ਇਤਿਹਾਸ ਦੀ ਡਾਇਰੀ: ਅੱਜ ਦੇ ਦਿਨ ਹੀ ਸਚਿਨ ਤੇਂਦੂਲਕਰ ਨੇ ਹਾਸਲ ਕੀਤੀ ਸੀ ਉਪਲੱਬਧੀ (ਵੀਡੀਓ)

Monday, Mar 16, 2020 - 10:35 AM (IST)

ਜਲੰਧਰ (ਬਿਊਰੋ): 1ਸਾਲ, ਮਹੀਨੇ, ਹਫਤੇ ਤੇ ਤਾਰੀਖ, ਕਦੇ ਕਿਸੇ ਦੇ ਰੋਕਿਆਂ ਨਹੀਂ ਰੁਕਦੇ, ਆਉਂਦੇ ਤੇ ਚਲੇ ਜਾਂਦੇ ਹਨ, ਪਰ ਹਾਂ ਜੇਕਰ ਕੁਝ ਰੁਕਦਾ ਹੈ ਤਾਂ ਉਹ ਹਨ ਯਾਦਾਂ, ਜੋ ਅੱਜ ਦੀ ਤਾਰੀਖ ਨਾਲ ਜੁੜੀਆਂ ਹਨ। ਅੱਜ ਅਸੀਂ ਗੱਲ ਕਰਾਂਗੇ 16 ਮਾਰਚ ਦੀ ਜੋ ਸੁਨਹਿਰੀ ਅੱਖਰਾਂ ਦੇ ਨਾਲ ਹਮੇਸ਼ਾ-ਹਮੇਸ਼ਾ ਲਈ 'ਇਤਿਹਾਸ ਦੀ ਡਾਇਰੀ' 'ਚ ਦਰਜ ਹੋ ਗਈ, ਆਓ ਜਾਣਦੇ ਹਾਂ ਕਿਵੇਂ…?

ਮਾਸਟਰ ਦਾ ਬਲਾਸਟਰ
ਇਹ ਓਹ ਸਾਲ, ਮਹੀਨਾ ਤੇ ਤਾਰੀਖ ਹੈ ਜੋ ਭਾਰਤੀ ਕ੍ਰਿਕੇਟ ਦੇ ਸੁਨਹਿਰੀ ਇਤਿਹਾਸ 'ਚ ਦਰਜ ਹੈ, ਤੇ ਜਿਸਨੇ ਇਸ ਤਾਰੀਖ ਨੂੰ ਖਾਸ ਬਣਾਇਆ ਹੈ ਉਹ ਨੇ ਭਾਰਤ 'ਚ ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ-ਬਲਾਸਟਰ ਸਚਿਨ ਤੇਂਦੂਲਕਰ।16 ਮਾਰਚ 2012 ਹੀ ਉਹ ਤਾਰੀਖ ਹੈ ਜਦੋਂ ਸਚਿਨ ਤੇਂਦੂਲਕਰ ਨੇ ਸ਼ਤਕਾਂ ਦਾ ਸ਼ਤਕ ਪੂਰਾ ਕੀਤਾ ਸੀ। ਯਾਨੀ ਇੰਟਰਨੈਸ਼ਨਲ ਕਰੀਅਰ 'ਚ 100 ਵਾਰ ਸੈਂਚੁਰੀ ਲਗਾਈ। ਇਹ ਕਾਰਨਾਮਾ ਕਰਨ ਵਾਲੇ ਸਚਿਨ ਤੇਂਦੂਲਕਰ ਦੁਨੀਆ ਦੇ ਇਕਲੌਤੇ ਕ੍ਰਿਕੇਟਰ ਹਨ। ਦੁਨੀਆ ਦਾ ਕੋਈ ਵੀ ਬੱਲੇਬਾਜ਼ ਸਚਿਨ ਤੇਂਦੂਲਕਰ ਦੇ ਇਸ ਰਿਕਾਰਡ ਦੇ ਨੇੜੇ-ਤੇੜੇ ਵੀ ਨਹੀਂ ਹੈ।

