ਇਤਿਹਾਸ ਦੀ ਡਾਇਰੀ: ਮਜ਼ਦੂਰ ਧੀ ਦੇ ਵਿਸ਼ਵ ਦੀ ਨੰਬਰ ਇਕ ਬਾਕਸਿੰਗ ਚੈਂਪੀਅਨ ਬਣਨ ਦੀ ਕਹਾਣੀ (ਵੀਡੀਓ)

Sunday, Mar 01, 2020 - 10:39 AM (IST)

ਜਲੰਧਰ (ਬਿਊਰੋ): ਨਮਸਕਾਰ, ਤੁਸੀਂ ਦੇਖ ਰਹੇ ਹੋ ਇਤਿਹਾਸ ਦੀ ਡਾਇਰੀ ਅਤੇ ਅੱਜ ਅਸੀਂ ਗੱਲ ਕਰਾਂਗੇ ਮੈਰੀ ਕਾਮ ਦੀ। ਇਹ ਤਮਾਮ ਸਲਾਹਾਂ ਹਰ ਕੁੜੀ ਵਾਂਗ ਮੈਰੀ ਕੋਮ ਨੂੰ ਵੀ ਦਿੱਤੀਆਂ ਗਈਆਂ ਪਰ ਉਹ ਨਾਂ ਤਾਂ ਰੁਕੀ ਅਤੇ ਨਾਂ ਹੀ ਝੁਕੀ। ਇਨ੍ਹਾਂ ਸਾਰੇ ਸਵਾਲਾਂ ਦੇ ਅੱਗੇ ਉਹ ਚੱਟਾਨ ਵਾਂਗ ਡਟੀ ਰਹੀ ਤੇ ਬਣ ਗਈ ਦੇਸ਼ ਅਤੇ ਦੁਨੀਆ ਦੀ ਸਭ ਤੋਂ ਵੱਡੀ ਬਾਕਸਿੰਗ ਖਿਡਾਰਣ। ਖੇਡਾਂ ਵਿਚ ਮੈਰੀ ਕੌਮ ਦੀਆਂ ਉਪਲੱਬਧੀਆਂ ਦੱਸਣ ਜਾਈਏ ਤਾਂ ਸਵੇਰ ਤੋਂ ਸ਼ਾਮ ਹੋ ਜਾਏਗੀ ਪਰ ਕੋਸ਼ਿਸ਼ ਹੈ ਕਿ ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਸੰਘਰਸ਼ ਦੀ ਕਹਾਣੀ ਦੇ ਕੁਝ ਪੰਨਿਆ ਨਾਲ ਰੂਬਰੂ ਕਰਵਾ ਸਕੀਏ। ਇਸ ਤੋਂ ਇਲਾਵਾ ਅੱਜ ਦੇ ਦਿਨ ਹੋਰ ਕੀ ਖਾਸ ਹੋਇਆ। ਉਸ ਬਾਰੇ ਵੀ ਦੱਸਾਂਗੇ ਤਾਂ ਫਿਰ ਜੁੜੇ ਸਾਡੇ ਨਾਲ...

ਆਈਰਨ ਲੇਡੀ ਮੈਰੀ ਕੌਮ
ਵਰਲਡ ਬਾਕਸਿੰਗ ਚੈਂਪੀਅਨ, ਉਲੰਪਿਕ ਚੈਂਪੀਅਨ, ਬਾਕਸਿੰਗ ਅਕੈਡਮੀ ਦੀ ਮਾਲਕਿਨ, ਸਾਂਸਦ, ਮਾਂ ਅਤੇ ਪਤਨੀ ਇਨ੍ਹਾਂ ਸਾਰੀਆਂ ਭੂਮਿਕਾਵਾਂ ਨਿਭਾਉਣ ਵਾਲੀ ਮੈਰੀ ਕੌਮ ਦਾ ਅੱਜ ਜਨਮ ਦਿਨ ਹੈ।
ਪੂਰਾ ਨਾਂ: ਮੈਂਗਤੇ ਚੰਗਨੇਈਜੈਂਜ ਮੈਰੀ ਕਾਮ ਯਾਨੀ ਐਮ. ਸੀ. ਮੈਰੀ ਕੌਮ
ਪੇਸ਼ਾ: ਬਾਕਸਿੰਗ ਖਿਡਾਰੀ
ਜਨਮ: 1 ਮਾਰਚ 1983

