ਜਲੰਧਰ ਤੋਂ ਵੱਡੀ ਖ਼ਬਰ : ਆਬਾਦਪੁਰਾ ਦੇ ਤਿੰਨ ਨੌਜਵਾਨ ਲਾਪਤਾ

Tuesday, Jan 05, 2021 - 09:09 AM (IST)

ਜਲੰਧਰ ਤੋਂ ਵੱਡੀ ਖ਼ਬਰ : ਆਬਾਦਪੁਰਾ ਦੇ ਤਿੰਨ ਨੌਜਵਾਨ ਲਾਪਤਾ

ਜਲੰਧਰ (ਮਿ੍ਰਦੁਲ): ਥਾਣਾ ਨੰਬਰ 6 ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਆਬਾਦਪੁਰਾ ’ਚੋਂ ਲਾਪਤਾ 3 ਨੌਜਵਾਨਾਂ ਨੂੰ ਪੁਲਸ ਵਲੋਂ ਹਿਰਾਸਤ ’ਚ ਲਏ ਜਾਣ ਦਾ ਦਾਅਵਾ ਕੀਤਾ ਗਿਆ। ਹਾਲਾਂਕਿ ਜਦੋਂ ਪੀੜਤ ਪੁਲਸ ਕੋਲ ਪਹੁੰਚੇ ਤਾਂ ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਵੱਲੋਂ ਪੁਸ਼ਟੀ ਕੀਤੀ ਗਈ ਕਿ ਤਿੰਨੋਂ ਨੌਜਵਾਨ ਉਨ੍ਹਾਂ ਵਲੋਂ ਹਿਰਾਸਤ ਵਿਚ ਨਹੀਂ  ਲਏ ਗਏ ਹਨ। ਜ਼ਿਲ੍ਹਾ ਭਾਜਪਾ ਦੇ ਉਪ ਪ੍ਰਧਾਨ ਦੀਪਕ ਤੇਲੂ ਸਮੇਤ ਆਬਾਦਪੁਰਾ ਦੇ ਕਈ ਨਿਵਾਸੀ ਥਾਣੇ ਦੇ ਬਾਹਰ ਪਹੁੰਚ ਗਏ ਅਤੇ ਪੁਲਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ

ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ ਅਤੇ ਜ਼ਿਲ੍ਹਾ ਪੁਲਸ ਨੂੰ ਇਸ ਸਬੰਧੀ ਸੂਚਨਾ ਵੀ ਦੇ ਦਿੱਤੀ ਗਈ ਹੈ। ਇਸ ਮਾਮਲੇ ’ਚ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪੀੜਤਾਂ ਦਾ ਕਹਿਣਾ ਹੈ ਕਿ ਤਿੰਨੋਂ ਨੌਜਵਾਨ ਕੱਲ ਸ਼ਾਮ ਤੋਂ ਲਾਪਤਾ ਹਨ। ਲਾਪਤਾ ਹੋਣ ਤੋਂ ਪਹਿਲਾਂ ਉਨ੍ਹਾਂ ਘਰ ਫੋਨ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਪੁਲਸ ਚੁੱਕ ਕੇ ਲਿਜਾ ਰਹੀ ਹੈ। ਇਸ ਤੋਂ ਬਾਅਦ ਫੋਨ ਅਚਾਨਕ ਕੱਟ ਗਿਆ ਅਤੇ ਉਸ ਦੇ ਬਾਅਦ ਤੋਂ ਨੌਜਵਾਨਾਂ ਦਾ ਕੁਝ ਪਤਾ ਨਹੀਂ  ਹੈ। ਹਾਲਾਂਕਿ ਐੱਸ. ਐੱਚ. ਓ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਅੱਤਵਾਦ ਨਾਲ ਲੋਹਾ ਲੈਣ ਵਾਲੇ ਹਿੰਦੂ ਸ਼ਿਵ ਸੈਨਾ ਨੇਤਾ ਕੁੱਕੂ ਨੇ ਆਪਣੀ ਜਾਨ ਨੂੰ ਦੱਸਿਆ ਖ਼ਤਰਾ


author

Baljeet Kaur

Content Editor

Related News