ਇਤਿਹਾਸ ਦੀ ਡਾਇਰੀ : ਜਦੋਂ ਜਗਜੀਤ ਸਿੰਘ ਦੇ ਜਲੰਧਰ DAV ਕਾਲਜ ''ਚ ਹੋ ਗਏ ਚਰਚੇ (ਵੀਡੀਓ)

Saturday, Feb 08, 2020 - 10:18 AM (IST)

ਜਲੰਧਰ (ਬਿਊਰੋ):  ਅੱਜ 8 ਫਰਵਰੀ ਹੈ ਤੇ ਅੱਜ ਗੱਲ ਕਰਾਂਗੇ ਉਨ੍ਹਾਂ ਦੋ ਮਹਾਨ ਸਖਸ਼ੀਅਤਾਂ ਦੀ ਜਿਨ੍ਹਾਂ 'ਚੋਂ ਇਕ ਆਪਣੀਆਂ ਗਜ਼ਲਾਂ ਨਾਲ ਪੂਰੀ ਦੁਨੀਆ ਦਾ ਚਹੇਤਾ ਬਣਿਆ ਤੇ ਸਭ ਦਾ ਮਨ ਮੋਹ ਲਿਆ ਤੇ ਦੂਸਰੇ ਨੇ ਆਜ਼ਾਦ ਭਾਰਤ ਦੇ ਸਿੱਖਿਆ ਮਿਆਰ ਨੂੰ ਉਚਾ ਚੱਕਣ ਦੀ ਨੀਂਹ ਰਖੀ। ਇਸ ਐਪੀਸੋਡ 'ਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਜ਼ਲ ਕਿੰਗ ਜਗਜੀਤ ਸਿੰਘ ਦੀ।

