ਇਤਿਹਾਸ ਦੀ ਡਾਇਰੀ: ਕੋਰੋਨਾ ਹੀ ਨਹੀਂ ਇਸ ਬੀਮਾਰੀ ਨੇ ਵੀ ਮਚਾਈ ਸੀ ਦੁਨੀਆ 'ਚ ਤੜਥੱਲੀ (ਵੀਡੀਓ)

Tuesday, Mar 24, 2020 - 10:43 AM (IST)

ਜਲੰਧਰ (ਬਿਊਰੋ): ਇਸ ਧਰਤੀ 'ਤੇ ਮਾਨਵ ਜਾਤੀ ਦਾ ਜਿਵੇਂ-ਜਿਵੇਂ ਪ੍ਰਸਾਰ ਹੁੰਦਾ ਗਿਆ ਉਵੇਂ ਉਵੇਂ ਕਈ ਉਨਤਾਈਆਂ ਅਤੇ ਬੀਮਾਰੀਆਂ ਵੀ ਪੈਦਾ ਹੁੰਦੀਆਂ ਗਈਆਂ। 'ਇਤਿਹਾਸ ਦੀ ਡਾਇਰੀ' 'ਚ ਦਰਜ ਹੈ ਕਿ ਕਿਵੇਂ ਕਈ ਭਿਆਨਕ ਬੀਮਾਰੀਆਂ ਇਨਸਾਨੀ ਜ਼ਿੰਦਗੀ ਦਾ ਸ਼ਿਕਾਰ ਕਰ ਗਈਆਂ। ਫਿਲਹਾਲ ਪੂਰੀ ਦੁਨੀਆ ਕੋਰੋਨਾ ਵਾਇਰਸ ਦਾ ਦੰਸ਼ ਝੱਲ ਰਹੀ ਹੈ।ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਬੀਮਾਰੀਆਂ ਇਨਸਾਨਾਂ ਲਈ ਕਾਲ ਦਾ ਕਾਰਨ ਬਣ ਚੁੱਕੀਆਂ ਹਨ। ਅੱਜ 24 ਮਾਰਚ ਹੈ ਅਤੇ ਅੱਜ ਦੇ ਹੀ ਦਿਨ ਇੱਕ ਭਿਆਨਕ ਬੀਮਾਰੀ ਦਾ ਪਤਾ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ: ਇਤਿਹਾਸ ਦੀ ਡਾਇਰੀ : ਭਗਤ ਸਿੰਘ ਦੀ ਜ਼ਿੰਦਗੀ ਦੇ ਉਹ ਆਖਰੀ 12 ਘੰਟੇ (ਵੀਡੀਓ)

ਟੀ.ਬੀ. ਦੀ ਬੀਮਾਰੀ
ਟੀ.ਬੀ. ਇਕ ਜਾਨਲੇਵਾ ਬੀਮਾਰੀ ਹੈ। ਹਰ ਸਾਲ 24 ਮਾਰਚ ਨੂੰ ਵਿਸ਼ਵ ਟੀ.ਬੀ. ਦਿਵਸ ਮਨਾਇਆ ਜਾਂਦਾ ਹੈ। ਮਹਾਂਮਾਰੀ ਟੀ.ਬੀ. ਨੂੰ ਖਤਮ ਕਰਨ ਲਈ ਅੱਜ ਦੇ ਦਿਨ ਡਾਕਟਰ ਰਾਬਰਟ ਕੋਚ ਨੇ ਐਲਾਨ ਕੀਤਾ ਸੀ ਕਿ
ਉਨ੍ਹਾਂ ਅਜਿਹੇ ਜੀਵਾਣੂੰ ਦੀ ਖੌਜ ਕੀਤੀ ਹੈ ਜੋ ਕਿ ਟੀ.ਬੀ. ਦਾ ਕਾਰਨ ਬਣਦਾ ਹੈ। ਇਸ ਤੋਂ ਬਾਅਦ ਇਸ ਬੀਮਾਰੀ ਤੋਂ ਰਾਹਤ ਅਤੇ ਇਲਾਜ ਦਾ ਰਾਹ ਖੁੱਲ ਗਿਆ ਸੀ। ਟੀ.ਬੀ. ਇਕ ਅਜਿਹਾ ਰੋਗ ਹੈ ਜਿਸਦਾ ਜੇਕਰ ਸ਼ੁਰੂਆਤੀ ਸਟੇਜ 'ਚ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਸਾਬਤ ਹੋ ਜਾਂਦੀ ਹੈ। ਭਾਰਤੀ ਵਿਗਿਆਨਕ ਬਿਕੁਲ ਦਾਸ ਵਲੋਂ ਵੀ ਟੀ.ਬੀ. ਦੇ ਇਲਾਜ 'ਤੇ ਵੀ ਖੌਜ ਕੀਤੀ ਗਈ। ਅਮਰੀਕਾ ਦੀ ਸਟੈਂਡਫੋਰਡ ਯੂਨੀਵਰਸਿਟੀ ਦੀ ਟੀਮ ਵਲੋਂ ਅਰੁਣਾਚਲ ਪ੍ਰਦੇਸ਼ ਦੇ ਆਦੀ ਵਾਸੀਆਂ ਦੇ 'ਚ ਇਸ ਰੋਗ ਨੂੰ ਲੈ ਕੇ ਸੌਧ ਕੀਤੀ ਗਈ ਸੀ। ਚਾਹੇ ਅੱਜ ਦੇ ਯੁੱਗ 'ਚ ਇਸਦਾ ਇਲਾਜ ਲੱਭ ਲਿਆ ਗਿਆ ਹੈ ਪਰ ਫਿਰ ਵੀ ਹਰ ਸਾਲ ਕਰੀਬ 22 ਲੱਖ ਲੋਕ ਇਸ ਰੋਗ ਦੀ ਲਪੇਟ 'ਚ ਆਉਂਦੇ ਹਨ, ਜਿਨ੍ਹਾਂ 'ਚ ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਸਨੂੰ ਇਕ ਵਾਰ ਇਹ ਬੀਮਾਰੀ ਹੋ ਜਾਂਦੀ ਹੈ ਤਾਂ ਠੀਕ ਹੋਣ ਤੋਂ ਬਾਅਦ ਵੀ ਉਹ ਮਰੀਜ਼ ਦਾ ਪਿੱਛਾ ਨਹੀਂ ਛੱਡਦੀ।

