ਜਲਾਲਾਬਾਦ : ਮਮੇਰੇ ਭਰਾ ਵਲੋਂ ਫੁਫੇਰੇ ਭਰਾ ਦਾ ਕਤਲ
Wednesday, May 22, 2019 - 10:42 AM (IST)

ਜਲਾਲਾਬਾਦ (ਬੰਟੀ) – ਫਾਜ਼ਿਲਕਾ ਦੇ ਨੇੜਲੇ ਪਿੰਡ ਖੂਹੀ ਖੇੜਾ ਵਿਖੇ ਲੜਾਈ-ਝਗੜੇ ਦੌਰਾਨ ਮਮੇਰੇ ਭਰਾ ਵਲੋਂ ਫੁਫੇਰੇ ਭਰਾ ਦੇ ਗੁਪਤ ਅੰਗਾਂ 'ਤੇ ਵਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਸੁਨੀਲ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਨੀਲ ਦੇ ਮਾਮੇ ਦਾ ਲੜਕਾ 4-5 ਦਿਨ ਤੋਂ ਆਪਣੀ ਭੂਆ ਦੇ ਘਰ ਰਹਿਣ ਲਈ ਆਇਆ ਹੋਇਆ ਸੀ।
ਸੁਨੀਲ ਅਤੇ ਉਸਦੇ ਮਮੇਰੇ ਭਰਾ ਦਾ ਆਪਸ 'ਚ ਬੋਲ-ਚਾਲ ਠੀਕ ਨਹੀਂ ਸੀ, ਜਿਸ ਕਾਰਨ ਇੰਨਾਂ ਦੀ ਆਪਸ 'ਚ ਲੜਾਈ ਹੋ ਗਈ, ਜੋ ਖੂਨ-ਖਰਾਬੇ ਤੱਕ ਪਹੁੰਚ ਗਈ। ਉਸ ਨੇ ਉਸ ਨੇ ਗੁਪਤ ਅੰਗਾਂ 'ਤੇ ਵਾਰ ਕਰਕੇ ਉਸ ਗੰਭੀਰ ਤੌਰ 'ਤੇ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਨੂੰ ਨੇੜੇ ਦੇ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਪਰ ਹਸਪਤਾਲ ਪਹੁੰਚਣ 'ਤੇ ਸੁਨੀਲ ਕੁਮਾਰ ਦੀ ਮੌਤ ਹੋ ਗਈ ਅਤੇ ਉਸਦੇ ਮਮੇਰੇ ਭਰਾ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਮਾਮਲੇ ਦੀ ਜਾਂਚ ਰਹੀ ਪੁਲਸ ਨੇ ਦੱਸਿਆ ਕਿ ਜਿਵੇਂ ਹੀ ਸੁਨੀਲ ਕੁਮਾਰ ਦਾ ਭਰਾ ਠੀਕ ਹੋ ਜਾਵੇਗਾ, ਪੁਲਸ ਵਲੋਂ ਉਸ ਦੇ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾਵੇਗੀ।