ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਮੌਜੂਦਾ ਵਿਧਾਇਕਾਂ ਨੇ ਘੇਰਿਆ DC ਦਫਤਰ

Friday, Nov 15, 2019 - 01:31 PM (IST)

ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਮੌਜੂਦਾ ਵਿਧਾਇਕਾਂ ਨੇ ਘੇਰਿਆ DC ਦਫਤਰ

ਜਲਾਲਾਬਾਦ (ਸੇਤੀਆ) - ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਮੌਜੂਦਾ ਵਿਧਾਇਕਾਂ ਤੇ ਇੰਚਾਰਜ ਵਲੋਂ ਜ਼ਿਲਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਕਾਂਗਰਸ ਦੇ ਜ਼ਿਲਾ ਪ੍ਰਧਾਨ ਰੰਜਮ ਕਮਰਾ ਦੀ ਅਗਵਾਈ 'ਚ ਦਿੱਤੇ ਜਾ ਰਹੇ ਧਰਨੇ 'ਚ ਜਲਾਲਾਬਾਦ ਦੇ ਵਿਧਾਇਕ ਰਾਮਿੰਦਰ ਆਵਲਾ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਵਿਧਾਇਕ ਨੱਥੂ ਰਾਮ, ਅਬੋਹਰ ਕਾਂਗਰਸ ਦੇ ਇੰਚਾਰਜ ਸੰਦੀਪ ਜਾਖੜ, ਜਲਾਲਾਬਾਦ ਰਾਜ ਬਖਸ਼ ਕੰਬੋਜ, ਜਰਨੈਲ ਸਿੰਘ ਮੁਖੀਜਾ, ਬਲਾਕ ਦਿਹਾਤੀ ਪ੍ਰਧਾਨ ਕਿਸ਼ਨ ਕਾਠਗੜ੍ਹ, ਰੂਬੀ ਗਿੱਲ, ਸੁਰਿੰਦਰ ਕਾਲੜਾ, ਬੀਡੀ ਕਾਲੜਾ ਕਾਕਾ ਕੰਬੋਜ਼ ਤੋਂ ਇਲਾਵਾ ਵਰਕਰ ਮੌਜੂਦ ਹਨ। ਉਕਤ ਸਾਰੇ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਜਨ, ਲੋਕ ਕਚਹਿਰੀ 'ਚ ਭਾਜਪਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦਾ ਖੁਲਾਸਾ ਕੀਤਾ।

PunjabKesari

ਧਰਨਾ ਦੇ ਰਹੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਇਸ ਸਮੇਂ ਸਭ ਤੋਂ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ। ਦੇਸ਼ ਦੀ ਵਿਕਾਸ ਦਰ ਦੇ ਥੱਲੇ ਆਉਣ ਦੇ ਅੰਦਾਜ਼ੇ ਲੱਗ ਰਹੇ ਹਨ। ਬੇਰੋਜ਼ਗਾਰੀ ਲਗਾਤਾਰ ਵੱਧ ਰਹੀ ਹੈ। ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਦੇਸ਼ 'ਚ ਇਸ ਸਮੇਂ ਬੇਰੋਜ਼ਗਾਰੀ ਦੀ ਦਰ 8.1 ਫੀਸਦੀ ਤੋਂ ਪਾਰ ਜਾ ਚੁੱਕੀ ਹੈ ਅਤੇ ਵਪਾਰ ਚੌਪਟ ਹੋ ਚੁੱਕਾ ਹੈ। ਕਿਸਾਨ ਕਰਜ਼ਾਈ ਹੋ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਪੂਰੇ ਭਾਅ ਨਹੀਂ ਮਿਲ ਰਹੇ। ਧਨਾਢ ਲੋਕ ਬੈਂਕਾਂ ਤੋਂ ਪੈਸੇ ਲੈ ਕੇ ਵਿਦੇਸ਼ ਭੱਜ ਰਹੇ ਹਨ। ਅਜਿਹੇ ਸੰਕਟਕਾਲੀਨ ਸਮੇਂ 'ਚ ਕੇਂਦਰ ਸਰਕਾਰ ਕੋਲ ਕੋਈ ਅਜਿਹੀ ਨੀਤੀ ਨਹੀਂ, ਜਿਸ ਨਾਲ ਦੇਸ਼ ਨੂੰ ਮੰਦੀ 'ਚੋਂ ਉਭਾਰਿਆ ਜਾ ਸਕੇ।


author

rajwinder kaur

Content Editor

Related News