ਇਤਿਹਾਸ ਦੀ ਡਾਇਰੀ: ਸਮਝੌਤਾ ਐਕਸਪ੍ਰੈੱਸ ਬਲਾਸਟ, ਬਦਲੇ ਦੀ ਅੱਗ ਨੇ ਨਿਗਲੇ ਕਈ ਮਾਸੂਮ (ਵੀਡੀਓ)

02/18/2020 10:38:32 AM

ਜਲੰਧਰ (ਬਿਊਰੋ): ਸਵਾਮੀ ਵਿਵੇਕਾਨੰਦ ਨੂੰ ਆਧੁਨਿਕ ਯੁਗ 'ਚ ਨੌਜਵਾਨਾਂ ਲਈ ਇੱਕ ਆਦਰਸ਼ ਪ੍ਰੇਰਣਾ ਦਾ ਸਰੋਤ ਮਨਾਇਆ ਜਾਂਦਾ ਹੈ ਪਰ ਕੀ ਤੁਸੀਂ ਉਸ ਮਹਾਨ ਸ਼ਖਸੀਅਤ ਬਾਰੇ ਜਾਣਦੇ ਹੋ,ਜਿਨ੍ਹਾਂ ਦੀ ਸਿੱਖਿਆ ਨੇ ਵਿਵੇਕਾਨੰਦ ਜੀ ਨੂੰ ਵਿਸ਼ਵ ਸੇਵਾ ਲਈ ਪ੍ਰੇਰਿਤ ਕੀਤਾ। ਜੇਕਰ ਨਹੀਂ ਤਾਂ 'ਇਤਿਹਾਸ ਦੀ ਡਾਇਰੀ' ਦੇ ਅੱਜ ਦੇ ਐਪੀਸੋਡ 'ਚ ਅਸੀਂ ਗੱਲ ਕਰਾਂਗੇ ਸਵਾਮੀ ਵਿਵੇਕਾਨੰਦ ਨਾਲ ਸਭ ਤੋਂ ਜ਼ਿਆਦਾ ਲਗਾਵ ਰੱਖਣ ਵਾਲੇ ਉਨ੍ਹਾਂ ਦੇ ਗੁਰੂ ਸਵਾਮੀ ਰਾਮਕ੍ਰਿਸ਼ਣ ਪਰਮਹੰਸ ਦੀ,ਜਿਨ੍ਹਾਂ ਦਾ ਅੱਜ ਦੇ ਦਿਨ ਯਾਨੀ ਕਿ 18 ਫਰਵਰੀ ਨੂੰ ਜਨਮ ਹੋਇਆ ਸੀ ਇਸਦੇ ਨਾਲ ਹੀ ਗੱਲ ਕਰਾਂਗੇ ਅੱਜ ਦੇ ਹੀ ਦਿਨ ਸਮਝੌਤਾ ਐਕਸਪ੍ਰੈਸ ਟ੍ਰੇਨ 'ਚ ਹੋਏ ਬੰਬ ਬਲਾਸਟ ਦੀ, ਜਿਸ 'ਚ ਕਈ ਮਾਸੂਮਾਂ ਨੂੰ ਆਪਣੀ ਜਾਨ ਗਵਾਣੀ ਪਈ। ਅੱਜ ਗੱਲ ਕਰਾਂਗੇ ਉਸ ਦੁਖਦਾਈ ਘਟਨਾ ਦੀ ਜਿਸਨੇ ਹਰ ਇੱਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। 18 ਫਰਵਰੀ 2007 ਨੂੰ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਟ੍ਰੇਨ 'ਚ ਬੰਬ ਬਲਸਾਟ ਹੋਇਆ ਸੀ,ਜਿਸ 'ਚ 68ਜਾਨਾਂ ਚਲੀ ਗਈਆਂ ਸਨ।

