ਸਾਦਕੀ ਸਰਹੱਦ ਤੋਂ ਬੀ.ਐੱਸ.ਐੱਫ. ਨੇ ਪਾਕਿ ਘੁਸਪੈਠੀਏ ਨੂੰ ਕੀਤਾ ਕਾਬੂ

Sunday, Jul 14, 2019 - 09:01 AM (IST)

ਸਾਦਕੀ ਸਰਹੱਦ ਤੋਂ ਬੀ.ਐੱਸ.ਐੱਫ. ਨੇ ਪਾਕਿ ਘੁਸਪੈਠੀਏ ਨੂੰ ਕੀਤਾ ਕਾਬੂ

ਜਲਾਲਾਬਾਦ (ਸੇਤੀਆ) : ਬੀਤੀ ਰਾਤ ਸਾਦਕੀ ਸਰਹੱਦ 'ਤੇ ਇਕ ਪਾਕਿਸਤਨੀ ਘੁਸਪੈਠੀਏ ਨੂੰ ਬੀ.ਐੱਸ.ਐੱਫ. ਵਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਕਿਉਰਿਟੀ ਏਜੰਸੀ ਵਲੋਂ ਉਕਤ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਪੁੱਛਗਿੱਛ ਦੌਰਾਨ ਉਕਤ ਵਿਅਕਤੀ ਦੀ ਪਛਾਣ ਸਜਾਦਾਅਲੀ ਪੁੱਤਰ ਸਹੀਦੁਉਅਲੀ ਪਿੰਡ ਕੱਚੀ ਅਬਾਦੀ ਗਲੀ ਨੰ. 10 ਮੁਮਤਾਜ ਬਾਗ (ਪਾਕਿਸਤਾਨ) ਵਜੋਂ ਹੋਈ ਹੈ। ਉਕਤ ਵਿਅਕਤੀ ਕੋਲੋਂ 1040 ਰੁਪਏ ਪਾਕਿ ਕਰੰਸੀ 4 ਚਾਬੀਆਂ, ਇਕ ਬਸ ਦੀ ਟਿਕਟ ਬਰਾਮਦ ਕੀਤੀ ਗਈ ਹੈ।


author

Baljeet Kaur

Content Editor

Related News