ਜਨਮ ਸਥਾਨ: ਕਾਂਗਥੇਈ, ਮਣੀਪੁਰ, ਭਾਰਤ
ਮੈਰੀ ਕੌਮ ਦਾ ਪੂਰਾ ਨਾਂ ਮੈਂਗਤੇ ਚੰਗਨੇਈਜੈਂਜ ਮੈਰੀ ਕਾਮ ਯਾਨੀ ਐਮ. ਸੀ. ਮੈਰੀ ਕੌਮ ਹੈ। ਪੇਸ਼ੇ ਤੋਂ ਬਾਕਸਿੰਗ ਖਿਡਾਰੀ ਮੈਰੀ ਕੌਮ ਦਾ ਜਨਮ ਮਣੀਪੁਰ ਦੇ ਕਾਂਗਥੇਈ ਵਿਖੇ 1 ਮਾਰਚ 1983  ਹੋਇਆ। ਮੈਰੀ ਕੌਮ ਦੇ ਪਿਤਾ ਇਕ ਗਰੀਬ ਕਿਸਾਨ ਸੀ ਤੇ ਮਾਂ ਵੀ ਸ਼ਾਲ ਬਣ ਕੇ ਘਰ ਦਾ ਗੁਜ਼ਾਰਾ ਤੋਰਦੀ ਸੀ। ਮੈਰੀ ਕੌਮ ਦਾ ਵਿਆਹ 2005 ਵਿਚ ਓਨਲੇਰ ਕਾਮ ਨਾਲ ਹੋਇਆ। ਦੋਹਾਂ ਦੇ ਤਿੰਨ ਬੱਚੇ ਹਨ। ਪਰ ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਮੈਰੀ ਕੌਮ ਦੀ ਖੇਡ ਵਿਚ ਕੋਈ ਗਿਰਾਵਟ ਨਹੀਂ ਆਈ ਤੇ ਉਸ ਨੇ ਸਾਬਤ ਕਰ ਦਿੱਤਾ ਮਾਂ ਬਣਨ ਤੋਂ ਬਾਅਦ ਵੀ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ।
ਚਾਰ ਭੈਣ ਭਰਾਵਾਂ 'ਚੋਂ ਸਭ ਤੋਂ ਵੱਡੀ ਮੈਰੀ ਕੌਮ ਨੇ ਸ਼ਾਲ ਦੇ ਨਾਲ-ਨਾਲ ਵੱਡੇ ਸੁਪਨੇ ਕਦੋਂ ਬੁਣ ਲਏ ਕਿਸੇ ਨੂੰ ਪਤਾ ਨਹੀਂ ਲੱਗਿਆ।

1998 ਵਿਚ ਜਦੋਂ ਮਣੀਪੁਰ ਦੇ ਬਾਕਸਰ ਡਿੰਗਕੋ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਤਾਂ ਮੈਰੀ ਕੌਮ ਦੇ ਸੁਪਨਿਆਂ ਨੂੰ ਵੀ ਖੰਭ ਲੱਗ ਗਏ.। ਇਸ ਤੋਂ ਅਗਲੇ ਦਿਨ ਹੀ ਉਹ ਕੋਚ ਐਮ ਨਰਜੀਤ ਸਿੰਘ ਤੋਂ ਬਾਕਸਿੰਗ ਸਿੱਖਣ ਚਲੀ ਗਈ। 16 ਸਾਲਾਂ ਲੜਕੀ ਦੀ ਬਾਕਸਿੰਗ ਸਿੱਖਣ ਦੀ ਜ਼ਿੱਦ ਦੇਖ ਕੇ ਨਰਜੀਤ ਨੂੰ ਉਸ ਨੂੰ ਬਾਕਸਿੰਗ ਸਿਖਾਉਣ ਲਈ ਮਜ਼ਬੂਰ ਕਰ ਦਿੱਤਾ। ਕੁੜੀ ਹੋਣ ਕਰਕੇ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਮੈਰੀ ਕੌਮ ਬਾਕਸਿੰਗ ਵਰਗੀ ਖੇਡ ਵਿਚ ਜਾਵੇ...ਸੋ 2 ਸਾਲਾਂ ਤੱਕ ਉਹ ਕਿਸੇ ਨੂੰ ਬਿਨਾਂ ਦੱਸੇ ਬਾਕਸਿੰਗ ਦੀ ਟਰੇਨਿੰਗ ਲੈਂਦੀ ਰਹੀ....  