ਕਦੋਂ, ਕਿਵੇਂ ਤੇ ਕਿਸਦੇ ਖਿਲਾਫ ਬਣਾਇਆ ਰਿਕਾਰਡ?
16 ਮਾਰਚ 2012 ਨੂੰ ਮੀਰਪੁਰ ਦਾ ਸ਼ੇਰੇ-ਏ-ਬਾਂਗਲਾ ਸਟੇਡੀਅਮ ਉਸ ਇਤਿਹਾਸ ਦਾ ਗਵਾਹ ਬਣਿਆ ਸੀ ਜਦੋਂ ਬੰਗਲਾਦੇਸ਼ ਖਿਲਾਫ ਖੇਡੇ ਜਾ ਰਹੇ ਕ੍ਰਿਕੇਟ ਮੈਚ 'ਚ ਸਚਿਨ ਤੇਂਦੂਲਕਰ ਨੇ ਆਪਣੇ ਕਰੀਅਰ ਦਾ 100ਵਾਂ ਸੈਂਕੜਾ ਜੜਿਆ ਸੀ। ਉਸ ਮੈਚ 'ਚ ਸਚਿਨ ਨੇ 147 ਗੇਂਦਾਂ 'ਚ 114 ਦੌੜਾਂ ਦੀ ਪਾਰੀ ਖੇਡੀ ਸੀ। 99 ਤੋਂ 100 ਸ਼ਤਕ ਪੂਰੇ ਕਰਨ ਲਈ ਸਚਿਨ ਤੇਂਦੂਲਕਰ ਨੂੰ 1 ਸਾਲ 4 ਦਿਨ ਦਾ ਇੰਤਜ਼ਾਰ ਕਰਨਾ ਪਿਆ। ਹਾਲਾਂਕਿ ਸਚਿਨ ਨੇ ਇਤਿਹਾਸ ਜ਼ਰੂਰ ਰਚਿਆ ਪਰ ਭਾਰਤ ਇਹ ਮੈਚ ਹਾਰ ਗਿਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 289 ਦੌੜਾਂ ਬਣਾਈਆਂ, ਜਿਸਦੇ ਜਵਾਬ 'ਚ ਬੰਗਲਾਦੇਸ਼ ਦੀ ਟੀਮ 4 ਗੇਂਦਾਂ ਬਾਕੀ ਰਹਿੰਦਿਆਂ ਹੀ ਮੈਚ ਜਿੱਤ ਗਈ।

ਬੇਮਿਸਾਲ ਸਚਿਨ ਤੇ ਬੇਜੋੜ ਰਿਕਾਰਡ
ਸਚਿਨ ਤੇਂਦੂਲਕਰ ਦੇ ਕ੍ਰਿਕੇਟ ਇਤਿਹਾਸ 'ਚ ਸਭ ਤੋਂ ਵੱਧ ਸ਼ਤਕ ਹਨ। ਸਚਿਨ  664 ਮੈਚਾਂ 'ਚ 100 ਸ਼ਤਕ ਜੜ ਕੇ ਰਿਟਾਇਰ ਹੋ ਚੁੱਕੇ ਹਨ। ਸਚਿਨ ਤੇਂਦੂਲਕਰ ਤੋਂ ਬਾਅਦ ਰਿੱਕੀ ਪੌਂਟਿੰਗ ਦਾ ਨਾਮ ਆਉਂਦਾ ਹੈ, ਜਿਨਾਂ ਨੇ 560 ਮੈਚਾਂ 'ਚ 71 ਸ਼ਤਕ ਜੜੇ ਨੇ। ਇਸ ਤੋਂ ਬਾਅਦ 63 ਸ਼ਤਕਾਂ ਨਾਲ ਤੀਸਰੇ ਨੰਬਰ 'ਤੇ ਕੁਮਾਰ ਸੰਗਾਕਾਰਾ ਤੇ 62 ਸ਼ਤਕਾਂ ਨਾਲ ਜੈਕ ਕੈਲਿਕ ਚੌਥੇ ਨੰਬਰ 'ਤੇ ਹਨ। ਮੌਜੂਦਾ ਸਮੇਂ 'ਚ ਵਿਰਾਟ ਕੋਹਲੀ ਦੇ 70 ਅੰਤਰਰਾਸ਼ਟਰੀ ਸ਼ਤਕ ਹਨ, ਜਿਨਾਂ ਤੋਂ ਅੱਗੇ ਰਿੱਕੀ ਪੌਂਟਿੰਗ ਤੇ ਸਚਿਨ ਤੇਂਦੂਲਕਰ ਹਨ।

