ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼
Wednesday, May 25, 2022 - 05:34 PM (IST)
ਮਹਿਤਪੁਰ/ਜਲੰਧਰ— ਇਥੋਂ ਦੇ ਪਿੰਡ ਬਾਂਗੀਵਾਲ ਖ਼ੁਰਦ ਦੇ ਰਹਿਣ ਵਾਲੇ 30 ਸਾਲਾ ਜਗਰੂਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉਸ ਦੀ ਲਾਸ਼ ਸ਼ਾਹਕੋਟ ਦੇ ਪਿੰਡ ਸਾਦਿਕਪੁਰ ਦੇ ਭੱਠੇ ਨੇੜੇ ਮੱਕੀ ਦੇ ਖੇਤਾਂ ’ਚੋਂ ਬਰਾਮਦ ਕੀਤੀ ਗਈ। ਪਿਤਾ ਦਲਵੀਰ ਸਿੰਘ ਮੁਤਾਬਕ ਬੇਟਾ ਬੁਰੀ ਤਰ੍ਹਾਂ ਨਾਲ ਨਸ਼ੇ ਦਾ ਆਦੀ ਹੋ ਗਿਆ ਸੀ। ਇਲਾਜ ਲਈ ਸੁਲਤਾਨਪੁਰ ਲੋਧੀ ਦੇ ਨਸ਼ਾ ਮੁਕਤੀ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਸਾਊਦੀ ਅਰਬ ’ਚ ਫਸੇ ਨੌਜਵਾਨਾਂ ਦੀ ਵੀਡੀਓ ਵਾਇਰਲ, ਹੱਡਬੀਤੀ ਦੱਸ CM ਮਾਨ ਤੋਂ ਲਾਈ ਮਦਦ ਦੀ ਗੁਹਾਰ
ਉਸ ਦਾ ਕਰੀਬ 8 ਮਹੀਨਿਆਂ ਤੋਂ ਇਲਾਜ ਚੱਲ ਰਿਹਾ ਸੀ। ਛੋਟੀ ਭੈਣ ਦਿੱਲੀ ਤੋਂ ਪਿੰਡ ਆਈ ਸੀ, ਉਸ ਨੂੰ ਮਿਲਣ ਲਈ ਉਹ ਉਸ ਦੇ ਘਰ ਜਾਣਾ ਚਾਹੁੰਦਾ ਸੀ। ਜਗਰੂਪ ਨੇ ਮਾਂ ਨੂੰ ਫੋਨ ਕਰਕੇ ਇਕ ਦਿਨ ਦੀ ਛੁੱਟੀ ਦਿਲਵਾਉਣ ਲਈ ਕਿਹਾ ਸੀ। ਮਾਂ ਨੇ ਕੇਂਦਰ ’ਚ ਫੋਨ ਕਰਕੇ ਬੇਟੇ ਨੂੰ ਛੁੱਟੀ ਦਿਲਵਾ ਦਿੱਤੀ। ਕੇਂਦਰ ਦੇ ਇੰਚਾਰਜ ਨੇ ਸ਼ਨੀਵਾਰ ਦੁਪਹਿਰ ਨੂੰ ਜਗਰੂਪ ਨੂੰ ਬੱਸ ’ਤੇ ਚੜ੍ਹਾ ਦਿੱਤਾ ਸੀ। ਉਸ ਦੇ ਬਾਅਦ ਬੇਟੇ ਨੇ ਮਾਂ ਨੂੰ ਵੀਡੀਓ ਕਾਲ ਕਰਕੇ ਦੱਸਿਆ ਕਿ ਦੋਸਤਾਂ ਨਾਲ ਗੱਡੀ ’ਚ ਦਿੱਲੀ ਜਾ ਰਿਹਾ ਹੈ, ਜਲਦੀ ਹੀ ਵਾਪਸ ਪਰਤਾਂਗਾ। ਸੋਮਵਾਰ ਰਾਤ ਨੂੰ ਪਰਿਵਾਰ ਨੂੰ ਤਲੰਵਡੀ ਸੰਘੇੜਾ ਚੌਂਕੀ ਦੀ ਪੁਲਸ ਨੇ ਫੋਨ ਕਰਕੇ ਕਿਹਾ ਕਿ ਉਨ੍ਹਾਂ ਨੂੰ ਲਾਸ਼ ਮਿਲੀ ਹੈ। ਸ਼ਾਹਕੋਟ ਦੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮੰਗਲਵਾਰ ਸ਼ਾਮ ਨੂੰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਏ. ਐੱਸ. ਆਈ. ਦਲਜੀਤ ਸਿੰਘ ਮੁਤਾਬਕ ਪਰਿਵਾਰ ਦੇ ਬਿਆਨ ’ਤੇ 174 ਦੀ ਕਾਰਵਾਈ ਕੀਤੀ ਗਈ ਹੈ। ਉਥੇ ਹੀ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਸੰਦੀਪ ਅਰੋੜਾ ਨੇ ਕਿਹਾ ਕਿ ਮਿ੍ਰਤਕ ਦੀ ਬਾਂਹ ’ਤੇ ਸਰਿੰਜ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ: ਨਕੋਦਰ 'ਚ ਸ਼ਰਮਨਾਕ ਕਾਰਾ, 10ਵੀਂ ਜਮਾਤ ’ਚ ਪੜ੍ਹਦੀ ਕੁੜੀ ਨੂੰ ਹੋਟਲ 'ਚ ਲਿਜਾ ਕੇ ਕੀਤਾ ਜਬਰ-ਜ਼ਿਨਾਹ
12ਵੀਂ ਪਾਸ ਕਰਨ ਤੋਂ ਬਾਅਦ ਕੀਤਾ ਸੀ ਕੰਪਿਊਟਰ ਦਾ ਕੋਰਸ, ਇੰਝ ਪਈ ਨਸ਼ੇ ਦੀ ਆਦਤ
ਪਿਤਾ ਮੁਤਾਬਕ ਬੇਟੇ ਨੇ 12ਵੀਂ ਦੇ ਬਾਅਦ ਕੰਪਿਊਟਰ ਕੋਰਸ ਕੀਤਾ ਸੀ। ਉਹ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ’ਚ ਟਰੇਨਿੰਗ ਕਰਨ ਲੱਗਾ। ਪਿੰਡ ਮਾਲੋਵਾਲ ’ਚ ਕਲੀਨਿਕ ਖੋਲ੍ਹ ਦਵਾਈ ਦੇਣ ਲੱਗਾ, ਜਿੱਥੋਂ ਉਸ ਨੂੰ ਨਸ਼ੇ ਦੀ ਆਦਤ ਪੈ ਗਈ। ਮਿ੍ਰਤਕ ਦੇ ਦੋ ਛੇਟੇ ਭੈਣ-ਭਰਾ ਹਨ, ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ। ਬੇਟੇ ਨੂੰ ਦੂਜੀ ਵਾਰ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਸੀ। ਸ਼ਹੀਦ ਭਗਤ ਸਿੰਘ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਕਰਨਵੀਰ ਸਿੰਘ ਨੇ ਦੱਸਿਆ ਕਿ ਇੰਚਾਰਜ ਹਰਨੇਕ ਨੌਜਵਾਨ ਨੂੰ ਛੱਡਣ ਲਈ ਸ਼ਨੀਵਾਰ ਦੁਪਹਿਰ 3 ਵਜੇ ਦੇ ਕਰੀਬ ਬੱਸ ਸਟੈਂਡ ਗਏ ਸਨ। ਉਨ੍ਹਾਂ ਨੇ ਜਗਰੂਪ ਨੂੰ ਬੱਸ ’ਤੇ ਚੜ੍ਹਾਇਆ ਸੀ। ਇਸ ਦੇ ਬਾਅਦ ਹਰਨੇਕ ਵਾਪਸ ਆ ਗਏ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਛੁੱਟੀ ਲੈ ਕੇ ਘਰ ਚਲਾ ਜਾਂਦਾ ਸੀ ਅਤੇ ਸਮੇਂ ’ਤੇ ਵਾਪਸ ਆ ਜਾਂਦਾ ਸੀ।
ਇਹ ਵੀ ਪੜ੍ਹੋ: ਹੈਰਾਨ ਕਰਦਾ ਖ਼ੁਲਾਸਾ: ਜਲੰਧਰ ਵਿਖੇ ਮੁਲਜ਼ਮ ਕਰ ਰਹੇ ਜੁਰਮ, ਪੁਲਸ ਵਾਲੇ ਦੇ ਰਹੇ ਸਰਪ੍ਰਸਤੀ, ਇੰਝ ਖੁੱਲ੍ਹਾ ਭੇਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