ਧੋਖੇ ਨਾਲ ATM ਬਦਲ ਕੇ ਕਢਵਾਏ 35 ਹਜ਼ਾਰ ਰੁਪਏ
Saturday, Jul 25, 2026 - 01:02 PM (IST)
ਬੰਗਾ (ਰਾਕੇਸ਼ ਅਰੋੜਾ)- ਇਕ ਪਾਸੇ ਦੇਸ਼-ਵਿਦੇਸ਼ ਅੰਦਰ ਜਿੱਥੇ ਆਨਲਾਈਨ ਧੋਖਾਧੜੀ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਹਨ, ਉੱਥੇ ਹੀ ਆਏ ਦਿਨ ਇਹ ਠੱਗ ਨਵੇਂ ਤੋਂ ਨਵਾਂ ਤਰੀਕਾ ਅਪਣਾ ਕੇ ਲੋਕਾਂ ਨੂੰ ਆਪਣੀ ਠੱਗੀ ਅਤੇ ਚਾਲਸਾਜ਼ੀ ਦਾ ਸ਼ਿਕਾਰ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਕ ਨਿੱਜੀ ਬੈਂਕ ਦੇ ਏ. ਟੀ. ਐੱਮ. ਵਿੱਚੋਂ ਇਕ ਲੜਕੀ ਏ. ਟੀ. ਐੱਮ. ਰਾਹੀਂ ਪੈਸੇ ਕਢਵਾਉਣ ਲਈ ਏ. ਟੀ. ਐੱਮ. ਪੁੱਜੀ ਤਾਂ ਪਹਿਲਾਂ ਤੋਂ ਹੀ ਏ. ਟੀ. ਐੱਮ. ਨੇੜੇ ਤੇੜੇ ਨਜ਼ਰ ਟਿਕਾਈ ਬੈਠੇ ਦੋ ਸ਼ਾਤਰ ਠੱਗਾਂ ਵੱਲੋਂ ਉਸ ਦਾ ਏ. ਟੀ. ਐੱਮ. ਧੋਖੇ ਨਾਲ ਬਦਲ ਕੇ ਉਸ ਦੇ ਖ਼ਾਤੇ ਵਿੱਚੋਂ 35 ਹਜ਼ਾਰ ਰੁਪਏ ਦੀ ਨਕਦੀ ਕਢਵਾ ਕੇ ਫਰਾਰ ਹੋ ਗਏ।
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸਤਪਾਲ ਪੁੱਤਰ ਸੀਬੂ ਰਾਮ ਨਿਵਾਸੀ ਮੱਲਾ ਸੋਢੀਆ ਨੇ ਦੱਸਿਆ ਇਹ ਉਸ ਦੀ ਬੇਟੀ ਸੰਦੀਪ ਕੌਰ ਆਪਣੀ ਭਰਜਾਈ ਨਾਲ ਇਕ ਨਿੱਜੀ ਹਸਪਤਾਲ ਵਿੱਚੋਂ ਦਵਾਈ ਲੈਣ ਆਏ ਹੋਏ ਸਨ। ਇਸ ਦੇ ਬਾਅਦ ਘਰੇਲੂ ਖ਼ਰਚ ਲਈ ਕੁਝ ਪੈਸੇ ਆਪਣੇ ਏ. ਟੀ. ਐੱਮ. ਰਾਹੀਂ ਕਢਵਾਉਣ ਲਈ ਫਗਵਾੜਾ ਰੋਡ 'ਤੇ ਸਥਿਤ ਇਕ ਨਿੱਜੀ ਬੈਂਕ ਦੇ ਏ. ਟੀ. ਐੱਮ. 'ਤੇ ਗਈ।
ਇਹ ਵੀ ਪੜ੍ਹੋ: ਸਮੂਹਿਕ ਛੁੱਟੀ 'ਤੇ ਗਏ ਪਟਵਾਰੀ! ਸੂਬਾ ਵਾਸੀਆਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ
ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦੀ ਬੇਟੀ ਏ. ਟੀ. ਐੱਮ. ਵਿੱਚੋਂ ਪੈਸੇ ਕਢਵਾਉਣ ਲੱਗੀ ਤਾਂ ਉਸ ਦੇ ਪਿੱਛੇ ਗਏ ਦੋ ਸ਼ਾਤਰ ਠੱਗਾਂ ਨੇ ਧੋਖੇ ਨਾਲ ਉਸ ਦਾ ਏ. ਟੀ. ਐੱਮ. ਬਦਲ ਕੇ ਖ਼ਾਤੇ ਵਿੱਚੋਂ 35ਹਜ਼ਾਰ ਰੁਪਏ ਦੀ ਰਾਸ਼ੀ ਕੱਢਵਾ ਲਈ ਅਤੇ ਉੱਥੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦੇ ਮੋਬਾਇਲ 'ਤੇ ਮੈਸੇਜ ਆਇਆ ਤਾਂ ਉਹ ਬਹੁਤ ਹੀ ਹੈਰਾਨ ਪਰੇਸ਼ਾਨ ਹੋ ਗਏ ਅਤੇ ਇਸ ਦੀ ਜਾਣਕਾਰੀ ਬੈਂਕ ਨੂੰ ਦੇਣ ਉਪਰੰਤ ਥਾਣਾ ਸਿਟੀ ਪੁਲਸ ਨੂੰ ਦਿੱਤੀ। ਉਨ੍ਹਾਂ ਦੱਸਿਆ ਸ਼ਿਕਾਇਤ ਮਿਲਦੇ ਹੀ ਪੁਲਸ ਪਾਰਟੀ ਉਪਰੋਕਤ ਏ. ਟੀ. ਐੱਮ. ਨਾਲ ਸੰਬੰਧਤ ਨਿੱਜੀ ਬੈਂਕ ਵਿੱਚ ਗਈ, ਜਿੱਥੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਦੌਰਾਨ ਫੁਟੇਜ਼ 'ਚ ਉਹ ਦੋਵੇਂ ਸ਼ਾਤਰ ਠੱਗ ਕੈਮਰਿਆਂ ਵਿੱਚ ਕੈਦ ਹੋਏ ਨਜ਼ਰ ਆਏ, ਜਿਸ ਤੋਂ ਬਾਅਦ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਉਪਰੋਕਤ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