2000 ਵਿਚ ਮੈਰੀ ਕੌਮ ਵੀਮੈਨ ਬਾਕਸਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ, ਤਾਂ ਅਖਬਾਰ ਵਿਚ ਛਪੀ ਉਸ ਦੀ ਫੋਟੋ ਨੇ ਪਰਿਵਾਰ ਅੱਗੇ ਉਸ ਦੀ ਪੋਲ ਖੋਲ੍ਹ ਦਿੱਤੀ। ਪਿਤਾ ਨੇ ਖੇਡਣ ਤੋਂ ਰੋਕਿਆ ਪਰ ਨਹੀਂ ਰੁਕੀ, ਆਪਣੇ ਫੌਲਾਦੀ ਇਰਾਦਿਆਂ 'ਤੇ ਟਿਕੀ ਰਹੀ।ਮੈਰੀ ਕੌਮ ਦੇ ਰਿਕਾਰਡ ਅਤੇ ਮੈਡਲਾਂ ਦੀ ਗੱਲ ਕਰੀਏ ਤਾਂ ਮੈਰੀ ਕੌਮ ਮਹਿਲਾ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿਚ 6 ਵਾਰ ਗੋਲਡ ਮੈਡਲ ਜਿੱਤਣ ਵਾਲੀ ਇਕਲੌਤੀ ਮਹਿਲਾ ਵਰਲਡ ਚੈਂਪੀਅਨਸ਼ਿਪ ਵਿਚ 8 ਵਾਰ ਕੋਈ ਵੀ ਮੈਡਲ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਜਾਂ ਪੁਰਸ਼, ਉਲੰਪਿਕ ਲਈ 2012 ਵਿਚ ਕੁਆਲੀਫਾਈ ਕਰਨ ਤੇ ਬਰੋਨਜ਼ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਾਕਸਰ, ਏਸ਼ੀਅਨ ਗੇਮਜ਼ ਵਿਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਾਕਸਰ ਤੇ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿਚ ਪੰਜ ਗੋਲਡ ਜਿੱਤਣ ਵਾਲੀ ਇਕਲੌਤੀ ਭਾਰਤੀ। ਇਹ ਸਾਰੇ ਮੈਡਲ ਤੇ ਖਿਤਾਬ ਇਹ ਦੱਸਣ ਲਈ ਕਾਫੀ ਹਨ ਕਿ ਮੈਰੀ ਕੌਮ ਨੂੰ ਆਈਰਨ ਲੇਡੀ ਜਾਂ ਮੈਗਨੀਫਿਸੈਂਟ ਮੈਰੀ ਕਿਉਂ ਕਿਹਾ ਜਾਂਦਾ ਹੈ।