18 ਫਰਵਰੀ 2007 ਉਹ ਕਾਲੀ ਰਾਤ ਜਦੋਂ ਕਈ ਮਾਸੂਮ ਨੂੰ ਰਾਤ ਕਰੀਬ 10 ਵਜ ਕੇ 50 ਮਿੰਟ 'ਤੇ ਪੁਰਾਣੀ ਦਿੱਲੀ ਤੋਂ ਅਟਾਰੀ ਲਈ ਸਮਝੌਤਾ ਐਕਸਪ੍ਰੈਸ ਨਿਕਲੀ। ਰਾਤ 11 ਵਜ ਕੇ 53 ਮਿੰਟ 'ਤੇ ਜਦੋਂ ਟ੍ਰੇਨ ਹਰਿਆਣਾ ਦੇ ਪਾਨੀਪਤ ਨੇੜੇ ਦੀਵਾਨਾ ਸਟੇਸ਼ਨ ਨੇੜਿਓਂ ਗੁਜਰੀ ਤਾਂ ਇਸ ਦੌਰਾਨ ਟ੍ਰੇਨ ਦੇ ਦੋ ਜਨਰਲ ਡਿੱਬਿਆਂ 'ਚ ਦੋ ਵੱਡੇ ਬੰਬ ਧਮਾਕੇ ਹੋਏ, ਜਿਸ ਤੋਂ ਬਾਅਦ ਇਨ੍ਹਾਂ ਡਿੱਬਿਆਂ ਨੂੰ ਅੱਗ ਲੱਗ ਗਈ।ਇਸ ਧਮਾਕੇ 'ਚ ਚਾਰ ਅਧਿਕਾਰੀਆਂ ਸਮੇਤ ਕੁਲ 68 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋਏ। ਧਮਾਕੇ ਤੋਂ ਬਾਅਦ ਇਸ ਟ੍ਰੇਨ ਦੇ ਹੋਰ ਡਿੱਬਿਆਂ 'ਚੋਂ ਬੰਬ ਨਾਲ ਲੈਸ ਦੋ ਸੂਟਕੇਸ ਬਰਾਮਦ ਹੋਏ, ਜਿਨ੍ਹਾਂ 'ਚੋਂ ਇੱਕ ਬੰਬ ਨੂੰ ਡਿਫਿਯੂਜ਼ ਕੀਤਾ ਗਿਆ ਜਦਕਿ ਦੂਸਰੇ ਨੂੰ ਨਸ਼ਟ।ਦੱਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਚਾਰ ਦਿਨ ਪਹਿਲਾਂ ਬਲਾਸਟ ਲਈ ਇਸਤੇਮਾਲ ਸੂਟਕੇਸਾਂ ਨੂੰ ਖਰੀਦਿਆ ਗਿਆ ਸੀ। ਐੱਨ.ਆਈ.ਏ. ਵਲੋਂ ਇਸ ਮਾਮਲੇ ਦੀ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿਹੜੇ ਲੋਕ ਇਸ ਬੰਬ ਧਮਾਕੇ 'ਚ ਸ਼ਾਮਲ ਸਨ,ਉਹ ਦੇਸ਼ ਦੇ ਵੱਖ-ਵੱਖ ਮੰਦਰਾਂ 'ਤੇ ਹੋਏ ਕੱਟੜਪੰਥੀ ਹਮਲਿਆਂ ਤੋਂ ਭੜਕੇ ਹੋਏ ਸਨ ਤੇ ਬਦਲਾ ਲੈਣ ਲਈ ਉਨ੍ਹਾਂ ਨੇ ਇਹ ਧਮਾਕੇ ਕਰਵਾਏ ਸਨ।

