ਪੰਜਾਬ ਦੀਆਂ ਜੇਲ੍ਹਾਂ 'ਚ ਵੱਡੇ ਪੱਧਰ 'ਤੇ ਹੈੱਡ ਵਾਰਡਨ, ਵਾਰਡਨ ਤੇ ਸਹਾਇਕ ਸੁਪਰੀਡੈਂਟ ਦੀਆਂ ਬਦਲੀਆਂ

Wednesday, Apr 20, 2022 - 10:41 AM (IST)

ਪੰਜਾਬ ਦੀਆਂ ਜੇਲ੍ਹਾਂ 'ਚ ਵੱਡੇ ਪੱਧਰ 'ਤੇ ਹੈੱਡ ਵਾਰਡਨ, ਵਾਰਡਨ ਤੇ ਸਹਾਇਕ ਸੁਪਰੀਡੈਂਟ ਦੀਆਂ ਬਦਲੀਆਂ

ਲੁਧਿਆਣਾ (ਸਿਆਲ) : ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ ਵੱਡੇ ਪੱਧਰ ’ਤੇ ਸਟਾਫ਼ ਦੀਆਂ ਬਦਲੀਆਂ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਹੈੱਡ ਵਾਰਡਨ, ਵਾਰਡਨ ਅਤੇ ਸਹਾਇਕ ਸੁਪਰੀਡੈਂਟਾਂ ਨੂੰ ਇਕ ਜੇਲ੍ਹ ਤੋਂ ਦੂਜੀ ’ਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਝੁੱਗੀ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕ ਜ਼ਿੰਦਾ ਸੜੇ