ਜਗਜੀਤ ਸਿੰਘ ਦਾ ਜਨਮ 8 ਫਰਬਰੀ 1941 'ਚ ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਹੋਇਆ ਸੀ। ਉਨ੍ਹਾਂ ਦੀ ਚਾਰ ਭੈਣਾਂ ਅਤੇ ਦੋ ਭਰਾ ਸਨ। ਰਾਜਸਥਾਨ ਦੇ ਸ਼੍ਰੀ ਗੰਗਾਨਗਰ 'ਚ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਸੰਗੀਤ ਦੀ ਸਿੱਖਿਆ ਵੀ ਜਾਰੀ ਰੱਖੀ। ਉਨ੍ਹਾਂ ਨੇ 'ਪੰਡਿਤ ਸ਼ਕਣ ਲਾਲ ਸ਼ਰਮਾ' ਤੋਂ ਲਗਭਗ 2 ਸਾਲ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਗ਼ਜ਼ਲ ਕਿੰਗ ਜਗਜੀਤ ਸਿੰਘ ਨੇ ਗੁਰੁਦਆਰਿਆਂ 'ਚ ਭਜਨ ਗਾ ਕੇ ਆਪਣੇ ਸੰਗੀਤ ਦੇ ਸਫਰ ਦੀ ਸ਼ੁਰੁਆਤ ਕੀਤੀ । ਉਨ੍ਹਾਂ ਦੇ ਗਲੇ ਦੇ ਜਾਦੂ ਨੇ ਜਲੰਧਰ ਦੇ ਡੀ.ਏ.ਵੀ. ਕਾਲਜ 'ਚ ਉਨ੍ਹਾਂ ਦੀ ਫੀਸ ਮਾਫ ਕਰਾ ਦਿੱਤੀ । ਆਕਾਸ਼ਵਾਣੀ , ਜਲੰਧਰ ਵਿੱਚ ਉਨ੍ਹਾਂ ਨੂੰ ਵਿਅਵਸਾਇਕ ਤੌਰ 'ਤੇ ਗਾਉਣ ਦਾ ਮੌਕਾ ਮਿਲਿਆ , ਜਿੱਥੇ ਉਨ੍ਹਾਂ ਨੂੰ ਘੱਟ ਪੈਸਿਆਂ ਤੇ ਸਾਲ 'ਚ ਛੇ ਸਿੱਧੇ ਪ੍ਰਸਾਰਣ ਦਾ ਪ੍ਰਸਤਾਵ ਦਿੱਤਾ ਗਿਆ ।ਫਿਰ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ 1961 ਵਿਚ ਉਹ ਮੁੰਬਈ ਪੁੱਜੇ ਪਰ ਸਫਲਤਾ ਹੱਥ ਨਾ ਲੱਗਣ ਕਾਰਨ ਉਹਨਾਂ ਨੂੰ ਵਾਪਸ ਜਲੰਧਰ ਆਉਣਾ ਪਿਆ |ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਫਿਰ 1965 ਵਿਚ ਮੁੰਬਈ ਗਏ। ਇਸ ਵਾਰ ਐੱਚ.ਐੱਮ.ਵੀ. ਨੇ ਉਨ੍ਹਾਂ ਦੀਆਂ ਦੋ ਗ਼ਜ਼ਲਾਂ ਨੂੰ ਰਿਕਾਰਡ ਕੀਤਾ ।ਉਨ੍ਹਾਂ ਦੀ ਆਵਾਜ਼ ਦਾ ਦਰਦ ਤਨਹਾ ਦਿਲਾਂ ਦਾ ਦਰਦ ਮਿਟਾਉਂਦਾ ਸੀ। 'ਯੇ ਜਿੰਦਗੀ ਕਿਸੀ ਔਰ ਕੀ ,ਮੇਰੇ ਨਾਮ ਕਾ ਕੋਈ ਔਰ ਹੈ ' ,'ਹੋਟੋਂ ਸੇ ਛੂ ਲੋ ਤੁਮ' , ' ਤੁਮਕੋ ਦੇਖਾ ', 'ਹਜਾਰ ਬਾਰ ਰੁਕੇ ਹਮ , ਹਜਾਰ ਬਾਰ ਚਲੇ' , ਵਰਗੀ ਹਿਟ ਗਜਲਾਂ ਗਾ ਕੇ ਉਨ੍ਹਾਂ ਨੇ 70 ਦੇ ਦਸ਼ਕ ਵਿੱਚ ਆਪਣੀ ਪਹਿਚਾਣ ਬਣਾਈ । ਇਹ ਉਹ ਦੌਰ ਸੀ ਜਦੋਂ ਉਨ੍ਹਾਂ ਦੇ 80 -80 ਐਲਬਮ ਵੀ ਬਾਹਰ 'ਚ ਆਈਆਂ ।
ਇਸ ਵਕਤ  ਉਹ ਆਪਣੇ ਪੇਸ਼ੇਵਰ ਜੀਵਨ ਵਿੱਚ ਉਹ ਬੁਲੰਦੀਆਂ ਨੂੰ ਛੂ ਰਹੇ ਸਨ ਪਰ ਉਦੋਂ ਉਨ੍ਹਾਂ ਦੀ ਜਿੰਦਗੀ ਦੀ ਸਭ ਤੋਂ ਵੱਡੀ ਤਰਾਸਦੀ ਹੋ ਗਈ ਜਦੋਂ 1990 ਵਿੱਚ ਇੱਕ ਕਾਰ ਦੁਰਘਟਨਾ 'ਚ 18 ਸਾਲ ਦਾ ਉਨ੍ਹਾਂ ਦਾ ਇਕਲੌਤਾ ਪੁੱਤਰ ਵਿਵੇਕ ਮਾਰਿਆ ਗਿਆ ।ਦਰਦ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਘੇਰ ਕੇ ਵਿਰਾਮ ਲਗਾ ਦਿੱਤਾ ਪਰ ਜਗਜੀਤ ਆਪਣੇ ਦੁੱਖਾਂ ਨਾਲ ਫਿਰ ਵੀ ਹੌਸਲੇ ਨਾਲ ਲੜੇ ।ਦੱਸਣਾ ਬੰਦਾ ਹੈ ਕਿ ਪਦਮਭੂਸ਼ਣ ਨਾਲ ਸਨਮਾਨਿਤ ਉਹ ਇੱਕਮਾਤਰ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਕਵਿਤਾਵਾਂ ਨੂੰ ਆਪਣੇ ਦੋ ਐਲਬਮ ਨਵੀਂ ਦਿਸ਼ਾ ( 1999 ) ਅਤੇ ਸੰਵੇਦਨਾ ( 2002 ) ਵਿੱਚ ਆਪਣੀ ਆਵਾਜ਼ ਦਿੱਤੀ । ਅਖ਼ੀਰ 23 ਸਤੰਬਰ , 2011 ਵਿੱਚ ਜਗਜੀਤ ਸਿੰਘ ਗੁਲਾਮ ਅਲੀ ਨਾਲ ਸਟੇਜ ਤੇ ਪਰਫਾਰਮ ਕਰ ਰਹੇ ਸਨ ਤੇ ਅਚਾਨਕ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਦਾ ਅਟੈਕ ਹੋਇਆ ਤੇ ਉਹ ਦੋ ਹਫਤਿਆਂ ਲਈ ਕੌਮਾ 'ਚ ਚਲੇ ਗਏ।  10 ਅਕਤੂਬਰ ਨੂੰ ਲੀਲਾਵਤੀ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ।

