ਭਾਰਤੀਆਂ ਲਈ ਖੁਸ਼ਖ਼ਬਰੀ, ਇਟਲੀ ਜਾਰੀ ਕਰੇਗਾ 'ਵਰਕ ਪਰਮਿਟ', Freshers ਲਈ ਵੀ ਸੁਨਹਿਰੀ ਮੌਕਾ

03/21/2024 12:30:49 PM

ਰੋਮ: ਇਟਲੀ ਜਾਣ ਦੇ ਚਾਹਵਾਨ ਭਾਰਤੀਆਂ ਲਈ ਖੁਸ਼ਖ਼ਬਰੀ ਹੈ। ਯੂਰਪ ਦੇ ਸਭ ਤੋਂ ਉਦਯੋਗਿਕ ਦੇਸ਼ਾਂ ਵਿੱਚੋਂ ਇੱਕ ਇਟਲੀ ਨੂੰ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਟਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦੇਸ਼ੀ ਲੋਕਾਂ ਨੂੰ ਵਰਕ ਪਰਮਿਟ ਜਾਰੀ ਕਰਨ ਜਾ ਰਿਹਾ ਹੈ। ਇਟਲੀ ਦੇ ਇਸ ਵਰਕ ਪਰਮਿਟ ਦਾ ਸਭ ਤੋਂ ਵੱਧ ਫ਼ਾਇਦਾ ਭਾਰਤੀਆਂ ਨੂੰ ਹੋਵੇਗਾ ਕਿਉਂਕਿ ਦੁਨੀਆ ਭਰ ਵਿਚ ਭਾਰਤੀ ਕਾਮਿਆਂ ਦੀ ਮੰਗ ਸਭ ਤੋ ਵੱਧ ਹੈ। 

ਵਿਦੇਸ਼ੀ ਕਾਮਿਆਂ ਨੂੰ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਵਰਕ ਪਰਮਿਟ ਦਿੱਤੇ ਜਾਣਗੇ। ਇਟਲੀ ਵਿਚ ਸਭ ਤੋਂ ਵੱਧ ਮੰਗੇ ਜਾਣ ਵਾਲੇ ਪੇਸ਼ਿਆਂ, ਜਿਵੇਂ ਕਿ ਡਾਕਟਰ, ਨਰਸਾਂ ਅਤੇ ਫਿਜ਼ੀਓਥੈਰੇਪਿਸਟ ਵਿੱਚ ਉੱਚ ਹੁਨਰਮੰਦ ਕਾਮਿਆਂ ਦੀ ਵੀ ਲੋੜ ਹੈ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ਅਤੇ ਡੇਅਰੀ ਫਾਰਮ ਖੇਤਰ ਵਿਚ ਵੀ ਕਾਮਿਆਂ ਦੀ ਲੋੜ ਹੈ। ਚੰਗੀ ਗੱਲ ਇਹ ਹੈ ਕਿ ਬਿਨੈਕਾਰ ਲਈ ਪੀ.ਸੀ.ਸੀ. ਦੀ ਲੋੜ ਨਹੀਂ ਹੋਵੇਗੀ। ਸੀਟਾਂ ਸੀਮਤ ਹਨ। ਪ੍ਰੋਸੈਸਿੰਗ ਸਮਾਂ 90 ਦਿਨਾਂ ਦਾ ਹੋਵੇਗਾ। ਜ਼ਿਆਦਾ ਜਾਣਕਾਰੀ ਲਈ ਤੁਸੀਂ ਨੰਬਰ 77102 90013 'ਤੇ ਸੰਪਰਕ ਕਰ ਸਕਦੇ ਹੋ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Vandana

Content Editor

Related News