ਜੈਤੋ ''ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਸਮੂਹ ਵਪਾਰੀ ਵਰਗ ਨੇ ਦਿੱਤਾ ਸਮਰਥਨ

Friday, Mar 26, 2021 - 12:47 PM (IST)

ਜੈਤੋ ''ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਸਮੂਹ ਵਪਾਰੀ ਵਰਗ ਨੇ ਦਿੱਤਾ ਸਮਰਥਨ

ਜੈਤੋ (ਰਘੂਨਦੰਨ, ਪਰਾਸ਼ਰ ) - ਨਵੇਂ  ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਨੂੰ ਜੈਤੋ ਅਤੇ ਆਸ-ਪਾਸ ਇਲਾਕੇ ਦੀਆਂ ਮੰਡੀਆਂ, ਕਸਬਿਆਂ ਅਤੇ ਪਿੰਡਾਂ ਵਿੱਚ ਭਰਵਾਂ  ਹੁੰਗਾਰਾ ਮਿਲਿਆ। ਭਾਰਤ ਬੰਦ ਦੇ ਮੌਕੇ ਸਮੂਹ ਦੁਕਾਨਦਾਰਾਂ , ਵਪਾਰੀ ਵਰਗ, ਸਬਜ਼ੀਆਂ, ਫਰੂਟਾਂ ਅਤੇ ਹੇਰਨਾਂ ਰੇਹੜੀਆਂ ਵਾਲਿਆਂ ਨੇ ਆਪਣੇ ਕਾਰੋਬਾਰ ਬੰਦ ਰੱਖੇ।

PunjabKesari

ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖ਼ਤਮ ਕਰਨ ਲਈ ਭਾਰਤੀ ਗਿਣਤੀ ਵਿਚ ਕਿਸਾਨਾਂ ਨੇ ਸ਼ਾਂਤੀ ਪੂਰਨ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਆਪਣੇ ਅੜੀਅਲ ਵਤੀਰੇ ਨੂੰ ਤੁਰੰਤ ਛੱਡ ਕੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਅਤੇ ਬੀਤੇਂ ਕ‌ਈ ਮਹੀਨਿਆਂ ਤੋਂ ਲਗਾਤਾਰ ਚੱਲ ਰਹੇ ਧਰਨਿਆਂ ਨੂੰ ਖ਼ਤਮ ਕਰ‌ਵਾਇਆ ਜਾਵੇ।


author

rajwinder kaur

Content Editor

Related News