ਜ਼ਿਲ੍ਹਾ ਫਾਜ਼ਿਲਕਾ ''ਚੋਂ 3 ਨਵੇਂ ਕੇਸ ਆਏ ਸਾਹਮਣੇ
Monday, Jul 13, 2020 - 05:39 PM (IST)
ਜਲਾਲਾਬਾਦ (ਸੇਤੀਆ): ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਸੋਮਵਾਰ ਨੂੰ ਜ਼ਿਲ੍ਹੇ ਅੰਦਰ 3 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋ ਜਣੇ ਪੰਜਾਬ ਦੇ ਬਾਹਰ ਤੋਂ ਕ੍ਰਮਵਾਰ ਤ੍ਰਿਪੁਰਾ ਅਤੇ ਬਿਹਾਰ ਤੋਂ ਆਏ ਸਨ, ਜਿਨ੍ਹਾਂ ਦੇ ਸੈਂਪਲ ਲੈਣ ਤੋਂ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਤਿੰਨ ਕੇਸ ਆਉਣ ਨਾਲ ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 11 ਹੋ ਗਈ ਹੈ।
ਇਹ ਵੀ ਪੜ੍ਹੋ: ਕਰਜੇ ਦੇ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ, ਟੋਭੇ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਸਿਵਲ ਸਰਜਨ ਨੇ ਦੱਸਿਆ ਕਿ ਤਿੰਨੋਂ ਜਣੇ ਪੁਰਸ਼ ਹਨ ਜਿਨ੍ਹਾਂ 'ਚੋਂ ਇਕ ਦੀ ਉਮਰ 43 ਸਾਲ ਜਿਸ ਦੀ ਟਰੈਵਲ ਹਿਸਟਰੀ ਤ੍ਰਿਪੁਰਾ ਦੀ ਹੈ, ਦੂਜਾ 24 ਸਾਲਾ ਦਾ ਹੈ ਜੋ ਕਿ ਬਿਹਾਰ ਤੋਂ ਆਇਆ ਸੀ ਅਤੇ ਤੀਜਾ ਵੀ 24 ਸਾਲ ਦਾ ਹੈ, ਜਿਸ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਜ ਸੋਮਵਾਰ ਨੂੰ ਕੁੱਲ 89 ਰਿਪੋਰਟਾਂ ਪ੍ਰਾਪਤ ਹੋਈਆਂ ਜਿਸ 'ਚੋਂ 3 ਪਾਜ਼ੇਟਿਵ ਅਤੇ 86 ਰਿਪੋਰਟਾਂ ਨੈਗੇਟਿਵ ਹਨ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਹਦਾਇਤਾਂ ਨੂੰ ਅਪਣਾ ਕੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਲਾਜ਼ਮੀ ਪਾਇਆ ਜਾਵੇ, ਵਾਰ-ਵਾਰ ਹੈਂਡ ਸੈਨੇਟਾਈਜਰ ਜਾਂ ਸਾਬਨ ਨਾਲ ਹੱਥ ਧੋਤੇ ਜਾਣ ਅਤੇ ਇਕੱਠ ਵਾਲੀ ਜਗ੍ਹਾ 'ਤੇ ਸਮਾਜਿਕ ਦੂਰੀ ਬਣਾਈ ਰੱਖੀ ਜਾਵੇ ਤਾਂ ਜੋ ਕਰੋਨਾ ਵਾਇਰਸ ਦਾ ਫੈਲਾਅ ਨਾ ਹੋ ਸਕੇ।
ਇਹ ਵੀ ਪੜ੍ਹੋ: ਪਾਕਿਸਤਾਨੀ ਪ੍ਰੇਮੀ ਨਾਲ ਵਿਆਹ ਕਰਾਉਣ ਵਾਲੀ ਕਿਰਨ ਬਾਲਾ ਦੇ ਬੱਚਿਆਂ ਲਈ ਦਾਦੇ ਨੇ ਲਗਾਈ ਮਦਦ ਦੀ ਗੁਹਾਰ