ਜਲਾਲਾਬਾਦ : ਖੁੰਖਾਰ ਕੁੱਤਿਆ ਦਾ ਕਹਿਰ, ਨੋਚ-ਨੋਚ ਖਾ ਗਏ 45 ਭੇਡਾਂ (ਵੀਡੀਓ)
Sunday, Mar 31, 2019 - 04:36 PM (IST)
ਜਲਾਲਾਬਾਦ (ਬੰਟੀ ਦਹੂਜਾ) - ਜਲਾਲਾਬਾਦ ਦੇ ਪਿੰਡ ਕੋਟੂ ਵਾਲਾ 'ਚ ਲਾਵਾਰਿਸ ਅਤੇ ਖੁੰਖਾਰ ਕੁੱਤਿਆ ਵਲੋਂ ਇਕ ਗਰੀਬ ਪਰਿਵਾਰ ਦੀਆਂ 45 ਭੇਡਾਂ ਨੂੰ ਨੋਚ-ਨੋਚ ਕੇ ਖਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਵਾਪਰੀ ਇਸ ਘਟਨਾ ਦੇ ਬਾਰੇ ਗਰੀਬ ਪਰਿਵਾਰ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਰੋਜ਼ਾਨਾ ਵਾਂਗ ਭੇਡਾਂ ਵਾਲੇ ਵਾੜ੍ਹੇ 'ਚ ਗਿਆ। ਉਸ ਨੇ ਵਾੜ੍ਹੇ 'ਚ ਦੇਖਿਆ ਕਿ ਉਸ ਦੀਆਂ ਸਾਰੀਆਂ ਭੇਡਾਂ ਮਰੀਆਂ ਪਈਆਂ ਸਨ। ਉਕਤ ਪਰਿਵਾਰ ਆਪਣੇ ਘਰ ਦਾ ਗੁਜ਼ਾਰਾ ਉਨ੍ਹਾਂ ਭੇਡਾਂ ਨੂੰ ਪਾਲ ਕੇ ਕਰਦਾ ਸੀ। ਉਸ ਨੇ ਇਸ ਨੁਕਸਾਨ ਲਈ ਪ੍ਰਸ਼ਾਸਨ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਇਕ ਹਫਤਾ ਪਹਿਲਾਂ ਹੀ ਲਾਵਾਰਿਸ ਕੁੱਤਿਆਂ ਨੇ ਪਿੰਡ ਢਾਬਾਂ ਵਿਖੇ 7 ਸਾਲਾਂ ਦੇ ਬੱਚੇ 'ਤੇ ਵੀ ਹਮਲਾ ਕਰ ਦਿੱਤਾ ਸੀ, ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਚਾ ਲਿਆ ਸੀ।