ਕੋਟਪੁਤਲੀ-ਅੰਬਾਲਾ ਕਾਰੀਡੋਰ ਹੋਇਆ ਤਿਆਰ, ਜੈਪੁਰ ਤੋਂ ਚੰਡੀਗੜ੍ਹ ਦਾ ਸਫ਼ਰ ਹੋਵੇਗਾ ਆਸਾਨ

Thursday, Jun 16, 2022 - 09:50 AM (IST)

ਕੋਟਪੁਤਲੀ-ਅੰਬਾਲਾ ਕਾਰੀਡੋਰ ਹੋਇਆ ਤਿਆਰ, ਜੈਪੁਰ ਤੋਂ ਚੰਡੀਗੜ੍ਹ ਦਾ ਸਫ਼ਰ ਹੋਵੇਗਾ ਆਸਾਨ

ਚੰਡੀਗੜ੍ਹ, ਜੈਪੁਰ - ਜੈਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਜੈਪੁਰ ਤੋਂ ਚੰਡੀਗੜ੍ਹ ਵਿਚਾਲੇ ਦਾ ਸਫਰ ਘੱਟੋ-ਘੱਟ ਤਿੰਨ ਘੰਟੇ ਘੱਟ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਹਰਿਆਣਾ ਦੇ ਦੱਖਣੀ ਹਿੱਸਿਆਂ ਦੇ ਮਹਿੰਦਰਗੜ੍ਹ, ਜੀਂਦ ਅਤੇ ਨਾਰਨੌਲ ਜ਼ਿਲ੍ਹਿਆਂ ਤੋਂ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੱਕ ਦਾ ਸਫ਼ਰ ਸਿਰਫ਼ ਦੋ-ਤਿੰਨ ਘੰਟਿਆਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਇਸ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਇਸ ਕੋਰੀਡੋਰ 'ਤੇ 227 ਕਿਲੋਮੀਟਰ ਨਿਊ-ਅਲਾਈਨਮੈਂਟ ਅਤੇ ਗ੍ਰੀਨਫੀਲਡ ਲਿੰਕ ਕੋਰੀਡੋਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਦੱਸਣਯੋਗ ਹੈ ਕਿ ਇਸ 227 ਕਿਲੋਮੀਟਰ ਗ੍ਰੀਨਫੀਲਡ ਹਾਈਵੇਅ ਨੂੰ ਬਣਾਉਣ ਲਈ 9500 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। 

ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ

ਮਿਲੀ ਜਾਣਕਾਰੀ ਅਨੁਸਾਰ ਇਸ ਛੇ ਮਾਰਗੀ ਨਵੇਂ ਹਾਈਵੇਅ 'ਤੇ ਜੈਪੁਰ ਤੋਂ ਚੰਡੀਗੜ੍ਹ ਅਤੇ ਉਸ ਤੋਂ ਆਉਣ ਵਾਲਾ ਸਾਰਾ ਟ੍ਰੈਫਿਕ ਪੂਰੇ ਐੱਨ.ਸੀ.ਆਰ. ਨੂੰ ਬਾਈਪਾਸ ਕਰਕੇ ਨਿਕਲੇਗਾ। ਫਿਲਹਾਲ ਇਨ੍ਹਾਂ ਦੋਵਾਂ ਸ਼ਹਿਰਾਂ ਵੱਲ ਜਾਣ ਵਾਲੇ ਵਾਹਨਾਂ ਨੂੰ ਜਾਂ ਤਾਂ ਦਿੱਲੀ ਤੋਂ ਲੰਘਣਾ ਪੈਂਦਾ ਹੈ ਜਾਂ ਰਾਜਧਾਨੀ ਨੂੰ ਬਾਈਪਾਸ ਕਰਨ ਲਈ ਪੱਛਮੀ ਪੈਰੀਫੇਰਲ ਐਕਸਪ੍ਰੈਸਵੇਅ ਤੋਂ ਲੰਘਣਾ ਪੈਂਦਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਜੈਪੁਰ ਅਤੇ ਮੁੰਬਈ ਵੱਲ ਆਉਣ ਵਾਲਾ ਟ੍ਰੈਫਿਕ ਵੀ ਹਾਈਵੇਅ ਦੀ ਵਰਤੋਂ ਕਰਕੇ ਐੱਨ.ਸੀ.ਆਰ. ਵਿੱਚ ਦਾਖਲ ਹੋਣ ਤੋਂ ਬਿਨਾਂ ਤੇਜ਼ੀ ਨਾਲ ਸਫ਼ਰ ਕਰ ਸਕੇਗਾ। ਇਸ ਨਾਲ ਨੈਸ਼ਨਲ ਹਾਈਵੇਅ 'ਤੇ ਭੀੜ ਘੱਟ ਹੋਵੇਗੀ ਅਤੇ ਦਿੱਲੀ-ਐੱਨ.ਸੀ.ਆਰ. ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ। ਚੰਗੀ ਖ਼ਬਰ ਇਹ ਹੈ ਕਿ ਇਸ ਨਾਲ ਹਰਿਆਣਾ ਦੇ ਮੁਕਾਬਲਤਨ ਪਛੜੇ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ।

ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ

ਜੈਪੁਰ ਤੋਂ ਚੰਡੀਗੜ੍ਹ ਤੱਕ ਦਾ ਰੂਟ-ਦੂਰੀ

. ਜੈਪੁਰ ਤੋਂ ਕੋਟਪੁਤਲੀ (ਪਨਿਆਲਾ) ਦੇ ਵਿਚਲੀ ਦੂਰੀ 115 ਕਿਲੋਮੀਟਰ ਹੈ ਅਤੇ ਪਨਿਆਲਾ ਤੋਂ ਹੀ ਕੋਰੀਡੋਰ ਸ਼ੁਰੂ ਹੋ ਰਿਹਾ ਹੈ।
. ਕੋਰੀਡੋਰ ਦੀ ਲੰਬਾਈ (ਕੋਟਪੁਤਲੀ ਤੋਂ ਅੰਬਾਲਾ ਤੱਕ) 311 ਕਿਲੋਮੀਟਰ ਹੈ।
. ਅੰਬਾਲਾ ਤੋਂ ਚੰਡੀਗੜ੍ਹ ਦੀ ਦੂਰੀ ਲਗਭਗ 51 ਕਿਲੋਮੀਟਰ ਹੈ।

ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ

ਆਰਥਿਕ ਕੋਰੀਡੋਰ

. ਰਾਜਸਥਾਨ ਸੀਮਾ 'ਚ ਸਿਰਫ਼ 9 ਕਿ.ਮੀ ਦਾ ਹਿੱਸਾ।
. ਜ਼ਿਆਦਾਤਰ ਰੂਟ ਹਰਿਆਣਾ ਵਿੱਚੋਂ ਲੰਘਦਾ ਹੈ।
. ਲਾਂਘੇ ਦੇ ਦੋਵੇਂ ਪਾਸੇ ਕਰੀਬ ਡੇਢ ਲੱਖ ਰੁੱਖ ਲਗਾਉਣ ਦਾ ਦਾਅਵਾ।
. ਹਰ 500 ਮੀਟਰ 'ਤੇ ਵਾਟਰ ਹਾਰਵੈਸਟਿੰਗ ਸਿਸਟਮ।
. ਟਰਾਮਾ ਸੈਂਟਰ, ਫੂਡ ਕੋਰਟ ਅਤੇ ਈ-ਵਾਹਨ ਚਾਰਜਿੰਗ ਸਟੇਸ਼ਨ ਉਪਲਬਧ ਹੋਣਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਜਾ ਕੇ ਦਿਓ ਆਪਣਾ ਜਵਾਬ

 


author

rajwinder kaur

Content Editor

Related News