ਚੋਰਾਂ ਦਾ ਅਨੋਖਾ ਕਾਰਨਾਮਾ ,ਪਹਿਲਾਂ ਪਰਚੀ ਲਿਖ ਦਿੱਤੀ ਚਿਤਾਵਨੀ ਫਿਰ ਕਰ ਦਿੱਤਾ ਕਾਂਡ

Monday, Dec 21, 2020 - 02:09 PM (IST)

ਚੋਰਾਂ ਦਾ ਅਨੋਖਾ ਕਾਰਨਾਮਾ ,ਪਹਿਲਾਂ ਪਰਚੀ ਲਿਖ ਦਿੱਤੀ ਚਿਤਾਵਨੀ ਫਿਰ ਕਰ ਦਿੱਤਾ ਕਾਂਡ

ਜਲਾਲਾਬਾਦ (ਸੇਤੀਆ,ਟੀਨੂੰ): ਸ਼ਹਿਰ ਦੇ ਮੰਨੇਵਾਲਾ ਫ਼ਾਟਕ ਰੋਡ ’ਤੇ ਇਕ ਫ਼ੋਟੋ ਸਟੇਟ ਤੇ ਫ਼ਾਰਮ ਭਰਨ ਵਾਲੀ ਦੁਕਾਨ ਦੀ ਦੀਵਾਰ ਨੂੰ ਸੰਨ੍ਹ ਲਗਾ ਕੇ ਚੋਰਾਂ ਨੇ ਦੋ ਪਿ੍ਰੰਟਰ ਤੇ ਗੱਲੇ ’ਚ ਮੌਜੂਦ 500 ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ ’ਤੇ ਪੁੱਜੀ ਥਾਣਾ ਸਿਟੀ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਦੱਸਣਯੋਗ ਹੈ ਕਿ ਸ਼ਿਕਾਇਤ ਕਰਤਾ ਕਿਸ਼ੋਰ ਸਿੰਘ ਦੀ ਵੁੱਡ ਵਰਕਸ ਦੀ ਦੁਕਾਨ ਹੈ ਅਤੇ ਉਸਦੇ ਨਾਲ ਹੀ ਉਸਨੇ ਆਪਣੇ ਬੇਟੇ ਸਾਜਨ ਨੂੰ ਫ਼ੋਟੋ ਸਟੇਟ ਤੇ ਫਾਰਮ ਭਰਨ ਸਬੰਧੀ ਦੁਕਾਨ ਖੋਲ੍ਹ ਕੇ ਦਿੱਤੀ ਹੈ। 15-16 ਦਸੰਬਰ ਦੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਵੁੱਡ ਵਰਕਸ ਦੀ ਦੁਕਾਨ ਦੇ ਪਿਛਵਾੜੇ ਤੋਂ ਅੰਦਰ ਦਾਖ਼ਲ ਹੋਇਆ ਅਤੇ ਉਸਨੇ ਇਕ ਪਰਚੀ ’ਤੇ ਦੁਕਾਨਦਾਰ ਨੂੰ ਚਿਤਾਵਨੀ ਲਿਖੀ ਕਿ ਉਹ ਆਪਣੀ ਦੁਕਾਨ ਦੇ ਪਿਛਵਾੜੇ ਦਾ ਦਰਵਾਜ਼ਾ ਸਹੀ ਕਰਵਾ ਲਵੇ ਨਹੀਂ ਤਾਂ ਉਹ 20 ਦਸੰਬਰ ਨੂੰ ਫਿਰ ਆਵੇਗਾ। 

ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੀ ਹੋਈ ਦੋ ਬੱਚਿਆਂ ਦੀ ਮਾਂ, 7 ਮਹੀਨੇ ਪਹਿਲਾਂ ਵਿਆਹੇ ਆਸ਼ਕ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ

ਇਸ ਤੋਂ ਬਾਅਦ ਦੁਕਾਨਦਾਰ ਨੇ ਉਕਤ ਵਿਅਕਤੀ ਦੀ ਚਿਤਾਵਨੀ ਨੂੰ ਹਲਕੇ ’ਚ ਲਿਆ ਅਤੇ ਨਤੀਜਾ ਇਹ ਹੋਇਆ ਕਿ 20 ਦਸੰਬਰ ਦੀ ਰਾਤ ਨੂੰ ਚੋਰਾਂ ਨੇ ਉਸਦੇ ਬੇਟੇ ਸਾਜਨ ਦੀ ਦੁਕਾਨ ਦੀ ਦੀਵਾਰ ਨੂੰ ਸੰਨ੍ਹ ਲਗਾ ਕੇ ਦੋ ਪਿ੍ਰੰਟਰ ਜਿਸਦੀ ਕੀਮਤ ਲਗਭਗ 30 ਹਜਾਰ ਰੁਪਏ ਹੈਤੇ ਗੱਲੇ੍ਹ’ਚ 500 ਰੁਪਏ ਦੀ ਨਗਦੀ ਚੋਰੀ ਕਰ ਲਈ। ਉਧਰ ਸ਼ਿਕਾਇਤ ਕਿਸ਼ੋਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੀ ਦੁਕਾਨ ’ਚ ਕੁਝ ਤਾਰਾਂ ਚੋਰੀ ਹੋਈਆ ਅਤੇ 15-16 ਦੀ ਦਰਮਿਆਨੀ ਰਾਤ ਨੂੰ ਵੀ ਚੋਰ ਇਕ ਪਰਚੀ ’ਤੇ ਚਿਤਾਵਨੀ ਲਿਖ ਕੇ ਚਲਾ ਗਿਆ। ਜਿਸਨੂੰ ਮੈਂ ਹਲਕੇ ’ਚ ਲਿਆ ਕਿ ਸ਼ਾਇਦ ਕਿਸੇ ਸ਼ਰਾਰਤੀ ਅਨਸਰ ਨੇ ਅਜਿਹਾ ਕੀਤਾ ਹੈ ਪਰ ਆਖਿਰਕਾਰ 20 ਦਸੰਬਰ ਨੂੰ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੰਦੇ ਹੋਏ ਉਸਦੇ ਬੇਟੇ ਦੀ ਦੁਕਾਨ ’ਚ ਪਿ੍ਰੰਟਰ ਤੇ ਹੋਰ ਸਮਾਨ ਚੋਰੀ ਕਰ ਲਿਆ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਭਾਰਤ-ਪਾਕਿ ਸਰਹੱਦ ’ਤੇ ਖੇਤਾਂ ’ਚੋਂ ਭਾਰੀ ਗਿਣਤੀ ’ਚ ਗ੍ਰਨੇਡ ਬਰਾਮਦ, ਫ਼ੈਲੀ ਸਨਸਨੀ


 


author

Baljeet Kaur

Content Editor

Related News