ਪੰਜਾਬੀ ਗਾਇਕ ਦੀ ਜੇਲ੍ਹ ਐਂਟਰੀ ਦਾ ਮਾਮਲਾ, ਮੰਤਰਾਲੇ ਵੱਲੋਂ ਕੀਤੀ ਗਈ ਦੂਜੀ ਵੱਡੀ ਕਾਰਵਾਈ

04/20/2021 2:29:55 PM

ਲੁਧਿਆਣਾ (ਨਰਿੰਦਰ) : ਪੰਜਾਬੀ ਗਾਇਕ ਕਰਨ ਔਜਲਾ ਦਾ ਆਪਣੇ ਸਾਥੀਆਂ ਸਮੇਤ ਇੱਥੋਂ ਦੀ ਕੇਂਦਰੀ ਜੇਲ੍ਹ 'ਚ ਐਂਟਰੀ ਦਾ ਮਾਮਲਾ ਲਗਾਤਾਰ ਭਖਿਆ ਹੋਇਆ ਹੈ। ਇਸ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਜੇਲ੍ਹ ਮੰਤਰਾਲੇ ਵੱਲੋਂ ਇਸ ਮਾਮਲੇ ਸਬੰਧੀ ਦੂਜੀ ਵੱਡੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਦਾ ਤਬਾਦਲਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਕਹਿਰ ਦਰਮਿਆਨ 'ਟ੍ਰਾਈਸਿਟੀ' 'ਚ ਲਾਇਆ ਗਿਆ ਇਸ ਦਿਨ ਦਾ 'ਲਾਕਡਾਊਨ'

ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਨਸ਼ਾ ਤਸਕਰ ਗੁਰਦੀਪ ਰਾਣੋ ਨੂੰ ਪਟਿਆਲਾ ਜੇਲ੍ਹ 'ਚ ਤਬਦੀਲ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਏ. ਡੀ. ਜੀ. ਪੀ. ਵੱਲੋਂ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 'ਵਿਸਾਖੀ ਬੰਪਰ' ਦੇ ਨਤੀਜਿਆਂ ਦਾ ਐਲਾਨ, 5 ਕਰੋੜ ਦਾ ਨਿਕਲਿਆ ਪਹਿਲਾ ਇਨਾਮ

ਦੱਸਣਯੋਗ ਹੈ ਕਿ ਗਾਇਕ ਕਰਨ ਔਜਲਾ ਜੇਲ੍ਹ ਸੁਪਰੀਡੈਂਟ ਨੂੰ ਮਿਲਣ ਆਇਆ ਸੀ ਅਤੇ ਸੁਪਰੀਡੈਂਟ ਵੱਲੋਂ ਉਸ ਨੂੰ ਖਾਣੇ 'ਤੇ ਬੁਲਾਉਣ ਦੀ ਗੱਲ ਕੀਤੀ ਸੀ। ਇਸ ਮਾਮਲੇ ਨੇ ਕਾਫੀ ਤੂਲ ਫੜ੍ਹ ਲਿਆ ਸੀ, ਜਿਸ ਤੋਂ ਬਾਅਦ ਇਸ ਸਬੰਧੀ ਜਾਂਚ ਬਿਠਾਈ ਗਈ ਸੀ। ਹੁਣ ਜੇਲ੍ਹ ਮੰਤਰਾਲੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜੇਲ੍ਹ ਸੁਪਰੀਡੈਂਟ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News