ਜਾਣੋ,ਜੈਤੋ ਦੇ ਇਤਿਹਾਸਕ ਕਿਲੇ ਦਾ ਬਰਸਾਤ ਤੋਂ ਬਾਅਦ ਕੀ ਹੋਇਆ ਹਾਲ

Wednesday, Jul 17, 2019 - 04:57 PM (IST)

ਜਾਣੋ,ਜੈਤੋ ਦੇ ਇਤਿਹਾਸਕ ਕਿਲੇ ਦਾ ਬਰਸਾਤ ਤੋਂ ਬਾਅਦ ਕੀ ਹੋਇਆ ਹਾਲ

ਜੈਤੋ (ਵਿਪਨ ਗੋਇਲ) - ਪੰਜਾਬ 'ਚ ਹੋ ਰਹੀ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਇਸ ਬਰਸਾਤ ਦੀਆਂ ਤੇਜ਼ ਬੁਛਾਰਾਂ ਨੇ ਜੈਤੋ ਦੇ ਇਤਿਹਾਸਕ ਕਿਲੇ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜੈਤੋ ਵਿਖੇ ਬੀਤੀ ਰਾਤ ਹੋਈ ਤੇਜ਼ ਬਰਸਾਤ ਕਾਰਨ ਇਸ ਕਿਲੇ ਦੀ ਇਕ ਦੀਵਾਰ ਢਾਹ ਢੇਰੀ ਹੋ ਗਈ। ਰਾਹਤ ਦੀ ਗੱਲ ਇਹ ਰਹੀ ਕੀ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦੇਈਏ ਕਿ ਜੈਤੋ ਦੇ ਇਸ ਇਤਿਹਾਸਕ ਕਿਲੇ 'ਚ ਜਿੱਥੇ ਪੰਡਿਤ ਜਵਾਹਰ ਲਾਲ ਨਹਿਰੂ ਸਜ਼ਾ ਕੱਟ ਚੁੱਕੇ ਹਨ, ਉਥੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸਦੀ ਸਾਂਭ-ਸੰਭਾਲ ਲਈ 65 ਲੱਖ ਅਤੇ ਨਵਜੋਤ ਸਿੱਧੂ 50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕਰ ਚੁੱਕੇ ਹਨ।

ਯਾਦਗਾਰੀ ਜੇਲ ਵਜੋਂ ਜਾਣੇ ਜਾਂਦੇ ਇਸ ਕਿਲੇ ਦੀ ਹਾਲਤ ਬੇਹਦ ਮਾੜੀ ਹੋ ਚੁੱਕੀ ਹੈ। ਫਿਲਹਾਲ ਤਾਂ ਇਸ ਦੀ ਇਕ ਦੀਵਾਰ ਹੀ ਡਿੱਗੀ ਹੈ, ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਇਹ ਕਿਲਾ ਕਿਸੇ ਵੀ ਸਮੇਂ ਪੂਰਨ ਤੌਰ 'ਤੇ ਢਹਿ-ਢੇਰੀ ਹੋ ਸਕਦਾ ਹੈ।


author

rajwinder kaur

Content Editor

Related News