ਸਚਿਨ ਦਾ ਇੰਟਰਨੈਸ਼ਨਲ ਕ੍ਰਿਕੇਟ ਕਰੀਅਰ
ਸਚਿਨ ਤੇਂਦੂਲਕਰ ਨੇ ਆਪਣੇ ਕੌਮਾਂਤਰੀ ਕ੍ਰਿਕੇਟ ਕਰੀਅਰ 'ਚ 463 ਵਨ-ਡੇ ਮੈਚਾਂ 'ਚ 18,426 ਦੌੜਾ ਬਣਾਈਆਂ ਹਨ, ਜਿਨਾਂ 'ਚ 96 ਅਰਧ-ਸ਼ਤਕ, 49 ਸ਼ਤਕ ਤੇ 1 ਦੋਹਰਾ ਸ਼ਤਕ ਦਰਜ ਹੈ।
ਇਸੇ ਤਰ੍ਹਾਂ ਸਚਿਨ ਨੇ 200 ਕੌਮਾਂਤਰੀ ਟੈਸਟ ਮੈਚਾਂ 'ਚ 15,921 ਦੌੜਾਂ ਬਣਾਈਆਂ। ਜਿਨਾਂ 'ਚ 68 ਅਰਧ ਸ਼ਤਕ, 51 ਸ਼ਤਕ ਤਟ 6 ਦੋਹਰੇ ਸ਼ਤਕ ਦਰਜ ਹਨ।
ਸਚਿਨ ਤੇਂਦੂਲਕਰ ਨੇ ਆਪਣੇ ਸੈਂਕੜੇ ਮੈਚਾਂ ਦੇ ਲੰਬੇ-ਚੌੜੇ ਕਰੀਅਰ 'ਚ ਮਹਿਜ਼ ਇੱਕ ਹੀ ਇੰਟਰਨੈਸ਼ਨਲ ਟੀ-20 ਮੈਚ ਖੇਡਿਆ ਹੈ, ਜਿਸ 'ਚ ਉਨਾਂ ਨੇ 10 ਦੌੜਾਂ ਬਣਾਈਆਂ ਸਨ।
16 ਮਾਰਚ 1942 ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਹੈਰਲਡ ਵਿਲਸਨ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਲੇਬਰ ਪਾਰਟੀ ਨਾਲ ਸਬੰਧ ਰੱਖਣ ਵਾਲੇ ਹੈਰਲਡ ਵਿਲਸਨ 8 ਸਾਲ ਤੱਕ ਬ੍ਰਿਟੇਨ ਦੇ ਪੀਐਮ ਰਹੇ ਸੀ।
16 ਮਾਰਚ 1988 ਜ਼ਹਿਰੀਲੀ ਗੈਸ ਨਾਲ ਕੈਮੀਕਲ ਹਥਿਆਰ ਬਣਾਉਣ ਦਾ ਪਤਾ ਚੱਲਿਆ।
16 ਮਾਰਚ 1989 ਨੂੰ ਮਿਸਰ 'ਚ 4400 ਸਾਲ ਪੁਰਾਣੀ ਮਮੀ ਮਿਲੀ ਸੀ।
16 ਮਾਰਚ 1910 ਨੂੰ ਇਫਤਿਹਾਰ ਅਲੀ ਖਾਲ ਪਟੌਦੀ ਦਾ ਜਨਮ ਹੋਇਆ ਸੀ।
ਭਾਰਤ ਤੇ ਇੰਗਲੈਂਡ ਦੋਵਾਂ ਦੇਸ਼ਾਂ ਲਈ ਕ੍ਰਿਕੇਟ ਖੇਡਣ ਵਾਲੇ ਉਹ ਇਕਲੌਤੇ ਕ੍ਰਿਕੇਟਰ ਸਨ।


author

Shyna

Content Editor

Related News