ਰਾਮਕ੍ਰਿਸ਼ਣ ਪਰਮਹੰਸ ਦਾ ਜਨਮ
ਸ੍ਰੀ ਰਾਮਕ੍ਰਿਸ਼ਣ ਪਰਮਹੰਸ ਦਾ ਜਨਮ 18 ਫਰਵਰੀ 1836 'ਚ ਬੰਗਾਲ ਦੇ ਜ਼ਿਲੇ ਹੁਗਲੀ ਦੇ ਪਿੰਡ ਕਮਰਪੁਕੁਰ 'ਚ ਹੋਇਆ ਸੀ। ਪਰਮਹੰਸ ਦਾ ਬਚਪਨ ਦਾ ਨਾਮ ਗਦਾਧਰ ਚਟੋਪਾਧਿਆਏ ਸੀ। ਰਾਮਕਿਰਸ਼ਣ ਪਰਮਹੰਸ ਨੂੰ ਬਚਪਨ ਤੋਂ ਹੀ ਭਰੋਸਾ ਸੀ ਕਿ ਈਸ਼ਵਰ ਦੇ ਦਰਸ਼ਨ ਹੋ ਸਕਦੇ ਹਨ। ਇਸ ਲਈ ਈਸ਼ਵਰ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਕਠੋਰ ਸਾਧਨਾਂ ਤੇ ਭਗਤੀ 'ਚ ਜੀਵਨ ਬਿਤਾਇਆ। ਪਰਮਹੰਸ਼ ਹਿੰਦੂ ਦੇਵੀ-ਦੇਵਤਾਵਾਂ ਦੀ ਮਿੱਟੀ ਦੀਆਂ ਮੂਰਤੀਆਂ ਬਣਾਇਆ ਕਰਦੇ ਸੀ।ਪਰਮਹੰਸ ਰਾਮਾਇਣ, ਮਹਾਭਾਰਤ, ਪੁਰਾਤਨ ਤੇ ਪਵਿੱਤਰ ਸਾਹਿਤ ਬਾਰੇ ਰਿਸ਼ਿਆਂ ਤੇ ਪੁਜਾਰਿਆਂ ਤੋਂ ਸੁਣਿਆ ਕਰਦੇ ਸੀ। ਕਿਹਾ ਜਾਂਦਾ ਹੈ ਕਿ ਰਾਮਕ੍ਰਿਸ਼ਣ ਪਰਮਹੰਸ ਮਾਂ ਕਾਲੀ ਦੇ ਭਗਤ ਸਨ। ਉਨ੍ਹਾਂ ਨੂੰ ਕਈ ਤਰ੍ਹਾਂ ਦੀ ਸਿੱਧੀਆਂ ਦਾ ਗਿਆਨ ਸੀ। ਪਰਮਹੰਸ ਨੂੰ ਵਿਸ਼ਣੂ ਦਾ ਅਵਤਾਰ ਮੰਨਿਆ ਜਾਂਦਾ ਸੀ। ਰਾਣੀ ਰਸ਼ਮੋਨੀ ਤੇ ਉਨ੍ਹਾਂ ਦੀ ਪ੍ਰਜਾ ਪਰਮਹੰਸ ਨੂੰ ਵਿਸ਼ਣੂ ਦਾ ਸੱਚਾ ਅਵਤਾਰ ਮਣਦੀ ਸੀ। ਪ੍ਰਜਾ 'ਚ ਪਰਮਹੰਸ ਦਾ ਸਾਰੇ ਸਨਮਾਨ ਕਰਦੇ ਸਨ।

ਕ੍ਰਾਂਤੀਕਾਰੀ ਵਿਚਾਰਾਂ ਵਾਲੇ
ਸ੍ਰੀ ਰਾਮਕ੍ਰਿਸ਼ਣ ਪਰਮਹੰਸ ਕ੍ਰਾਂਤੀਕਾਰੀ ਵਿਚਾਰਾਂ ਵਾਲੇ ਸਨ,ਉਨ੍ਹਾਂ ਦਾ ਮਣਨਾ ਸੀ ਕਿ ਹਰ ਆਦਮੀ ਤੇ ਔਰਤ ਪਵਿੱਤਰ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਪਰਮਾਤਮਾ ਨੂੰ ਮੋਕਸ਼ ਦੁਆਰਾ ਨਹੀਂ ਪਾਇਆ ਜਾ ਸਕਦਾ,ਭਗਵਾਨ ਨੂੰ ਆਪਣੇ ਸਹੀ ਕੰਮਾਂ ਰਾਹੀਂ ਹੀ ਪਾਇਆ ਜਾ ਸਕਦਾ ਹੈ।

