ਵਿਦੇਸ਼ਾਂ 'ਚ ਫਸੇ ਪੰਜਾਬੀਆਂ ਲਈ ਅੱਗੇ ਆਈ 'ਆਪ', ਵਿਦੇਸ਼ ਮੰਤਰਾਲੇ ਨੂੰ ਲਗਾਈ ਗੁਹਾਰ (ਵੀਡੀਓ)

Tuesday, Jul 02, 2019 - 06:08 PM (IST)

ਬਲਾਚੌਰ/ਨਵੀਂਦਿੱਲੀ— ਵਿਦੇਸ਼ੀ ਧਰਤੀ 'ਤੇ ਫਸੇ ਨੌਜਵਾਨਾਂ ਦੀ ਘਰ ਵਾਪਸੀ ਨੂੰ ਲੈ ਕੇ ਆਮ ਆਦਮੀ ਪਾਰਟੀ ਅੱਗੇ ਆਈ ਹੈ। ਆਮ ਆਦਮੀ ਪਾਰਟੀ ਦੇ ਐੱਨ. ਆਰ. ਆਈ. ਵਿੰਗ ਦੇ ਇੰਚਾਰਜ ਜੈ ਕਿਸ਼ਨ ਰੋੜੀ ਅਤੇ ਕੁਲਤਾਰ ਸਿੰਘ ਰੰਧਾਵਾ ਨੇ ਅੱਜ ਵਿਦੇਸ਼ ਮੰਤਰਾਲਾ ਨਾਲ ਮੁਲਾਕਾਤ ਕਰਕੇ ਵਿਦੇਸ਼ਾਂ 'ਚ ਫਸੇ ਪੰਜਾਬੀਆਂ ਨੂੰ ਘਰ ਵਾਪਸ ਲਿਆਉਣ ਦੀ ਗੁਹਾਰ ਲਗਾਈ। ਜੈ ਕਿਸ਼ਨ ਰੋੜੀ ਨੇ ਦੱਸਿਆ ਕਿ ਬਲਾਚੌਰ ਦਾ ਰਹਿਣ ਵਾਲ ਲਖਬੀਰ ਸਿੰਘ ਪਿਛਲੇ ਇਕ ਸਾਲ ਤੋਂ ਜਾਰਡਨ ਵਿਖੇ ਜੇਲ 'ਚ ਬੰਦ ਹੈ। ਉਸ ਨੂੰ 3 ਲੱਖ ਦੇ ਕਰੀਬ ਜੁਰਮਾਨਾ ਲੱਗ ਚੁੱਕਾ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਕੋਲ ਉਸ ਦੀ ਘਰ ਵਾਪਸੀ ਨੂੰ ਲੈ ਕੇ ਪਹੁੰਚ ਕੀਤੀ ਹੈ ਅਤੇ ਵਿਦੇਸ਼ ਮੰਤਰਾਲੇ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਉਸ ਦਾ ਜੁਰਮਾਨਾ ਮੁਆਫ ਕਰਵਾਉਣ ਦੀ ਕੋਸ਼ਿਸ਼ ਕਰਨਗੇ ਅਤੇ ਜਲਦੀ ਹੀ ਉਸ ਦੀ ਘਰ ਵਾਪਸੀ ਵੀ ਕਰਵਾਉਣਗੇ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਪਿੰਡ ਮਲਭਰੜਕਾ ਦਾ ਅੰਮ੍ਰਿਤਪਾਲ ਸਿੰਘ ਇਟਲੀ ਵਿਖੇ 8 ਸਾਲ ਤੋਂ ਰਹਿ ਰਿਹਾ ਸੀ। ਇਟਲੀ 'ਚ ਉਸ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਲਾਸ਼ ਅਜੇ ਤੱਕ ਘਰ ਨਹੀਂ ਪਹੁੰਚੀ ਹੈ। ਉਸ ਦੀ ਲਾਸ਼ ਨੂੰ ਘਰ ਵਾਪਸ ਲਿਆਉਣ ਦੀ ਗੁਹਾਰ ਲਗਾਈ ਗਈ ਹੈ। 

ਉਨ੍ਹਾਂ ਕਿਹਾ ਕਿ ਰੋਪੜ ਵਿਖੇ ਬੰਗਾ ਦੇ ਰਹਿਣ ਵਾਲੇ ਪਰਵੀਨ ਕੁਮਾਰ ਪੁੱਤਰ ਸਤਪਾਲ ਦੀ ਵੀ ਬੀਤੇ ਦਿਨੀਂ ਇਟਲੀ ਵਿਖੇ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਨੂੰ ਘਰ ਵਾਪਸ ਲਿਆਉਣ ਦੀ ਉਸ ਦੀ ਪਰਿਵਾਰ ਵੱਲੋਂ ਲਾਸ਼ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਰੋਪੜ ਹਲਕੇ ਤੋਂ ਇਕ ਨੌਜਵਾਨ ਉਥੇ ਜੇਲ ਹਿਰਾਸਤ 'ਚ ਹੈ, ਜਿੱਥੇ ਉਸ ਦੀ ਵਾਪਸੀ ਲਈ ਵੀ ਗੁਹਾਰ ਲਗਾਈ ਗਈ ਹੈ। ਤਾਂਕਿ ਉਹ ਜਲਦੀ ਤੋਂ ਜਲਦੀ ਵਾਪਸ ਪਰਿਵਾਰ ਦੇ ਕੋਲ ਆ ਸਕੇ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲਾ ਨੇ ਭਰੋਸਾ ਦਿਵਾਇਆ ਹੈ ਕਿ ਜਲਦੀ ਤੋਂ ਜਲਦੀ ਸਾਰੀ ਕਾਰਵਾਈ ਕਰਕੇ ਇਨ੍ਹਾਂ ਨੌਜਵਾਨਾਂ ਦੀ ਘਰ ਵਾਪਸੀ ਕੀਤੀ ਜਾਵੇਗੀ।


Related News