ਨਸ਼ਾ ਵੇਚਣ ਵਾਲੇ ਵਿਅਕਤੀ ਨੂੰ 10 ਸਾਲ ਦੀ ਸਖ਼ਤ ਸਜ਼ਾ ਤੇ ਜੁਰਮਾਨਾ
Thursday, Apr 19, 2018 - 11:49 PM (IST)
ਫਾਜ਼ਿਲਕਾ(ਨਾਗਪਾਲ)-ਫਾਜ਼ਿਲਕਾ ਦੇ ਅਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਮਾਣਯੋਗ ਲਛਮਣ ਸਿੰਘ ਨੇ ਅੱਜ ਨਸ਼ਾ ਵੇਚਣ ਵਾਲੇ ਇਕ ਵਿਅਕਤੀ ਨੂੰ 10 ਸਾਲ ਦੀ ਸਖ਼ਤ ਸਜ਼ਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਜੇਕਰ ਵਿਅਕਤੀ ਜੁਰਮਾਨਾ ਭਰਨ ਵਿਚ ਅਸਮਰੱਥ ਰਹਿੰਦਾ ਹੈ ਤਾਂ ਉਸ ਨੂੰ 6 ਮਹੀਨਿਆਂ ਦੀ ਸਜ਼ਾ ਹੋਰ ਭੁਗਤਣੀ ਹੋਵੇਗੀ। ਜਾਣਕਾਰੀ ਮੁਤਾਬਕ ਸਦਰ ਪੁਲਸ ਅਬੋਹਰ ਨੇ ਦੋ ਸਾਲ ਪਹਿਲਾਂ ਦੌਰਾਨੇ ਗਸ਼ਤ ਅਮਰਜੀਤ ਸਿੰਘ ਵਾਸੀ ਚੰਨਨ ਖੇੜਾ ਨੂੰ ਫੜਿਆ ਸੀ। ਜਦ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 300 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਇਹ ਪਾਊਡਰ ਕਾਲੇ ਪੋਲੀਥੀਨ ਕੈਰੀਬੈਗ ਵਿਚ ਲਪੇਟਿਆ ਹੋਇਆ ਸੀ। ਉਸਦੇ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
