ਤਤਕਾਲ ਟਿਕਟ ਲਈ 20 ਘੰਟੇ ਪਹਿਲਾਂ ਲੱਗਣਾ ਪੈ ਰਿਹੈ ਲਾਈਨ ''ਚ

Monday, Oct 02, 2017 - 08:00 AM (IST)

ਤਤਕਾਲ ਟਿਕਟ ਲਈ 20 ਘੰਟੇ ਪਹਿਲਾਂ ਲੱਗਣਾ ਪੈ ਰਿਹੈ ਲਾਈਨ ''ਚ

ਚੰਡੀਗੜ੍ਹ,(ਲਲਨ)- ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਚੰਡੀਗੜ੍ਹ ਤੇ ਅੰਬਾਲਾ ਤੋਂ ਲੰਬੇ ਰੂਟਾਂ 'ਤੇ ਜਾਣ ਵਾਲੀਆਂ ਟਰੇਨਾਂ 'ਚ ਸੀਟਾਂ ਫੁੱਲ ਹੋਣ ਕਾਰਨ ਲੋਕਾਂ ਦਾ ਰੁਝਾਨ ਤਤਕਾਲ ਟਿਕਟ ਲੈਣ ਵੱਲ ਜ਼ਿਆਦਾ ਹੈ। ਲੋਕਾਂ ਨੂੰ ਤਤਕਾਲ ਟਿਕਟ ਲੈਣ ਲਈ 20 ਘੰਟੇ ਪਹਿਲਾਂ ਹੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਊਂਟਰ 'ਤੇ ਲਾਈਨ ਲਾਉਣੀ ਪੈ ਰਹੀ ਹੈ। ਸਿਰਫ਼ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ 'ਤੇ ਹੀ ਨਹੀਂ, ਬਲਕਿ ਸ਼ਹਿਰ 'ਚ ਜਿਨ੍ਹਾਂ ਥਾਵਾਂ 'ਤੇ ਟਿਕਟ ਦੀ ਬੁਕਿੰਗ ਕੀਤੀ ਜਾਂਦੀ ਹੈ, ਉਥੇ ਲੋਕ ਟਿਕਟ ਲਈ ਰਾਤ ਨੂੰ ਹੀ ਆ ਕੇ ਸੌਂ ਜਾਂਦੇ ਹਨ। ਦੁਪਹਿਰ 11 ਵਜੇ ਤਕ ਇੰਤਜ਼ਾਰ ਕਰਦੇ ਹਨ ਪਰ ਇਸ ਤੋਂ ਬਾਅਦ ਵੀ ਟਿਕਟ ਮਿਲੇਗੀ, ਇਸਦਾ ਕੋਈ ਭਰੋਸਾ ਨਹੀਂ ਹੈ। ਰੇਲਵੇ ਸਟੇਸ਼ਨ 'ਤੇ ਅੰਬਾਲਾ ਤੋਂ ਜਾਣ ਵਾਲੀਆਂ ਸਾਰੀਆਂ ਟਰੇਨਾਂ ਫੁੱਲ ਚੱਲ ਰਹੀਆਂ ਹਨ ਤੇ ਵੇਟਿੰਗ ਵੀ 500 ਤੋਂ ਜ਼ਿਆਦਾ ਹੈ।
ਟੋਕਨ ਸਿਸਟਮ ਪ੍ਰਕਿਰਿਆ ਵੀ ਨਹੀਂ ਹੋ ਸਕੀ ਪੂਰੀ
ਰੇਲਵੇ ਨੇ 1 ਸਾਲ ਪਹਿਲਾਂ ਹੀ ਤਤਕਾਲ ਟਿਕਟ ਲਈ ਟੋਕਨ ਸਿਸਟਮ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ ਪਰ ਇਹ ਪ੍ਰਕਿਰਿਆ ਵੀ ਧਰੀ ਦੀ ਧਰੀ ਰਹਿ ਗਈ। ਲੋਕ ਖੁਦ ਹੀ ਯਾਤਰੀਆਂ ਦੀ ਸੂਚੀ ਬਣਾਉਂਦੇ ਹਨ ਤੇ ਲਾਈਨ ਕੰਟਰੋਲ ਕਰਦੇ ਹਨ। ਤਤਕਾਲ ਟਿਕਟ ਲੈਣ ਲਈ ਜੋ ਯਾਤਰੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਊਂਟਰ 'ਤੇ ਪਹਿਲਾਂ ਪਹੁੰਚਦਾ ਹੈ, ਉਹ ਇਕ ਕਾਗਜ਼ 'ਤੇ ਸੂਚੀ ਬਣਾਉਂਦਾ ਹੈ, ਇਸ ਤੋਂ ਬਾਅਦ 10:50 ਵਜੇ ਇਕ ਰੇਲਵੇ ਅਧਿਕਾਰੀ ਲੋਕਾਂ ਦੇ ਰਿਜ਼ਰਵੇਸ਼ਨ ਕਾਊਂਟਰ 'ਤੇ ਸਾਈਨ ਕਰਕੇ ਭੇਜਦਾ ਹੈ।


Related News