ਇਕੋ ਜੈਕੇਟ 'ਚ ਕੀਤਾ ਕੈਪਟਨ ਨੇ ਸਾਰਾ ਚੋਣ ਪ੍ਰਚਾਰ, ਜਾਣੋ ਕੀ ਹੈ ਰਾਜ਼

Saturday, May 18, 2019 - 05:49 PM (IST)

ਇਕੋ ਜੈਕੇਟ 'ਚ ਕੀਤਾ ਕੈਪਟਨ ਨੇ ਸਾਰਾ ਚੋਣ ਪ੍ਰਚਾਰ, ਜਾਣੋ ਕੀ ਹੈ ਰਾਜ਼

ਫਹਿਤਗੜ੍ਹ ਸਾਹਿਬ— ਇਸ ਚੋਣਾਂ 'ਚ ਕੁਝ ਨਾ ਹੋਵੇ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੈਕੇਟ ਜ਼ਰੂਰ ਚਰਚਾ 'ਚ ਰਹੇਗੀ। ਉਨ੍ਹਾਂ ਦੀ ਜੈਕੇਟ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਤਾਂ ਚਰਚਾ ਹੈ ਹੀ, ਹੁਣ ਸੋਸ਼ਲ ਮੀਡੀਆ 'ਤੇ ਵੀ ਇਸ ਜੈਕੇਟ ਦੀ ਚਰਚਾ ਸ਼ੁਰੂ ਹੋ ਗਈ ਹੈ। ਜਾਣਕਾਰੀ ਮੁਤਾਬਕ 24 ਅਪ੍ਰੈਲ ਤੋਂ ਮੁੱਖ ਮੰਤਰੀ ਜਿੱਥੇ ਵੀ ਜਾ ਰਹੇ ਹਨ, ਉੱਥੇ ਕਰੀਮ ਰੰਗ ਦੀ ਹਾਫ ਜੈਕਟ ਹੀ ਪਾਈ ਹੋਈ ਹੈ। ਜਗ੍ਹਾ ਅਤੇ ਸਮਾਂ ਭਲੇ ਹੀ ਵਾਰ-ਵਾਰ ਬਦਲ ਰਿਹਾ ਹੋਵੇ, ਪਰ ਜੈਕੇਟ ਦਾ ਰੰਗ, ਸਾਈਜ਼ ਅਤੇ ਡਿਜ਼ਾਇਨ ਉਹ ਹੀ ਹੈ। ਇਹ ਜੈਕੇਟ ਉਹ ਲਗਭਗ ਇਕ ਮਹੀਨੇ ਤੋਂ ਪਾ ਰਹੇ ਹਨ। ਹਾਲਾਂਕਿ ਇਸ ਮਾਮਲੇ 'ਚ ਕੈਪਟਨ ਨਾਲ ਗੱਲ ਨਹੀਂ ਕੀਤੀ ਗਈ, ਪਰ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕਿਹਾ ਕਿ ਇਸ ਜੈਕੇਟ 'ਚ ਜੇਬਾਂ ਜ਼ਿਆਦਾ ਹਨ। ਇਸ ਕਾਰਨ ਉਨ੍ਹਾਂ ਦਾ ਫੋਨ ਅਤੇ ਦਵਾਈਆਂ ਵਧੀਆਂ ਢੰਗ ਨਾਲ ਆ ਜਾਂਦੀਆਂ ਹਨ। ਕਾਰਨ ਕੁਝ ਵੀ ਹੋਵੇ ਪਰ ਕੈਪਟਨ ਦੀ ਇਸ ਜੈਕੇਟ ਨੂੰ ਲੈ ਕੇ ਇਕ ਵੀਡੀਓ ਵੀ ਆਇਆ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਸ਼ਿਮਲਾ 'ਚ ਇਕ ਪੰਡਿਤ ਨੇ ਉਨ੍ਹਾਂ ਨੂੰ ਇਹ ਜੈਕੇਟ ਪਾਉਣ ਨੂੰ ਕਿਹਾ ਹੈ। ਇਸ 'ਚ ਕਿੰਨੀ ਸੱਚਾਈ ਹੈ ਇਹ ਤਾਂ ਮੁੱਖ ਮੰਤਰੀ ਹੀ ਦੱਸ ਸਕਦੇ ਹਨ। 

PunjabKesari

ਜ਼ਿਕਰਯੋਗ ਹੈ ਕਿ 24 ਅਪ੍ਰੈਲ ਤੋਂ ਚੋਣ ਪ੍ਰਚਾਰ ਕਰਦੇ ਕੈਪਟਨ ਦਾ ਇਸ ਤਰ੍ਹਾਂ ਦਾ ਕੋਈ ਵੀ ਦਿਨ ਨਹੀਂ ਗਿਆ,ਜਦੋਂ ਮੁੱਖ ਮੰਤਰੀ ਨੇ ਇਹ ਜੈਕੇਟ ਨਾ ਪਾਈ ਹੋਵੇ। ਇਕ ਮਹੀਨੇ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਲਗਭਗ 35 ਤੋਂ 40 ਡਿਗਰੀ ਤੱਕ ਰਿਹਾ ਹੈ। ਇੰਨੀ ਗਰਮੀ 'ਚ ਕੈਪਟਨ ਦੀ ਇਹ ਜੈਕੇਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

PunjabKesari

 

 


author

Shyna

Content Editor

Related News