ਰਾਮਕ੍ਰਿਸ਼ਣ ਪਰਮਹੰਸ ਦੇ ਉਪਦੇਸ਼ ਤੇ ਪ੍ਰਭਾਵ
ਰਾਮਕ੍ਰਿਸ਼ ਅਧਿਆਤਮਕ ਕਥਾਵਾਂ ਨੂੰ ਸਪਸ਼ਟ ਤਰੀਕੇ ਨਾਲ ਸਮਝਾਉਣ 'ਚ ਮਾਹਿਰ ਸਨ।ਉਨ੍ਹਾਂ ਨੇ ਹਰ ਧਰਮ ਦੇ ਸਾਰੇ ਪਹਿਲੂਆਂ ਦਾ ਅਭਿਆਸ ਕੀਤਾ।ਉਨ੍ਹਾਂ ਦਾ ਮੰਨਣਾ ਸੀ ਕਿ ਧਰਮ ਦੇ ਵੱਖ-ਵੱਖ ਰਾਹ ਹਨ ਜੋ ਇੱਕ ਹੀ ਉਦੇਸ਼ ਤੱਕ ਲੈ ਜਾਂਦੇ ਹਨ।ਸਵਾਮੀ ਵਿਵੇਕਾਨੰਦ ਨੇ ਉਨ੍ਹਾਂ ਦੇ ਮਹਾਨ ਵਿਚਾਰਾਂ ਦੀ ਰਾਮਕ੍ਰਿਸ਼ਣ ਮਿਸ਼ਨ ਦੇ ਨਾਂ ਨਾਲ ਸਥਾਪਨਾ ਕੀਤੀ।ਮਿਸ਼ਨ ਨੂੰ ਇੱਕ ਗੈਰ-ਲਾਭਕਾਰੀ ਸੰਗਠਨ ਵਜੋਂ ਸਥਾਪਿਤ ਕੀਤਾ ਗਿਆ।ਜੋ ਰਾਮਕ੍ਰਿਸ਼ਣ ਅੰਦੋਲਨ ਅਤੇ ਵੇਦਾਂਤ ਅੰਦੋਲਨ ਵਜੋਂ ਜਾਣਿਆ ਜਾਂਦਾ ਹੈ।

ਕੈਂਸਰ ਤੋਂ ਪੀੜਤ ਸਨ,ਮੌਤ
ਸ੍ਰੀ ਰਾਮਕ੍ਰਿਸ਼ਣ ਪਰਮਹੰਸ ਗਲੇ ਦੇ ਕੈਂਸਰ ਨਾਲ ਪੀੜਤ ਸਨ,ਜਿਸ ਕਾਰਨ ਉਨ੍ਹਾਂ ਦੀ ਮੌਤ 16 ਅਗਸਤ 1886 ਨੂੰ ਹੋਈ ਸੀ।ਪਰ ਅੱਜ ਵੀ ਸ੍ਰੀ ਪਰਮਹੰਸ ਨੂੰ ਭਗਤ
ਉਨ੍ਹਾਂ ਦੇ ਵਿਚਾਰਾਂ ਨਾਲ ਹਮੇਸ਼ਾ ਯਾਦ ਰੱਖਣਗੇ।

