਆਹੁਣਾ ਸੀ ਪੁੱਤ, ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ
ਦੱਸਣਯੋਗ ਹੈ ਕਿ ਸਾਈਕਲ ’ਤੇ ਸਵਾਰ ਹੋ ਕੇ ਆਏ ਵਿਅਕਤੀ ਨੂੰ ਪੁਲਸ ਨਾਕੇ ’ਤੇ ਬੈਠੀ ਡਾਕਟਰਾਂ ਦੀ ਚੈਂਪੀਅਨ ਟੀਮ ਦੇ ਕੋਲ ਲਿਜਾਇਆ ਗਿਆ। ਜਦੋਂ ਉਸ ਨੇ ਕਿਹਾ ਕਿ ਉਸ ਨੂੰ ਕੋਰੋਨਾ ਦੀ ਵੈਕਸੀਨ ਲੱਗੀ ਹੋਈ ਹੈ ਅਤੇ ਉਹ ਕੋਰੋਨਾ ਦਾ ਟੈਸਟ ਨਹੀਂ ਕਰਵਾਉਣਾ ਚਾਹੁੰਦਾ ਤਾਂ ਪੁਲਸ ਵਾਲੇ ਉਥੇ ਮੌਜੂਦ ਸਨ ਅਤੇ ਉਨ੍ਹਾਂ ਨੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਦੇ ਬਾਅਦ ਉਸ ਦੇ ਮੱਥੇ ਤੋਂ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ ਅਤੇ ਵਿਅਕਤੀ ਲਹੁ-ਲੁਹਾਨ ਹੋ ਗਿਆ। ਇਸ ਦੌਰਾਨ ਉਥੇ ਲੋਕ ਇਕੱਠੇ ਹੋਏ ਅਤੇ ਪੁਲਸ ਦੀ ਮੌਜੂਦਗੀ ’ਚ ਹੀ ਡਾਕਟਰਾਂ ਦੀ ਸੈਂਪਲਿੰਗ ਟੀਮ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ, ਉਸ ਦੇ ਕੋਲ ਵੈਕਸੀਨ ਲੱਗੀ ਪਰਚੀ ਵੀ ਮੌਜੂਦ ਸੀ।
ਇਹ ਵੀ ਪੜ੍ਹੋ: ਜਲੰਧਰ: ਹਿਮਾਚਲ ਜਾਣ ਵਾਲਿਆਂ ਦੀ ਵਧੀ ਗਿਣਤੀ, ਕੋਰੋਨਾ ਰਿਪੋਰਟ ਨੂੰ ਲੈ ਕੇ ਪੁਲਸ ਨੇ ਵੀ ਵਧਾਈ ਸਖ਼ਤੀ
ਚਸ਼ਮਦੀਦ ਨੇ ਦੱਸਿਆ ਕਿ ਰਿਕਸ਼ਾ ਵਾਲਾ ਦੂਜੇ ਪਾਸੇ ਤੋਂ ਆ ਰਿਹਾ ਸੀ, ਜਿਸ ਨੂੰ ਪੁਲਸ ਨੇ ਮਾਸਕ ਲੱਗਾ ਨਾ ਹੋਣ ਕਰਕੇ ਰੋਕਿਆ ਅਤੇ ਮਾਸਕ ਨਾ ਲਗਾਉਣ ਦਾ ਕਾਰਨ ਪੁੱਛਿਆ। ਬਾਅਦ ’ਚ ਡਾਕਟਰਾਂ ਨੇ ਵੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਇਹ ਸਾਰਾ ਵਿਵਾਦ ਹੋਇਆ। ਸਾਹਮਣੇ ਆਈ ਵੀਡੀਓ ’ਚ ਵਿਅਕਤੀ ਖ਼ੁਦ ਹੀ ਜ਼ਮੀਨ ’ਤੇ ਸਿਰ ਨੂੰ ਪਟਕਦਾ ਹੋਇਆ ਦਿੱਸ ਰਿਹਾ ਹੈ।
ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਬਿਆਨ, ਹਰੀਸ਼ ਰਾਵਤ ਲਈ ਸੀ ਸਿੱਧੂ ਦਾ ‘ਇੱਟ ਨਾਲ ਇੱਟ’ ਖੜ੍ਹਕਾ ਦੇਣ ਵਾਲਾ ਬਿਆਨ
ਥਾਣਾ ਨੰਬਰ ਚਾਰ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਾਈਕਲ ’ਤੇ ਆਏ ਵਿਅਕਤੀ ਨੂੰ ਕੋਰੋਨਾ ਟੈਸਟ ਕਰ ਰਹੀ ਟੀਮ ਦੇ ਕੋਲ ਲਿਜਾਇਆ ਗਿਆ ਅਤੇ ਉਸ ਨੇ ਟੀਮ ਨੂੰ ਕੋਰੋਨਾ ਟੈਸਟ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਕੋਵਿਡ-19 ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਅਕਤੀ ਨੇ ਖ਼ੁਦ ਹੀ ਆਪਣਾ ਸਿਰ ਜ਼ਮੀਨ ’ਤੇ ਮਾਰਿਆ, ਜਿਸ ਨਾਲ ਲਹੂ-ਲੁਹਾਨ ਹੋ ਗਿਆ। ਉਨ੍ਹਾਂ ਪੁਲਸ ’ਤੇ ਲੱਗ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੇ ਪਰਮਜੀਤ ਸਿੰਘ ਢਿੱਲੋਂ ਨੂੰ ਸਮਰਾਲਾ ਹਲਕੇ ਤੋਂ ਐਲਾਨਿਆ ਉਮੀਦਵਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।