ਰਾਜਸਥਾਨ ਦੇ ਜੋੜੇ ਨੂੰ ਪੰਜਾਬ ''ਚ ਲੱਗੇ ਭਾਗ, 25 ਹਫਤਿਆਂ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ

Tuesday, Jun 07, 2016 - 12:35 PM (IST)

 ਰਾਜਸਥਾਨ ਦੇ ਜੋੜੇ ਨੂੰ ਪੰਜਾਬ ''ਚ ਲੱਗੇ ਭਾਗ, 25 ਹਫਤਿਆਂ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ
ਮੋਹਾਲੀ (ਪਰਦੀਪ) : ਰਾਜਸਥਾਨ ਤੋਂ ਆਏ ਜੋੜੇ ਲਈ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ, ਜਿਨ੍ਹਾਂ ਦੇ ਵਿਆਹ ਦੇ 20 ਸਾਲ ਬਾਅਦ ਬੱਚਾ ਪੈਦਾ ਹੋਇਆ ਤੇ ਜਨਮ ਦੇ ਸਮੇਂ ਪ੍ਰੀ-ਮਚਿਓਰ ਬੱਚੇ ਦਾ ਜਨਮ ਸਮੇਂ ਭਾਰ ਸਿਰਫ 600 ਗ੍ਰਾਮ ਸੀ। ਆਈ. ਵੀ. ਹਸਪਤਾਲ ''ਚ ਬੱਚੇ ਨੂੰ ਇਕ ਨਵੀਂ ਜ਼ਿੰਦਗੀ ਮਿਲੀ ਹੈ। 3 ਮਹੀਨਿਆਂ ਅਤੇ 5 ਦਿਨਾਂ ਦੇ ਹੋ ਚੁੱਕੇ ਬੱਚੇ ਦਾ ਭਾਰ 2.3 ਕਿਲੋਗ੍ਰਾਮ ਹੋ ਚੁੱਕਾ ਹੈ ਤੇ ਬੱਚੇ ਨੂੰ ਆਈ. ਵੀ. ਹਸਪਤਾਲ ਤੋਂ ਛੁੱਟੀ ਦੇ ਕੇ ਹੁਣ ਘਰ ਭੇਜਣ ਦੀ ਪੂਰੀ ਤਿਆਰੀ ਹੈ। 
ਦਿਲਚਸਪ ਗੱਲ ਇਹ ਹੈ ਕਿ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ, ਜਿਨ੍ਹਾਂ ''ਚ ਇੰਨੇ ਘੱਟ ਭਾਰ ਵਾਲੇ ਬੱਚਿਆਂ ਨੂੰ ਬਚਾ ਲਿਆ ਜਾਂਦਾ ਹੈ। ਡਾ. ਰਸ਼ਮੀ ਪਾਂਡੋਵ, ਚੀਫ ਪੀ. ਡੀ. ਆਟ੍ਰੀਸ਼ੀਅਨ ਤੇ ਨਿਊ ਬੋਰਨ ਕੇਅਰ ਸਪੈਸ਼ਲਿਸਟ, ਆਈ. ਵੀ. ਹਸਪਤਾਲ ਨੇ ਦੱਸਿਆ ਕਿ 28 ਫਰਵਰੀ ਦੀ ਰਾਤ ਜਦੋਂ ਇਕ ਸਿਜੇਰੀਅਨ ਪ੍ਰੋਸੈੱਸ ਨਾਲ ਬੱਚੇ ਦਾ ਜਨਮ ਹੋਇਆ ਤਾਂ ਉਹ ਸਿਰਫ ਉਸ ਦੇ ਹੱਥ ਦੇ ਸਾਈਜ਼ ਦਾ ਹੀ ਸੀ। ਸ਼ੁਰੂਆਤ ਦੇ ਇਕ ਹਫਤੇ ਵਿਚ ਬੱਚੇ ਦਾ ਭਾਰ ਘੱਟ ਕੇ ਸਿਰਫ 450 ਗ੍ਰਾਮ ਹੀ ਰਹਿ ਗਿਆ। 
ਸਮੇਂ ਤੋਂ ਪਹਿਲਾਂ ਜਨਮ ਲੈਣ ਕਾਰਨ ਬੱਚੇ ਨੂੰ ਤੁਰੰਤ ਐੱਨ. ਆਈ. ਸੀ. ਯੂ. ''ਚ ਸ਼ਿਫਟ ਕੀਤਾ ਗਿਆ ਤੇ ਉਸ ਨੂੰ ਇੰਟਰਾਟ੍ਰੈਕਚਲ ਸਰਫਾਸਟੈਂਟ ਦਿੱਤਾ ਗਿਆ, ਤਾਂ ਕਿ ਉਸਦੇ ਫੇਫੜੇ ਵੀ ਵਿਕਸਿਤ ਹੋਣ, ਫਿਰ ਉਸ ਨੂੰ ਵੈਂਟੀਲੇਟਰ ''ਤੇ ਪਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਸ਼ੁਰੂਆਤ ''ਚ ਪੂਰੀ ਤਰ੍ਹਾਂ ਪੇਰੈਂਟਰਲ ਨਿਊਟ੍ਰੀਸ਼ੀਅਨ ''ਤੇ ਰੱਖਿਆ ਗਿਆ, ਕਿਉਂਕਿ ਉਸ ਦੀ ਵੱਡੀ ਆਂਤੜੀਵੀ ਵਿਕਸਿਤ ਨਹੀਂ ਹੋਈ ਸੀ। 
ਬੱਚੇ ਦੀਆਂ ਅੱਖਾਂ ਵੀ ਪੂਰੀ ਤਰ੍ਹਾਂ ਨਹੀਂ ਬਣੀਆਂ ਸਨ ਤੇ ਪ੍ਰੀ-ਮਚਿਓਰਟੀ ਕਾਰਨ ਉਨ੍ਹਾਂ ''ਚ ਰੈਟਿਨੋਪੈਥੀ ਵੀ ਵਿਕਸਿਤ ਹੋ ਸਕਦੀ ਸੀ, ਜਿਹੜੀ ਕਿ ਇਸ ਤਰ੍ਹਾਂ ਦੇ ਬੱਚਿਆਂ ''ਚ ਹੋ ਜਾਂਦੀ ਹੈ। ਅਜਿਹੇ ''ਚ ਉਸ ਦੀ ਲੇਜ਼ਰ ਪ੍ਰਕਿਰਿਆ ਕੀਤੀ ਗਈ। ਇਸ ਮੌਕੇ ਡਾ. ਕੰਵਲਦੀਪ ਮੈਡੀਕਲ ਡਾਇਰੈਕਟਰ ਆਈ. ਵੀ. ਗਰੁੱਪ ਆਫ ਹਾਸਪੀਟਲਜ਼ ਨੇ ਦੱਸਿਆ ਕਿ ਅਜਿਹੇ ''ਚ ਸਾਰੇ ਪ੍ਰਕਿਰਿਆ ਦੌਰਾਨ ਬੜੀ ਸਾਵਧਾਨੀ ਨਾਲ ਬੱਚੇ ਦਾ ਇਲਾਜ ਕੀਤਾ ਗਿਆ।

author

Babita Marhas

News Editor

Related News