ਜੇਲ ਦੀ ਚੈਕਿੰਗ ਦੌਰਾਨ ਦੂਜੇ ਦਿਨ ਵੀ 4 ਮੋਬਾਇਲ, ਚਾਰਜਰ ਤੇ ਸਿਮ ਬਰਾਮਦ

01/10/2020 1:38:08 AM

ਰੂਪਨਗਰ,(ਕੈਲਾਸ਼)- ਪੰਜਾਬ ਦੀਆਂ ਜੇਲਾਂ ਨੂੰ ਨਸ਼ਾ ਤੇ ਮੋਬਾਇਲ ਮੁਕਤ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀ. ਜੀ. ਪੀ. ਜੇਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਰੂਪਨਗਰ ਜੇਲ ਦੀ ਚੈਕਿੰਗ ਸਖਤੀ ਨਾਲ ਕੀਤੀ ਜਾ ਰਹੀ ਹੈ। ਜਿਸ ਕਰ ਕੇ ਅੱਜ ਸੁਪਰਡੈਂਟ ਜੇਲ ਜਸਵੰਤ ਸਿੰਘ ਦੀ ਅਗਵਾਈ 'ਚ ਡੀ. ਐੱਸ. ਪੀ. ਸਕਿਓਰਿਟੀ ਅਤੇ ਸਹਾਇਕ ਸੁਪਰਡੈਂਟ ਚਮਨ ਲਾਲ ਵਲੋਂ ਪੰਜਾਬ ਪੁਲਸ ਦੀ ਟੀਮ ਦੇ ਸਹਿਯੋਗ ਨਾਲ ਜੇਲ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਇਕ ਆਧੁਨਿਕ ਮਸ਼ੀਨ ਦੀ ਸਹਾਇਤਾ ਨਾਲ ਅੱਜ 4 ਮੋਬਾਇਲ ਬਰਾਮਦ ਕੀਤੇ ਗਏ। ਜਿਨ੍ਹਾਂ 'ਚ ਇਕ ਟੱਚ ਅਤੇ 3 ਸਾਧਾਰਨ ਫੋਨ ਸ਼ਾਮਲ ਹਨ। ਇਨ੍ਹਾਂ 'ਚੋਂ ਕੁਝ ਫੋਨ ਜ਼ਮੀਨ ਹੇਠ ਦਬਾ ਕੇ ਰੱਖੇ ਗਏ ਸੀ ਅਤੇ ਟੱਚ ਫੋਨ ਇਕ ਬਾਥਰੂਮ ਦੇ ਉੱਪਰ ਰੱਖਿਆ ਗਿਆ ਸੀ।

ਇਸਦੇ ਇਲਾਵਾ ਇਕ ਸਿਮ ਵੀ ਮਿਲਿਆ ਹੈ ਅਤੇ 3 ਹੈੱਡਫੋਨ ਅਤੇ ਬਲੂਟੂਥ ਅਤੇ 4 ਚਾਰਜਰ ਵੀ ਬਰਾਮਦ ਕੀਤੇ ਗਏ। ਇਸ ਸਬੰਧੀ ਸੁਪਰਡੈਂਟ ਜਸਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਰੂਪਨਗਰ ਪੁਲਸ ਨੂੰ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਜ਼ਿਲਾ ਜੇਲ ਤੋਂ 5 ਮੋਬਾਇਲ ਬਰਾਮਦ ਕੀਤੇ ਗਏ ਸੀ ਜਿਨ੍ਹਾਂ 'ਚੋਂ ਕੁਝ ਫੋਨ ਜ਼ਮੀਨ ਹੇਠ, ਇਕ ਪਲਾਸਟਿਕ ਦੇ ਡੱਬੇ 'ਚ ਦੱਬੇ ਮਿਲੇ ਸੀ ਇਸਦੇ ਇਲਾਵਾ ਇਕ ਲੋਹੇ ਦੀ ਰਾਡ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਸੀ।


Related News