ਇਟਲੀ ਭੇਜਣ ਦਾ ਝਾਂਸਾ ਦੇ ਕੇ 5 ਲੱਖ ਦੀ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ

Monday, Jun 26, 2023 - 03:58 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਇਟਲੀ ਭੇਜਣ ਦਾ ਝਾਂਸਾ ਦੇ ਕੇ 5 ਲੱਖ ਦੀ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਰਾਮ ਪ੍ਰਕਾਸ਼ ਮਾਨ ਪੁੱਤਰ ਪੂਰਨ ਸਿੰਘ ਵਾਸੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਅਪਣੇ ਕੰਮ ਕਾਰ ਦੇ ਸਿਲਸਿਲੇ ਵਿਚ ਕੋਰਟ ਕਚਹਿਰੀ ਜਾਂਦਾ ਰਹਿੰਦਾ ਹੈ ਉੱਥੇ ਉਸਦੀ ਮੁਲਾਕਾਤ ਵਿਜੇ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਨਵਾਂਸ਼ਹਿਰ ਨਾਲ ਹੋਈ ਸੀ। ਉਸਨੇ ਦੱਸਿਆ ਕਿ ਉਹ ਅਪਣੇ ਪੋਤਰੇ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ। ਉਪਰਕੋਤ ਵਿਜੈ ਕੁਮਾਰ ਨੇ ਦੱਸਿਆ ਕਿ ਉਸਦਾ ਲੜਕਾ ਪੱਕੇ ਤੌਰ ’ਤੇ ਇਟਲੀ ਰਹਿੰਦਾ ਹੈ ਅਤੇ ਉਹ ਉਸਦੇ ਲੜਕੇ ਨੂੰ ਇਟਲੀ ਵਰਕ ਪਰਮਿਟ ’ਤੇ ਭੇਜ ਸਕਦਾ ਹੈ। ਉਸਨੇ ਦੱਸਿਆ ਕਿ ਪੋਤਰੇ ਨੂੰ ਇਟਲੀ ਭੇਜਣ ਲਈ ਉਸਦਾ ਸੌਦਾ ਨੂੰ 12 ਲੱਖ ਰੁਪਏ ’ਚ ਤੈਅ ਹੋਇਆ ਜਿਸਦੇ ਤਹਿਤ ਉਸਨੇ ਉਕਤ ਏਜੰਟ ਨੂੰ 5 ਲੱਖ ਰੁਪਏ ਪੇਸ਼ਗੀ ਦੇ ਦਿੱਤੇ ਅਤੇ ਬਾਕੀ ਪੈਸੇ ਇਟਲੀ ਭੇਜਣ ਤੋਂ ਬਾਅਦ ਦੇਣੇ ਸਨ। ਉਸਨੇ ਦੱਸਿਆ ਪੈਸੇ ਦੇਣ ਤੋਂ ਕਾਫੀ ਲੰਬੇ ਸਮੇਂ ਤੱਕ ਜਦੋਂ ਉਕਤ ਏਜੰਟ ਨੇ ਉਸਦੇ ਲੜਕੇ ਨੂੰ ਇਟਲੀ ਨਹੀਂ ਭੇਜਿਆ ਤਾਂ ਉਸ ਨੇ ਉਸ ਦੇ ਨਾਲ ਸੰਪਰਕ ਕਰਨਾ ਸ਼ੂਰੂ ਕਰ ਦਿੱਤਾ।

ਵਿਜੈ ਕੁਮਾਰ ਨੇ ਦੱਸਿਆ ਕਿ ਉਸਦੇ ਲੜਕੇ ਦਾ ਕੰਮ ਨਹੀਂ ਬਣ ਪਾਇਆ ਹੈ ਅਤੇ ਉਸਨੇ ਉਸ ਨੂੰ 4 ਲੱਖ ਰੁਪਏ ਮੋੜਣ ਦਾ ਸਮਝੌਤਾ ਕਰ ਕੇ ਬੈਂਕ ਦਾ ਚੈੱਕ ਦੇ ਦਿੱਤਾ ਪਰ ਜਦੋਂ ਉਸਨੇ ਉਕਤ ਚੈੱਕ ਬੈਂਕ ਵਿਚ ਲਾਇਆ ਤਾਂ ਉਹ ਬਾਊਂਸ ਹੋ ਗਿਆ। ਉਸਨੇ ਦੱਸਿਆ ਕਿ ਉਕਤ ਏਜੰਟ ਨੇ ਨਾ ਤੋਂ ਉਸਦੇ ਪੋਤਰੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕਰ ਰਿਹਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਅਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖਿਲਾਫ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਵਿਜੈ ਕੁਮਾਰ ਖਿਲਾਫ ਧਾਰਾ 420 ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News