ਬਠਿੰਡਾ ਜੇਲ ''ਚ ਗੈਂਗਵਾਰ, ਗੈਂਗਸਟਰ ਨਵਦੀਪ ਚੱਠਾ ਦੀ ਬੁਰੀ ਤਰ੍ਹਾਂ ਕੁੱਟਮਾਰ

Sunday, May 17, 2020 - 08:17 PM (IST)

ਬਠਿੰਡਾ ਜੇਲ ''ਚ ਗੈਂਗਵਾਰ, ਗੈਂਗਸਟਰ ਨਵਦੀਪ ਚੱਠਾ ਦੀ ਬੁਰੀ ਤਰ੍ਹਾਂ ਕੁੱਟਮਾਰ

ਬਠਿੰਡਾ (ਕੁਨਾਲ ਬਾਂਸਲ) : ਜੇਲਾਂ ਵੈਸੇ ਤਾਂ ਗੈਂਗਸਟਰਾਂ ਅਤੇ ਬਦਮਾਸ਼ਾਂ ਨੂੰ ਨੱਥ ਪਾਉਣ ਨੂੰ ਹੁੰਦੀਆਂ ਹਨ ਪਰ ਬਠਿੰਡਾ ਦੀ ਕੇਂਦਰੀ ਜੇਲ ਤਾਂ ਖੁਦ ਹੀ ਗੈਂਗਲੈਂਡ ਬਣ ਗਈ, ਜਿੱਥੇ ਗੈਂਗਸਟਰਾਂ ਦੇ ਦੋ ਗਰੁੱਪ ਆਪਸ ਵਿਚ ਭਿੜ ਗਏ। ਗੈਂਗਸਟਰ ਨਵਦੀਪ ਚੱਠਾ ਨਾਲ ਜੇਲ ਵਿਚ ਦੂਜੇ ਗਰੁੱਪ ਦੇ ਗੈਂਗਸਟਰਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਗੈਂਗਸਟਰ ਨਵਦੀਪ ਚੱਠਾ ਦੀਆਂ ਲੱਤਾਂ-ਬਾਹਾਂ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ ਗਿਆ। ਕੁੱਟਮਾਰ ਦੇ ਇਲਜ਼ਾਮ ਅਜੇ ਫਰੀਦਕੋਟੀਆ ਅਤੇ ਰਾਹੁਲ 'ਤੇ ਲੱਗੇ ਹਨ। 

ਇਹ ਵੀ ਪੜ੍ਹੋ : ਰੂਪਨਗਰ 'ਚ 24 ਘੰਟਿਆਂ ਦੌਰਾਨ ਦੂਜਾ ਕਤਲ, ਡੇਰੇ 'ਚ ਰਹਿੰਦੇ ਮਹੰਤ ਨੂੰ ਉਤਾਰਿਆ ਮੌਤ ਦੇ ਘਾਟ

PunjabKesari

ਨਵਦੀਪ ਚੱਠਾ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਬੁਰਾ ਹਾਲ ਸੀ। ਉਸ ਦੇ ਪੂਰੇ ਸਰੀਰ 'ਤੇ ਪੱਟੀਆਂ ਸਨ। ਫਿਲਹਾਲ ਇਸ ਮਾਮਲੇ ਵਿਚ ਜੇਲ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਗੈਂਗਸਟਰ ਨਵਦੀਪ ਚੱਠਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : ਘਰ ''ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ, ਮਚਿਆ ਕੋਹਰਾਮ (ਤਸਵੀਰਾਂ)    

PunjabKesari

ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਜੇਲ ਵਿਚ ਗੈਂਗਸਟਰਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੋਵੇ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਅਜਿਹੀਆਂ ਵਾਰਦਾਤਾਂ ਨਾਲ ਜੇਲ ਪ੍ਰਸ਼ਾਸਨ ਹੋਰ ਵੀ ਸਵਾਲਾਂ ਦੇ ਘੇਰੇ ਵਿਚ ਆ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜੇਲ ਵਿਚ ਹੋਏ ਇਸ ਖੂਨੀ ਭੇੜ ਤੋਂ ਬਾਅਦ ਜੇਲ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ।

ਇਹ ਵੀ ਪੜ੍ਹੋ : ਜਬਰ-ਜ਼ਨਾਹ ਤੋਂ ਬਾਅਦ ਨਾਬਾਲਗ ਕੁੜੀ ਨੂੰ ਕਤਲ ਕਰਨ ਦੀ ਕੋਸ਼ਿਸ਼ 


author

Gurminder Singh

Content Editor

Related News