ਇਨ੍ਹਾਂ ਵਿਚ ਹੈੱਡ ਵਾਰਡਨ ਰਾਜੀਵ ਕੁਮਾਰ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਮੁਕਤਸਰ ਸਾਹਿਬ, ਵਾਰਡਨ ਕੁਲਦੀਪ ਸਿੰਘ ਬ੍ਰੋਸਟਲ ਜੇਲ੍ਹ ਲੁਧਿਆਣਾ ਤੋਂ ਸਬ ਜੇਲ੍ਹ ਪਠਾਨਕੋਟ, ਵਾਰਡਨ ਵਿਪਨ ਠਾਕੁਰ ਬ੍ਰੋਸਟਲ ਜੇਲ੍ਹ ਲੁਧਿਆਣਾ ਤੋਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਤਬਦੀਲ ਕੀਤਾ ਗਿਆ ਹੈ। ਹੈੱਡ ਵਾਰਡਨ ਸਰਵਣ ਸਿੰਘ ਕੇਂਦਰੀ ਜੇਲ੍ਹ ਪਟਿਆਲਾ ਤੋਂ ਅੰਮ੍ਰਿਤਸਰ ਜੇਲ੍ਹ, ਵਾਰਡਨ ਆਸ਼ੀਸ਼ ਕੁਮਾਰ ਕੇਂਦਰੀ ਜੇਲ੍ਹ ਪਟਿਆਲਾ ਤੋਂ ਮੁਕਤਸਰ ਸਾਹਿਬ, ਵਾਰਡਨ ਜਸਕਰਨ ਸਿੰਘ ਕੇਂਦਰੀ ਜੇਲ੍ਹ ਪਟਿਆਲਾ ਤੋਂ ਕਪੂਰਥਲਾ ਜੇਲ੍ਹ, ਹੈੱਡ ਵਾਰਡਨ ਦਰਸ਼ਨ ਸਿੰਘ ਸਬ ਜੇਲ੍ਹ ਮਲੇਰਕੋਟਲਾ ਤੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ, ਵਾਰਡਨ ਸੰਦੀਪ ਸਿੰਘ ਸਬ ਜੇਲ੍ਹ ਮਲੇਰਕੋਟਲਾ ਤੋਂ ਰੂਪਨਗਰ, ਵਾਰਡਨ ਸਤਪਾਲ ਸਿੰਘ ਜ਼ਿਲ੍ਹਾ ਸੰਗਰੂਰ ਜੇਲ੍ਹ ਤੋਂ ਕੇਂਦਰੀ ਜੇਲ੍ਹ ਫਰੀਦਕੋਟ, ਵਾਰਡਨ ਰਜਿੰਦਰ ਸਿੰਘ ਜ਼ਿਲ੍ਹ ਜੇਲ੍ਹ ਸੰਗਰੂਰ ਤੋਂ ਕੇਂਦਰੀ ਜੇਲ੍ਹ ਗੁਰਦਾਸਪੁਰ, ਵਾਰਡਨ ਅਮਰੀਕ ਸਿੰਘ ਜ਼ਿਲ੍ਹ ਜੇਲ੍ਹ ਸੰਗਰੂਰ ਤੋਂ ਕੇਂਦਰੀ ਜੇਲ੍ਹ ਲੁਧਿਆਣਾ, ਹੈੱਡ ਵਾਰਡਨ ਕੁਲਦੀਪ ਸਿੰਘ ਕੇਂਦਰੀ ਫਿਰੋਜ਼ਪੁਰ ਤੋਂ ਲੁਧਿਆਣਾ, ਵਾਰਡਨ ਨਛੱਤਰ ਸਿੰਘ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਸਬ ਜੇਲ੍ਹ ਮਲੇਰਕੋਟਲਾ, ਹੈੱਡ ਵਾਰਡਨ ਨਿਸ਼ਾਨ ਸਿੰਘ ਕੇਂਦਰੀ ਜੇਲ੍ਹ ਫਰੀਦਕੋਟ ਤੋਂ ਲੁਧਿਆਣਾ, ਵਾਰਡਨ ਜਸਬੀਰ ਸਿੰਘ ਫਰੀਦਕੋਟ ਤੋਂ ਜ਼ਿਲ੍ਹ ਸੰਗਰੂਰ ਜੇਲ੍ਹ, ਹੈੱਡ ਵਾਰਡਨ ਕਰਮ ਸਿੰਘ ਜ਼ਿਲ੍ਹ ਜੇਲ੍ਹ ਮਾਨਸਾ ਤੋਂ ਲੁਧਿਆਣਾ, ਵਾਰਡਨ ਸੁਖਚਰਨ ਸਿੰਘ ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਕੇਂਦਰੀ ਜੇਲ੍ਹ ਪਟਿਆਲਾ, ਵਾਰਡਨ ਰੁਪਿੰਦਰਜੀਤ ਸਿੰਘ ਜ਼ਿਲ੍ਹਾ ਜੇਲ੍ਹ ਮਾਨਸਾ ਤੋਂ ਪੱਟੀ ਸਬ ਜੇਲ੍ਹ, ਹੈੱਡ ਵਾਰਡਨ ਬੂਟਾ ਸਿੰਘ ਸਬ ਜੇਲ੍ਹ ਪਠਾਨਕੋਟ ਕੇਂਦਰੀ ਜੇਲ੍ਹ ਲੁਧਿਆਣਾ ਬਦਲੀਆਂ ਕੀਤੀਆਂ ਗਈਆਂ ਹਨ। ਲੁਧਿਆਣਾ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੂੰ ਬਦਲ ਕੇ ਫਰੀਦਕੋਟ ਜੇਲ੍ਹ, ਸਹਾਇਕ ਸੁਪਰੀਡੈਂਟ ਹਰੰਬਸ ਸਿੰਘ ਨੂੰ ਫਿਰੋਜ਼ਪੁਰ ਜੇਲ੍ਹ ਵਿਚ ਨਿਯੁਕਤ ਕੀਤਾ ਗਿਆ। ਇਹ ਸਾਰੀਆਂ ਬਦਲੀਆਂ ਆਈ. ਜੀ. ਰੂਪ ਕੁਮਾਰ ਦੇ ਦਸਤਖ਼ਤਾਂ ਹੇਠ ਹੋਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਇਸ ਤਾਰੀਖ਼ ਤੋਂ ਧੂੜ ਭਰੀ ਹਨ੍ਹੇਰੀ ਤੇ ਮੀਂਹ ਪੈਣ ਦੀ ਸੰਭਾਵਨਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News