ਚੰਡੀਗੜ੍ਹ ਦੇ ਰੋਜ਼ ਗਾਰਡਨ ਬਾਰੇ ਕੌਣ ਨਹੀਂ ਜਾਣਦਾ ,ਪਰ ਇਹ ਬਹੁਤ ਘੱਟ ਲੋਕ ਨੂੰ ਪਤਾ ਕਿ ਇਸ ਮਸ਼ਹੂਰ ਗਾਰਡਨ ਦਾ ਨਾਮ ਕਿਸ ਮਹਾਨ ਸਸਖੀਸ਼ਤ ਦੇ ਨਾਮ ਤੇ ਰੱਖਿਆ ਗਿਆ। ਇਹ ਵੀ ਤੁਹਾਨੂੰ ਦਸਾਂਗੇ ਨਾਲ ਹੀ ਤੁਹਾਨੂੰ ਦਸਾਂਗੇ ਕਿ ਆਜ਼ਾਦ ਭਾਰਤ ਦੇ ਇਕਲੌਤੇ  ਉਹ ਰਾਸ਼ਟਰਪਤੀ ਜੋ ਆਪਣਾ ਕਾਰਜਕਾਰ ਪੂਰਾ ਨਹੀਂ ਕਰ ਪਾਏ। ਅਸੀਂ ਗੱਲ ਕਰ ਰਹੇ ਹਾਂ  ਭਾਰਤੀ ਅਰਥ ਸ਼ਾਸਤਰੀ ਅਤੇ ਰਾਜਨੇਤਾ ਡਾ ਜ਼ਾਕਿਰ ਹੁਸੈਨ ਦੀ