ਇਸ ਤੋਂ ਇਲਾਵਾ ਇਤਿਹਾਸ ਦੇ ਪੰਨਿਆਂ 'ਚ 18 ਫਰਵਰੀ  ਦਾ ਦਿਨ ਕੁਝ ਖਾਸ ਘਟਨਾਵਾਂ ਕਾਰਨ ਵੀ ਯਾਦ ਕੀਤਾ ਜਾਂਦਾ ਹੈ।
1954: ਲਾਸ ਐਂਜਲਸ 'ਚ ਪਹਿਲੇ ਚਰਚ ਆਫ ਸਾਇੰਸਟੋਲੋਜੀ ਦੀ ਸਥਪਨਾ ਹੋਈ ਸੀ।
1996: ਲੰਡਨ 'ਚ ਡਬਲ-ਡੈਕਰ ਬੱਸ 'ਚ ਬੰਬ ਧਮਾਕਾ,3 ਲੋਕਾਂ ਦੀ ਮੌਤ ਤੇ 8 ਜ਼ਖਮੀ।
2007: ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈੱਸ 'ਚ ਹੋਏ ਬੰਬ ਧਮਾਕੇ 'ਚ 68 ਲੋਕ ਮਾਰੇ ਗਏ ਸਨ।
2014 :ਕਿਯੇਵ,ਯੂਕ੍ਰੇਨ 'ਚ ਹੋਏ ਸੰਘਰਸ਼ 'ਚ ਘੱਟੋ-ਘੱਟ 76 ਲੋਕ ਮਾਰੇ ਗਏ ਤੇ ਸੈਂਕੜੇ ਲੋਕ ਜ਼ਖਮੀ ਹੋਏ ਸਨ।
1954: ਲਾਸ ਐਂਜਲਸ 'ਚ ਪਹਿਲੇ ਚਰਚ ਆਫ਼ ਸਾਇੰਟੋਲਾਜੀ ਦੀ ਸਥਾਪਨਾ ਹੋਈ ਸੀ।
2007: ਦਿੱਲੀ 'ਚ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈੱਸ 'ਚ ਹੋਏ ਬੰਬ ਧਮਾਕੇ ਨਾਲ 68 ਲੋਕ ਮਾਰੇ ਗਏ ਸਨ।
2014 :ਕਿਯੇਵ ,ਯੂਕ੍ਰੇਨ 'ਚ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਏ ਸੰਘਰਸ਼ 'ਚ ਘੱਟੋ-ਘੱਟ 76 ਲੋਕ ਮਾਰੇ ਗਏ ਸੀ ਤੇ ਸੈਂਕੜੇ ਲੋਕ ਜ਼ਖਮੀ ਹੋਏ ਸਨ।

ਇਕ ਨਜ਼ਰ ਅੱਜ ਦੇ ਦਿਨ ਜਨਮੇ ਉਨ੍ਹਾਂ ਮਹਾਨ ਸ਼ਖਸੀਅਤਾਂ 'ਤੇ
1927: ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਖਯਾਮ ਦਾ ਹੋਇਆ ਸੀ ਜਨਮ
1894: ਸੁਤੰਤਰਤਾ ਘੁਲਾਟੀ ਰਫ਼ੀ ਅਹਿਮਦ ਕਿਦਵਈ ਦਾ ਜਨਮ ਹੋਇਆ ਸੀ।
ਹੁਣ ਇੱਕ ਨਜ਼ਰ ਉਨ੍ਹਾਂ 'ਤੇ ਜਿਨ੍ਹਾਂ ਨੇ 18 ਫਰਵਰੀ   ਨੂੰ ਇਸ ਸੰਸਾਰ ਨੂੰ ਕਿਹਾ 'ਅਲਵਿਦਾ'

ਮੌਤ
1546: ਜਰਮਨ ਧਰਮ ਸੁਧਾਰਕ ਮਾਰਟਿਨ ਲੂਥਰ ਦੀ ਹੋਈ ਸੀ ਮੌਤ
2016:ਪਦਮ ਭੂਸ਼ਣ ਨਾਲ ਸਨਮਾਨਿਤ ਸ਼ਾਸਤਰੀ ਗਾਇਕ ਅਬਦੁਲ ਰਾਸ਼ਿਦ ਖਾਨ ਦੀ ਹੋਈ ਸੀ ਮੌਤ  


Shyna

Content Editor

Related News