ਜੇਲ੍ਹ ’ਚ 9 ਹਵਾਲਾਤੀਆਂ ਤੋਂ ਮਿਲੇ 4 ਮੋਬਾਇਲ, ਐੱਫ.ਆਈ.ਆਰ ਦਰਜ

Sunday, Jan 29, 2023 - 05:21 PM (IST)

ਜੇਲ੍ਹ ’ਚ 9 ਹਵਾਲਾਤੀਆਂ ਤੋਂ ਮਿਲੇ 4 ਮੋਬਾਇਲ, ਐੱਫ.ਆਈ.ਆਰ ਦਰਜ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ ਵਿਚ 9 ਹਵਾਲਾਤੀਆਂ ਤੋਂ ਸਰਚ ਅਭਿਆਨ ਦੌਰਾਨ 4 ਮੋਬਾਇਲ ਮਿਲਣ ’ਤੇ ਪੁਲਸ ਨੇ ਸਹਾਇਕ ਸੁਪਰੀਡੈਂਟ ਕਸ਼ਮੀਰੀ ਲਾਲ ਅਤੇ ਗਗਨਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਪ੍ਰੀਜਨ ਐਕਟ ਦੀ ਧਾਰਾ ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਹਾਇਕ ਸੁਪਰੀਡੈਂਟਾਂ ਨੇ ਦੱਸਿਆ ਕਿ ਜੇਲ ਦੀਆਂ ਬੈਰਕਾਂ ਵਿਚ ਚਲਾਏ ਗਏ ਸਰਚ ਅਭਿਆਨ ਦੌਰਾਨ ਮੁਲਜ਼ਮ ਹਵਾਲਾਤੀਆਂ ਤੋਂ ਮੋਬਾਇਲ ਬਰਾਮਦ ਕੀਤੇ ਗਏ ਹਨ। 

ਪੁਲਸ ਜਾਂਚ ਅਧਿਕਾਰੀ ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਿਓਮ, ਹੈਪੀ, ਹਬੀਬ ਦੀਨ, ਕੁਲਵਿੰਦਰ ਰਾਮ ਉਰਫ ਕਿੰਦਾ, ਬਲਵਿੰਦਰ ਸਿੰਘ ਬਿੰਦਰ, ਬਿੱਟੂ, ਅਕਾਸ਼ ਕੁਮਾਰ, ਕਮਲਜੀਤ ਸਿੰਘ ਅਤੇ ਮਹਿੰਦਰਪਾਲ ਦੇ ਰੂਪ ਵਿਚ ਹੋਈ ਹੈ।


author

Gurminder Singh

Content Editor

Related News