ਮੈਰੀ ਕੌਮ ਦੇ ਰਿਕਾਰਡ
ਵਰਲਡ ਚੈਂਪੀਅਨਸ਼ਿਪ
6 ਗੋਲਡ ਮੈਡਲ
1 ਸਿਲਵਰ ਮੈਡਲ
1 ਬਰੋਨਜ਼ ਮੈਡਲ
ਉਲੰਪਿਕ ਗੇਮਜ਼
1 ਬਰੋਨਜ਼ ਮੈਡਲ (2012)
ਏਸ਼ੀਅਨ ਗੇਮਜ਼
1 ਗੋਲਡ ਮੈਡਲ (2014)
1 ਬਰੋਨਜ਼ ਮੈਡਲ (2010)
ਏਸ਼ੀਅਨ ਚੈਂਪੀਅਨਸ਼ਿਪ
5 ਗੋਲਡ ਮੈਡਲ
1 ਸਿਲਵਰ ਮੈਡਲ ਲੰਡਨ ਓਲੰਪਿਕਸ 2012 ਵਿਚ ਭਾਰਤ ਲਈ ਮੈਡਲ ਜਿੱਤ ਕੇ 29 ਸਾਲਾਂ ਦੋ ਬੱਚਿਆਂ ਦੀ ਮਾਂ ਨੇ ਸਭ ਦਾ ਦਿਲ ਹੀ ਜਿੱਤ ਲਿਆ। ਇਸ ਤੋਂ ਇਲਾਵਾ ਖੇਡਾਂ ਵਿਚ ਆਪਣੇ ਯੋਗਦਾਨ ਲਈ ਮੈਰੀ ਕੌਮ ਪਦਮ ਭੂਸ਼ਣ, ਪਦਮ ਸ਼੍ਰੀ, ਅਰਜੁਨ ਪੁਰਸਕਾਰ, ਰਾਜੀਵ ਗਾਂਧੀ ਖੇਡ ਰਤਨ ਤੋਂ ਇਲਾਵਾ ਕਈ ਐਵਾਰਡ ਤੇ ਮਾਨ ਸਨਮਾਨ ਵੀ ਹਾਸਲ ਕਰ ਚੁੱਕੀ ਹੈ....

ਐਵਾਰਡ ਤੇ ਮਾਣ-ਸਨਮਾਨ
2013-ਪਦਮ ਭੂਸ਼ਣ
2010- ਪਦਮ ਸ਼੍ਰੀ
2003-ਅਰਜੁਨ ਪੁਰਸਕਾਰ
2009- ਰਾਜੀਵ ਗਾਂਧੀ ਖੇਡ ਰਤਨ
2009-- ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਵੱਲੋਂ ਮਹਿਲਾ ਬਾਕਸਿੰਗ ਦੀ ਅੰਬੈਸਡਰ
2010--   ਸਪੋਰਟਸ ਵਿਮੈਨ ਆਫ ਦਿ ਈਅਰ ਐਵਾਰਡ
26 ਅਪ੍ਰੈਲ 2016 ਨੂੰ ਮੈਰੀ ਕੌਮ ਨੂੰ ਰਾਜ ਸਭਾ ਮੈਂਬਰ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ।
ਮੈਰੀ ਕੌਮ ਦੇਸ਼ ਦੀਆਂ ਔਰਤਾਂ ਲਈ ਇਕ ਮਿਸਾਲ ਹੈ ਤੇ ਉਸ ਦੇ ਜੀਵਨ 'ਤੇ ਮੈਰੀ ਕੌਮ ਫਿਲਮ ਵੀ ਬਣ ਚੁੱਕੀ ਹੈ, ਜਿਸ ਵਿਚ ਪ੍ਰਿਅੰਕਾ ਚੋਪੜਾ ਨੇ ਮੈਰੀ ਕੌਮ ਦੀ ਭੂਮਿਕਾ ਵਿਚ ਸੀ।

