ਹਵਾਲਾਤੀ ਤੋਂ ਮੋਬਾਇਲ ਬਰਾਮਦ, ਕੇਸ ਦਰਜ
Tuesday, Jan 08, 2019 - 02:30 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਜੇਲ 'ਚ ਬੰਦ ਹਵਾਲਾਤੀ ਤੋਂ ਮੋਬਾਇਲ ਬਰਾਮਦ ਕਰਦਿਆਂ ਉਸ ਵਿਰੁੱਧ ਥਾਣਾ ਸਿਟੀ 1 ਸੰਗਰੂਰ ਵਿਚ ਕੇਸ ਦਰਜ ਕੀਤਾ ਹੈ। ਹੌਲਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜ਼ਿਲਾ ਜੇਲ ਸੰਗਰੂਰ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਕਿ ਪਿਛਲੀ 25 ਦਸੰਬਰ ਨੂੰ ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਜੇਲ ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਹਵਾਲਾਤੀ ਰਣਬੀਰ ਸਿੰਘ ਵਾਸੀ ਕੰਦੋਵਾਸ ਹਾਲ ਆਬਾਦ ਜਲ੍ਹਾ ਜੇਲ੍ਹ ਸੰਗਰੂਰ ਕੋਲੋਂ ਇਕ ਮੋਬਾਇਲ ਸਮੇਤ ਸਿਮ ਬਰਾਮਦ ਹੋਇਆ।
