ਜਲੰਧਰ: ਕੁਝ ਘੰਟੇ ਪਹਿਲਾਂ ਜੰਮਿਆ ਬੱਚਾ ਸਿਵਲ ਹਸਪਤਾਲ ''ਚੋਂ ਹੋਇਆ ਅਗਵਾ, ਮਚੀ ਹਫੜਾ-ਦਫੜੀ

Thursday, Aug 20, 2020 - 06:46 PM (IST)

ਜਲੰਧਰ: ਕੁਝ ਘੰਟੇ ਪਹਿਲਾਂ ਜੰਮਿਆ ਬੱਚਾ ਸਿਵਲ ਹਸਪਤਾਲ ''ਚੋਂ ਹੋਇਆ ਅਗਵਾ, ਮਚੀ ਹਫੜਾ-ਦਫੜੀ

ਜਲੰਧਰ (ਸ਼ੋਰੀ) — ਜਲੰਧਰ ਦੇ ਸਿਵਲ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਥੋਂ ਕੁਝ ਘੰਟੇ ਪਹਿਲਾਂ ਜੰਮਿਆ ਬੱਚਾ ਅਗਵਾ ਹੋ ਗਿਆ। ਇਸ ਦੌਰਾਨ ਸਿਵਲ ਹਸਪਤਾਲ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ।

ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਦੀ ਸਖਤੀ, ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ

PunjabKesari

ਮਿਲੀ ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਦੇ ਕਬੀਰ ਨਗਰ ਦੇ ਰਹਿਣ ਵਾਲੇ ਦੀਪਕ ਕੁਮਾਰ ਦੀ ਪਤਨੀ ਖੁਸ਼ਬੂ ਦੇਵੀ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਅੱਜ 12 ਵਜੇ ਦੇ ਕਰੀਬ ਇਕ ਬੱਚੇ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ: ਡੇਅਰੀ ਫਾਰਮ ਤੇ ਗਊਸ਼ਾਲਾਵਾਂ ਨੂੰ ਚਲਾਉਣ ਲਈ ਲੈਣੀ ਪਵੇਗੀ ਇਜਾਜ਼ਤ, PPCB ਦੇ ਨਵੇਂ ਹੁਕਮ ਜਾਰੀ
PunjabKesari

ਇਸ ਦੌਰਾਨ ਡਾਕਟਰ ਵੱਲੋਂ ਬੱਚੇ ਦੀ ਦਾਦੀ ਨੂੰ ਫਾਈਲ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਤਾਂ ਜਦੋਂ ਉਹ ਫਾਈਲ ਜਮ੍ਹਾ ਕਰਵਾ ਕੇ ਦੂਜੇ ਫਲੋਰ 'ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਬੱਚਾ ਉਥੇ ਨਹੀਂ ਸੀ।  ਬੱਚੇ ਦੀ ਮਾਮੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਦੇ ਅਗਵਾ ਹੋਣ ਦੀ ਗੱਲ ਕਹੀ ਗਈ ਹੈ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਵੱਛਤਾ ਸਰਵੇਖਣ 2020 ਦੇ ਨਤੀਜਿਆਂ 'ਚ ਜਲੰਧਰ ਕੈਂਟ ਨੇ ਮਾਰੀ ਬਾਜ਼ੀ


author

shivani attri

Content Editor

Related News