ਜਗਤਜੀਤ ਗਰੁੱਪ ਨੇ 529 ਸੁਪਰਸੀਡਰ ਤਿਆਰ ਕਰਕੇ ਏਸ਼ੀਆ ਬੁੱਕ ਰਿਕਾਰਡ ’ਚ ਨਾਂ ਕਰਵਾਇਆ ਦਰਜ
Tuesday, Aug 17, 2021 - 01:26 AM (IST)
ਚੀਮਾ ਮੰਡੀ (ਬੇਦੀ)- ਸੰਸਾਰ ਪ੍ਰਸਿੱਧ ਖੇਤੀਬਾੜੀ ਔਜ਼ਾਰ ਬਣਾਉਣ ਵਾਲੇ ਜਗਤਜੀਤ ਗਰੁੱਪ ਚੀਮਾ ਮੰਡੀ ਕਿਸਾਨ ਵਰਗ ਨੂੰ ਪਾਏਦਾਰ ਅਤੇ ਮਿਕਦਾਰ ਵਾਲੀ ਖੇਤੀਬਾੜੀ ਮਸ਼ੀਨਰੀ ਪ੍ਰਦਾਨ ਕਰਨ ’ਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਇਸ ਗਰੁੱਪ ਵੱਲੋਂ ਲੰਘੇ ਦਿਨੀਂ ਸਿਰਫ 24 ਘੰਟਿਆਂ ’ਚ ਮਿਹਨਤਕਸ਼ ਹੱਥਾਂ ਨਾਲ 529 ਸੁਪਰਸੀਡਰ ਮਸ਼ੀਨਾਂ ਤਿਆਰ ਕਰ ਕੇ ਏਸ਼ੀਆ ਬੁੱਕ ਰਿਕਾਰਡ ’ਚ ਨਾਂ ਦਰਜ ਕਰਵਾ ਲਿਆ ਹੈ। ਗਰੁੱਪ ਦੇ ਐੱਮ. ਡੀ. ਜਗਤਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 400 ਸੁਪਰ ਸੀਡਰ ਮਸ਼ੀਨਾਂ ਤਿਆਰ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਪਰ ਗਰੁੱਪ ਦੇ ਮੁਲਾਜ਼ਮਾਂ ਦੀ ਮਿਹਨਤ ਅਤੇ ਸਿਦਕ ਸਦਕਾ ਉਨ੍ਹਾਂ ਨੇ ਮਹਿਜ਼ 24 ਘੰਟਿਆਂ ’ਚ 529 ਸੁਪਰਸੀਡਰ ਮਸ਼ੀਨਾਂ ਤਿਆਰ ਕਰਨ ਦਾ ਵੱਖਰਾ ਰਿਕਾਰਡ ਕਾਇਮ ਕਰ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ENG v IND : ਬੁਮਰਾਹ ਤੇ ਸ਼ਮੀ ਦਾ ਪਵੇਲੀਅਨ 'ਚ ਹੋਇਆ ਸ਼ਾਨਦਾਰ ਸਵਾਗਤ (ਵੀਡੀਓ)
ਗਰੁੱਪ ਦੇ ਸੀ. ਈ. ਓ. ਏ. ਵੀ. ਨਿਵਾਸ ਨੇ ਦੱਸਿਆ ਕਿ ਉਕਤ ਰਿਕਾਰਡ ਏਸ਼ੀਆ ਬੁੱਕ ਰਿਕਾਰਡ ’ਚ ਦਰਜ ਕੀਤਾ ਗਿਆ ਹੈ, ਜਿਸ ਦਾ ਸਰਟੀਫਿਕੇਟ ਵੀ ਏਸ਼ੀਆ ਬੁੱਕ ਰਿਕਾਰਡ ਵੱਲੋਂ ਨਿਰਣਾਇਕ (ਐਡਜਿਊਡੀਕੇਟਰ) ਵਜੋਂ ਪੁੱਜੇ ਮੋਹਿਤ ਵਾਟਸ ਵੱਲੋਂ ਗਰੁੱਪ ਦੇ ਚੇਅਰਮੈਨ ਧਰਮ ਸਿੰਘ ਤੇ ਐੱਮ. ਡੀ. ਜਗਤਜੀਤ ਸਿੰਘ ਨੂੰ ਸੌਂਪਿਆ। ਇਸ ਮੌਕੇ ਪਲਾਂਟ ਹੈੱਡ ਸ਼ਸ਼ੀ ਭੂਸ਼ਨ ਚੌਹਾਨ, ਪੀ. ਏ. ਮਨਦੀਪ ਸਿੰਘ, ਪ੍ਰੋਡਕਸ਼ਨ ਹੈੱਡ ਕੁਲਵਿੰਦਰ ਸਿੰਘ, ਫੈਬਰੀਕੇਸ਼ਨ ਹੈੱਡ ਹਰਜੀਤ ਸਿੰਘ ਖਹਿਰਾ, ਲਾਭ ਸਿੰਘ ਫੋਰਮੈਨ, ਗੁਰਤੇਜ ਸਿੰਘ ਪੇਂਟਰ, ਗੁਰਨਾਮ ਸਿੰਘ, ਪਰਦੀਪ ਸਿੰਘ ਲੋਟੇ, ਜਿੰਦ ਚੀਮਾ, ਹਰਦੀਪ ਸਰਾਓ, ਰਣਜੀਤ ਸਿੰਘ, ਸੁਰਜੀਤ ਸਿੰਘ ਬਿੱਟੂ, ਪ੍ਰੀਤਾ ਮਾਨ, ਮੁਕੇਸ਼ ਕੁਮਾਰ, ਐੱਚ. ਆਰ. ਦਵਿੰਦਰ ਸਿੰਘ, ਦੀਪਕ ਆਰੀਆ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਹ ਖ਼ਬਰ ਪੜ੍ਹੋ- ਸ਼ਮੀ ਨੇ ਖੇਡੀ ਸ਼ਾਨਦਾਰ ਪਾਰੀ, ਇਨ੍ਹਾਂ 10 ਦਿੱਗਜ ਖਿਡਾਰੀਆਂ ਤੋਂ ਵੀ ਨਿਕਲੇ ਅੱਗੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।