ਟਾਂਡਾ ਦੇ ਪਿੰਡ ਬੈਂਸ ਅਵਾਣ ਦੇ ਇਟਲੀ ਵਸੇ ਪਰਿਵਾਰ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ

Tuesday, Jun 22, 2021 - 10:31 PM (IST)

ਟਾਂਡਾ ਦੇ ਪਿੰਡ ਬੈਂਸ ਅਵਾਣ ਦੇ ਇਟਲੀ ਵਸੇ ਪਰਿਵਾਰ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ

ਟਾਂਡਾ ਉੜਮੁੜ/ਇਟਲੀ (ਦਲਵੀਰ ਕੈਂਥ/ਵਰਿੰਦਰ ਪੰਡਿਤ) : ਟਾਂਡਾ ਦੇ ਪਿੰਡ ਬੈਂਸ ਅਵਾਣ ਨਾਲ ਸੰਬੰਧਿਤ ਇਟਲੀ ਵੱਸੇ ਪਰਿਵਾਰ ਦੀ ਧੀ ਅਤੇ ਇਕ ਹੋਰ ਭਾਰਤੀ ਨੌਜਵਾਨ ਦੀ ਕਰੇਮਾ ਸ਼ਹਿਰ ਦੇ ਨਜ਼ਦੀਕ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਸਾਕਸ਼ੀ ਪਨੇਸਰ ਪੁੱਤਰੀ ਕਾਲਾ ਪਨੇਸਰ ਵਾਸੀ ਸੋ (ਕਰੇਮੋਨਾ) ਅਤੇ ਜ਼ਿਲ੍ਹਾ ਰੇਜੋ ਮੀਲੀਆ ਨਾਲ ਸੰਬੰਧਤ ਭਾਰਤੀ ਨੌਜਵਾਨ ਦੀ ਹਾਰਤਿਕ ਸ਼ਰਮਾ ਦੀਆਂ ਲਾਸ਼ਾਂ ਸ਼ੱਕੀ ਹਾਲਾਤ ਵਿਚ ਮਿਲੀਆਂ ਹਨ।

ਇਹ ਵੀ ਪੜ੍ਹੋ : ਕੋਟਕਪੂਰਾ ਵਿਚ ਜ਼ਬਰਦਸਤ ਗੈਂਗਵਾਰ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ, ਇਕ ਨੌਜਵਾਨ ਦੀ ਮੌਤ

ਇਹ ਦੁਖਦ ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਉੱਥੋਂ ਦੀ ਸਥਾਨਕ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਪਤਾ ਲਾਇਆ ਜਾ ਰਿਹਾ ਹੈ ਦੋਵਾਂ ਦੀ ਦੀ ਕਿਨ੍ਹਾਂ ਹਾਲਾਤ ਵਿਚ ਡੁੱਬਣ ਕਾਰਨ ਹੋਈ ਹੈ। ਉਧਰ ਸਾਕਸ਼ੀ ਦੇ ਪਿਤਾ ਨੇ ਦੱਸਿਆ ਕਿ ਸਾਕਸ਼ੀ ਘਰੋਂ ਸਕੂਲ ਗਈ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਹ ਦੁਖਦ ਖਬਰ ਮਿਲੀ ਹੈ।

ਇਹ ਵੀ ਪੜ੍ਹੋ : ਗੜ੍ਹਸ਼ੰਕਰ ’ਚ ਦਿਲ ਕੰਬਾਊ ਘਟਨਾ, ਕੰਬਾਈਨ ਹੇਠਾਂ ਆਇਆ ਨੌਜਵਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News