ਕੇਂਦਰੀ ਜੇਲ ''ਚ ਬੰਦ ਹਵਾਲਾਤੀ ਦੀ ਮੌਤ

12/30/2018 5:32:46 PM

ਬਠਿੰਡਾ (ਜ.ਬ.) : ਕੇਂਦਰੀ ਜੇਲ ਵਿਚ ਬੰਦ ਇਕ ਹਵਾਲਾਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਧਰਵਿੰਦਰ ਸਿੰਘ (40) ਪੁੱਤਰ ਦਰਸ਼ਨ ਸਿੰਘ ਵਾਸੀ ਬਘੇਲਵਾਲਾ ਲੜਾਈ-ਝਗੜੇ ਦੇ ਦੋਸ਼ਾਂ ਹੇਠ ਜੇਲ ਵਿਚ ਬੰਦ ਸੀ। ਬੀਤੇ ਦਿਨੀ ਅਚਾਨਕ ਉਸਦੀ ਸਿਹਤ ਖਰਾਬ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜੇਲ ਅਧਿਕਾਰੀਆਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਅ। 
ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਧਰਵਿੰਦਰ ਸਿੰਘ ਨਾਲ ਜੇਲ ਵਿਚ ਬੰਦ ਕੈਦੀ ਦਾ ਫੋਨ ਆਇਆ ਸੀ ਜਿਸਨੇ ਉਸਨੂੰ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਦੌਰਾ ਪਿਆ ਹੈ। ਜੇਲ ਅਧਿਕਾਰੀਆਂ ਨੇ ਕਿਹਾ ਕਿ ਬੀਤੀ ਰਾਤ ਮ੍ਰਿਤਕ ਨੂੰ ਅਚਾਨਕ ਦੌਰੇ ਪੈਣ ਲੱਗ ਗਏ ਜਿਸ ਕਾਰਨ ਉਸਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਪ੍ਰੰਤੂ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।


Related News