ਤਾਪਮਾਨ ''ਚ 8 ਡਿਗਰੀ ਦੀ ਗਿਰਾਵਟ ਦੇ ਬਾਵਜੂਦ ਲੋਕ ਹੁੰਮਸ ਭਰੀ ਗਰਮੀ ਤੋਂ ਪ੍ਰੇਸ਼ਾਨ

Monday, Jul 20, 2026 - 12:28 PM (IST)

ਤਾਪਮਾਨ ''ਚ 8 ਡਿਗਰੀ ਦੀ ਗਿਰਾਵਟ ਦੇ ਬਾਵਜੂਦ ਲੋਕ ਹੁੰਮਸ ਭਰੀ ਗਰਮੀ ਤੋਂ ਪ੍ਰੇਸ਼ਾਨ

ਨਵਾਂਸ਼ਹਿਰ (ਤ੍ਰਿਪਾਠੀ)-ਜੁਲਾਈ ਦੇ ਮੌਨਸੂਨ ਦੌਰਾਨ ਲੋੜੀਂਦੀ ਬਰਸਾਤ ਨਾ ਹੋਣ ਕਾਰਨ ਜਿੱਥੇ ਕਿਸਾਨਾਂ ਨੂੰ ਝੋਨੇ ਅਤੇ ਮੱਕੀ ਦੀ ਫ਼ਸਲ ਲਈ ਮੋਟਰਾਂ 'ਤੇ ਨਿਰਭਰ ਰਹਿਣਾ ਪੈ ਰਿਹਾ ਹੈ, ਉੱਥੇ ਹੀ ਹੁੰਮਸ ਭਰੀ ਗਰਮੀ ਲੋਕਾਂ ਲਈ ਮੁਸੀਬਤ ਬਣ ਰਹੀ ਹੈ। ਅਜਿਹੇ ਹੁੰਮਸ ਭਰੇ ਮੌਸਮ ਵਿਚ ਜਦੋਂ ਇਕ ਮਿੰਟ ਲਈ ਵੀ ਪੱਖੇ ਅਤੇ ਕੂਲਰਾਂ ਤੋਂ ਦੂਰ ਰਹਿਣਾ ਔਖਾ ਹੁੰਦਾ ਜਾ ਰਿਹਾ ਹੈ ਤਾਂ ਪਾਵਰਕਾਮ ਵਿਭਾਗ ਵੱਲੋਂ ਖ਼ਾਸ ਕਰਕੇ ਰਾਤ ਸਮੇਂ ਲਗਾਏ ਜਾ ਰਹੇ ਅਣ-ਐਲਾਨਿਆ ਲੰਬੇ ਬਿਜਲੀ ਕੱਟ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਕਰ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਸਨਪ੍ਰੀਤ ਨੇ PM ਮੋਦੀ ਦੇ ਸਿਰ 'ਤੇ ਸਜਾਈ ਸੀ ਦਸਤਾਰ, ਦੋ ਮਿੰਟਾਂ 'ਚ ਬੰਨ੍ਹੀ 'ਸੈਮੀ-ਪਟਿਆਲਾ ਸ਼ਾਹੀ' ਪੱਗ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ਦੇ ਪਹਿਲੇ 20 ਦਿਨਾਂ ’ਚ ਕਰੀਬ 100 ਤੋਂ 110 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ ਜਦਕਿ ਇਸ ਸਾਲ ਇਸ ਸਮੇਂ ਦੌਰਾਨ 60 ਮਿਲੀਮੀਟਰ ਬਾਰਿਸ਼ ਵੀ ਨਹੀਂ ਹੋਈ ਹੈ। ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਭਾਵੇਂ ਤੇਜ਼ ਬਾਰਿਸ਼ ਹੋਈ ਹੈ ਪਰ ਕਈ ਇਲਾਕਿਆਂ ’ਚ ਹਲਕੀ ਬਾਰਿਸ਼ ਹੀ ਹੋਈ ਹੈ, ਜਿਸ ਨਾਲ ਵਾਤਾਵਰਣ ’ਚ ਨਮੀ ਹੋਰ ਵਧ ਗਈ ਹੈ। ਘੱਟ ਮੀਂਹ ਕਾਰਨ ਝੋਨੇ ਦੀ ਖੇਤੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਰੋਪਾਈ ਤੋਂ ਬਾਅਦ ਝੋਨੇ ਦੇ ਖੇਤਾਂ ਵਿਚ ਨਮੀ ਬਣਾਈ ਰੱਖਣਾ ਮਹੱਤਵਪੂਰਨ ਹੈ। ਲੋੜੀਂਦੀ ਬਰਸਾਤ ਨਾ ਹੋਣ ਕਾਰਨ ਕਿਸਾਨਾਂ ਨੂੰ ਟਿਊਬਵੈਲਾਂ 'ਤੇ ਨਿਰਭਰ ਰਹਿਣਾ ਪੈ ਰਿਹਾ ਹੈ, ਜਿਸ ਕਾਰਨ ਨਾ ਸਿਰਫ਼ ਬਿਜਲੀ ਦੀ ਖ਼ਪਤ ਵੱਧ ਰਹੀ ਹੈ ਸਗੋਂ ਜ਼ਮੀਨ ਵਿਚ ਪਾਣੀ ਦਾ ਪੱਧਰ ਵੀ ਘੱਟ ਰਿਹਾ ਹੈ।

ਤਾਪਮਾਨ 'ਚ 8 ਡਿਗਰੀ ਦੀ ਗਿਰਾਵਟ ਦੇ ਬਾਵਜੂਦ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾਏ
ਨਵਾਂਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ 26 ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਹਿਣ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ, ਜਿਸ ਦਾ ਮੁੱਖ ਕਾਰਨ ਹਵਾ ਵਿਚ ਵੱਧ ਰਹੀ ਨਮੀ ਹੈ, ਅਜਿਹੇ ਮੌਸਮ ਵਿਚ ਪੱਖੇ ਅਤੇ ਕੂਲਰ ਵੀ ਰਾਹਤ ਦੇਣ ਵਿਚ ਨਾਕਾਫ਼ੀ ਸਾਬਤ ਹੋ ਰਹੇ ਹਨ। ਹਾਲਾਂਕਿ ਮੌਸਮ ਵਿਭਾਗ ਨੇ ਸੋਮਵਾਰ ਤੋਂ ਅਗਲੇ 4-5 ਦਿਨਾਂ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ: ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ ਸਾਂਝੀ ਕੀਤੀ ਖ਼ਾਸ ਵੀਡੀਓ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News