ਇਹ ਵੀ ਪੜ੍ਹੋ: 'ਛੱਪੜ 'ਚ ਨਹਾਓ ਕੋਰੋਨਾ ਤੋਂ ਬਚੋ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ'

24 ਮਾਰਚ ਦੇ ਇਇਤਹਾਸ 'ਚ ਹੋਰ ਵੀ ਕਈ ਘਟਨਾਵਾਂ ਦਰਜ ਹਨ
1977 'ਚ ਮੋਰਾਰ ਜੀ ਦਿਸਾਈ ਭਾਰਤ ਦੇ ਚੌਥੇ ਪ੍ਰਧਾਨ ਮੰਤਰੀ ਬਣੇ ਅਤੇ ਉਨ੍ਹਾਂ ਪਹਿਲੀ ਵਾਰ ਗੈਰ-ਕਾਂਗਰਸੀ ਸਰਕਾਰ ਬਣਾਈ.
ਭਾਰਤੀ ਸੈਨਾ ਨੇ 1990 ਚ ਸ਼੍ਰੀਲੰਕਾ ਛੱਡ ਕੇ ਭਾਰਤ ਵਾਪਸੀ ਕੀਤੀ।
ਅੱਜ ਦੇ ਦਿਨ 2007 ਕੈਕੇਟ ਵਰਲਡ ਕਪ ਚ ਅਸਟ੍ਰੇਲੀਆ ਦੇ ਮੈਥਯੁ ਹੇਡਨ ਨੇ ਵਰਲਡ ਕਪ ਦਾ ਸੱਭ ਤੋਂ ਤੇਜ਼ ਸੈਂਕੜਾ ਬਣਾਇਆ ਸੀ।

ਹੁਣ ਇਕ ਨਜ਼ਰ 24 ਮਾਰਚ ਨੂੰ ਜਨਮੇ ਮਸ਼ਹੂਰ ਹਸਤੀਆਂ 'ਤੇ..
ਸੰਗੀਤਕਾਰ ਅਤੇ ਕਵਿ ਮੁੱਥੁਸਵਾਮੀ ਦੀਕਸ਼ੀਤ ਦਾ 24 ਮਾਰਚ 1775 ਨੂੰ ਜਨਮ ਹੋਇਆ।
ਬਾਲੀਵੁੱਡ ਸਟਾਰ ਇਮਾਰਨ ਹਾਸ਼ਮੀ 1979 ਨੂੰ ਪੈਦਾ ਹੋਏ।
ਭਾਰਤੀ ਹਾਕੀ ਖਿਡਾਰੀ ਏਡ੍ਰੀਅਨ ਡਿਸੂਜ਼ਾ ਦਾ 24 ਮਾਰਚ 1984 ਨੂੰ ਜਨਮ ਹੋਇਆ।


author

Shyna

Content Editor

Related News