ਸੁਸ਼ਾਸਨ ਬਾਬੂ
ਨਿਤਿਸ਼ ਕੁਮਾਰ

ਬਿਹਾਰ ਦੇ ਮੁੱਖ ਮੰਤਰੀ ਦੇ ਜਨਤਾ ਦਲ ਯੂਨਾਈਟਿਡ ਦੇ ਨੇਤਾ ਨਿਤਿਸ਼ ਕੁਮਾਰ ਦਾ ਜਨਮ ਇਸ ਦਿਨ ਯਾਨੀ ਕਿ 1 ਮਾਰਚ 1951 ਨੂੰ ਹੋਇਆ। ਨਿਤਿਸ਼ ਕੁਮਾਰ ਦੀ ਜਨਤਾ ਦਲ ਪਾਰਟੀ ਭਾਜਪਾ ਨਾਲ ਜੁੜੀ ਹੋਈ ਹੈ। ਵਧੀਆ ਢੰਗ ਨਾਲ ਸਾਸ਼ਨ ਚਲਾਉਣ ਕਾਰਨ ਨਿਤਿਸ਼ ਨੂੰ ਸੁਸ਼ਾਸ਼ਨ ਬਾਬੂ ਵੀ ਕਿਹਾ ਜਾਂਦਾ ਹੈ।
ਨਿਤਿਸ਼ ਕੁਮਾਰ ਛੇ ਵਾਰ ਬਿਹਾਰ ਦੇ ਮੁੱਖ ਮੰਤਰੀ ਬਣ ਚੁੱਕੇ ਹਨ, ਜਿਨ੍ਹਾਂ 'ਚੋਂ ਉਨ੍ਹਾਂ ਨੇ ਦੋ ਵਾਰ ਆਪਣਾ ਸ਼ਾਸ਼ਨਕਾਲ ਪੂਰਾ ਕੀਤਾ ਤੇ ਫਿਲਹਾਲ 2017 ਤੋਂ ਉਨ੍ਹਾਂ ਦਾ ਸਾਸ਼ਨਕਾਲ ਜਾਰੀ ਹੈ।
ਪੰਜਾਬੀ ਸਾਹਿਤ ਦੀ ਰੀੜ੍ਹ ਦੀ ਹੱਡੀ

ਕਰਤਾਰ ਸਿੰਘ ਦੁੱਗਲ
ਪੰਜਾਬੀ, ਉਰਦੂ ਤੇ ਹਿੰਦੂ ਦੇ ਮਹਾਨ ਲੇਖਕ ਕਰਤਾਰ ਸਿੰਘ ਦੁੱਗਲ ਦਾ ਜਨਮ 1 ਮਾਰਚ 1917 ਨੂੰ  ਪਾਕਿਸਤਾਨ ਦੇ ਰਾਵਲਪਿੰਡੀ ਜ਼ਿਲੇ ਦੇ ਧਮਿਆਲ ਪਿੰਡ ਵਿਖੇ ਹੋਇਆ। ਦੁੱਗਲ ਛੋਟੀਆਂ ਕਹਾਣੀਆਂ, ਨਾਵਲ , ਡਰਾਮੇ ਅਤੇ ਨਾਟਕ ਲਿਖ ਚੁੱਕੇ ਨੇ। ਜਿਨ੍ਹਾਂ ਦਾ ਕਈ ਵਿਦੇਸ਼ੀ ਭਾਸ਼ਾਵਾਂ ਵਿਚ ਤਰਜਮਾ ਵੀ ਕੀਤਾ ਗਿਆ ਹੈ। ਦੁੱਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ।
ਪੰਜਾਬੀ ਸਾਹਿਤ ਨੂੰ ਦੇਣ ਦੇ ਕਾਰਨ ਉਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਰੀੜ੍ਹ ਦੀ ਹੱਡੀ ਵੀ ਕਿਹਾ ਜਾਂਦਾ ਹੈ।
ਸਾਹਿਤ ਨੂੰ ਦਿੱਤੀ ਉਨ੍ਹਾਂ ਦੀ ਦੇਣ ਕਾਰਨ ਕਰਤਾਰ ਸਿੰਘ ਦੁੱਗਲ ਨੂੰ 1988 ਵਿਚ ਪਦਮ ਭੂਸ਼ਣ ਐਵਾਰਡ ਨਾਲ ਨਿਵਾਜ਼ਿਆ ਗਿਆ। 2007 ਵਿਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ।
ਕਹਾਣੀ ਸਗ੍ਰਹਿ ਇਕ ਛਿੱਟ ਚਾਨਣ ਦੀ ਲਈ 1965 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
ਉਹ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ।

ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ
ਹਾਲ ਮੁਰੀਦਾਂ ਦਾ
ਉੱਪਰ ਦੀ ਮੰਜ਼ਿਲ
ਮਿੱਟੀ ਮੁਸਲਮਾਨ ਦੀ
ਸਰਬੱਤ ਦਾ ਭਲਾ
ਪੁੰਨਿਆਂ ਦੀ ਰਾਤ


author

Shyna

Content Editor

Related News