ਡਾ. ਜ਼ਾਕਿਰ ਹੁਸੈਨ ਦਾ ਜਨਮ 8 ਫਰਵਰੀ 1897 ਨੂੰ  ਯੂ. ਪੀ. 'ਚ ਫਾਰੂਖਾਬਾਦ ਜ਼ਿਲੇ ਦੇ ਕਾਇਮਗੰਜ 'ਚ ਹੋਇਆ ਸੀ। ਡਾ.ਜ਼ਾਕਿਰ ਹੁਸੈਨ ਇੱਕ ਭਾਰਤੀ ਅਰਥ ਸ਼ਾਸਤਰੀ ਅਤੇ ਰਾਜਨੇਤਾ ਸੀ, ਜਿਸਨੇ 13 ਮਈ 1967 ਤੋਂ 3 ਮਈ 1969 ਨੂੰ ਆਪਣੀ ਮੌਤ ਤੱਕ, ਭਾਰਤ ਦੇ ਤੀਜੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਨ੍ਹਾਂ ਪਹਿਲਾਂ 1957 ਤੋਂ 1962 ਤੱਕ ਬਿਹਾਰ ਦੇ ਰਾਜਪਾਲ ਵਜੋਂ ਸੇਵਾ ਨਿਭਾਅ ਰਿਹਾ ਸੀ। ਅਤੇ 1962 ਤੋਂ 1967 ਤੱਕ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੇ ਵੀ ਰਹੇ। ਇਸ ਤੋਂ ਇਲਾਵਾਂ ਉਹ ਜਾਮੀਆ ਮਿਲਿਆ ਇਸਲਾਮੀਆ ਦੇ ਸਹਿ-ਸੰਸਥਾਪਕ ਵੀ ਰਹੇ, ਤੇ 1928 ਤੋਂ ਇਸਦੇ ਉਪ-ਕੁਲਪਤੀ ਵਜੋਂ ਸੇਵਾ ਨਿਭਾਏ। ਇਸ ਤਰ੍ਹਾਂ ਹੀ ਅਲੀਗੜ੍ਹ ਯੂਨੀਵਰਸਿਟੀ ਦੇ 1948 ਤੋਂ 1956 ਤੱਕ ਉਹ ਉੱਪ ਕੁਲਪਤੀ ਰਹੇ । ਉਨ੍ਹਾਂ ਨੂੰ 1963 ਵਿਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਜੋ ਕਿ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ਹੈ। ਦੱਸ ਦਈਏ ਚੰਡੀਗੜ੍ਹ ਵਿੱਚ ਰੋਜ਼ ਗਾਰਡਨ ਦਾ  ਦਾ ਨਾਮ ਡਾ ਜ਼ਾਕਿਰ ਹੁਸੈਨ ਦੇ ਨਾਮ ਤੇ ਰੱਖਿਆ ਗਿਆ ਹੈ ।  

8 ਫ਼ਰਵਰੀ: ਦੀਆ ਹੋਰ ਘਟਨਾਵਾਂ ਨੇ ਨਜ਼ਰ
1600 – ਵੈਟੀਕਨ ਨੇ ਵਿਦਵਾਨ ਜੋਰਦਾਨੋ ਬਰੂਨੋ ਨੂੰ ਮੌਤ ਦੀ ਸਜ਼ਾ ਸੁਣਾਈ।
1807 – ਨੈਪੋਲੀਅਨ ਨੇ ਆਈਲਾਊ ਦੇ ਮੈਦਾਨ 'ਚ ਰੂਸ ਦੀਆਂ ਫ਼ੌਜਾਂ ਨੂੰ ਜ਼ਬਰਦਸਤ ਹਾਰ ਦਿਤੀ।
1926 – ਵਾਲਟ ਡਿਜ਼ਨੀ ਸਟੂਡੀਓ ਕਾਇਮ ਹੋਇਆ।
1937 – ਪੰਜਾਬ ਲੇਖਕਾ ਕਾਨਾ ਸਿੰਘ ਦਾ ਜਨਮ।
1961 – ਪੰਡਿਤ ਨਹਿਰੂ ਤੇ ਫ਼ਤਿਹ ਸਿੰਘ ਵਿਚਕਾਰ ਮੁਲਾਕਾਤ ਹੋਈ।
2010 – ਪੰਜਾਬੀ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਸੰਤੋਖ ਸਿੰਘ ਧੀਰ ਦਾ ਦਿਹਾਂਤ।
2016 – ਭਾਰਤ ਦਾ ਉਰਦੂ ਸ਼ਾਇਰ ਨਿਦਾ ਫ਼ਾਜ਼ਲੀ ਦਾ ਦਿਹਾਂਤ।


author

Shyna

Content Editor

Related News